ਇਸ ਪਹਿਲ ਲਈ ਪੰਚਾਇਤ ਨੇ ਪਿੰਡ ਦੇ ਪਰਵਾਸੀ ਪੰਜਾਬੀਆਂ ਦੀ ਵੀ ਮਦਦ ਲਈ ਹੈ। ਇਨ੍ਹਾਂ ਦੀ ਮਦਦ ਨਾਲ ਪਿੰਡ ਵਿੱਚ ਕੁੱਲ 22 CCTV ਕੈਮਰੇ ਲਾਏ ਗਏ ਹਨ। ਇਸ 'ਤੇ ਲੱਖਾਂ ਰੁਪਏ ਖ਼ਰਚ ਹੋਏ ਹਨ ਜਿਸ ਦਾ ਸਾਰਾ ਖ਼ਰਚਾ ਪਿੰਡ ਦੀ ਵਿਦੇਸ਼ ਗਈ ਧੀ ਨੇ ਇਕੱਲਿਆਂ ਕੀਤਾ ਹੈ। ਪਿੰਡ ਦੀ ਗ੍ਰਾਮ ਪੰਚਾਇਤ ਵੀ ਪਿੰਡ ਦੀ ਨੁਹਾਰ ਬਦਲਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਪੰਚਾਇਤ ਵੱਲੋਂ ਸਕੂਲ, ਖੇਡ ਦਾ ਮੈਦਾਨ, ਗਲੀਆਂ ਵਿੱਚ ਸੋਲਰ ਲਾਈਟਾਂ ਤੇ ਸੀਸੀਟੀਵੀ ਕੈਮਰਿਆਂ 'ਤੇ ਖ਼ਾਸ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ ਵਾਸੀ ਵੀ ਪੰਚਾਇਤ ਤੋਂ ਬੇਹੱਦ ਸੰਤੁਸ਼ਟ ਹਨ ਤੇ ਰੱਜ ਕੇ ਸ਼ਲਾਘਾ ਕਰ ਰਹੇ ਹਨ। ਇਸ ਬਾਰੇ ਪਿੰਡ ਦੀ ਮਹਿਲਾ ਸਰਪੰਚ ਨੇ ਕਿਹਾ ਕਿ ਉਨ੍ਹਾਂ ਚੋਣਾਂ ਵੇਲੇ ਜੋ ਵਾਅਦੇ ਕੀਤੇ ਸਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲੇ ਵੀ ਪਿੰਡ ਵਿੱਚ ਬਹੁਤ ਕੰਮ ਕਰਵਾਉਣੇ ਬਾਕੀ ਹਨ, ਜੋ ਜਲਦ ਪੂਰੇ ਕਰਵਾ ਦਿੱਤੇ ਜਾਣਗੇ।