Ferozepur News : ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਵਿੱਚ ਬਣੀ ਸ਼ਰਾਬ ਫੈਕਟਰੀ ਵਿੱਚ  (Jira Liquor Factory) ਪਾਣੀ ਦੇ ਸੈਂਪਲ ਲਏ ਹਨ। ਜਾਣਕਾਰੀ ਅਨੁਸਾਰ ਟੀਮ ਨੇ ਪਿੰਡ ਮਨਸੂਰਵਾਲ ਦੇ 15 ਕਿਲੋਮੀਟਰ ਖੇਤਰ ਵਿੱਚ ਪਾਣੀ ਦੇ ਸੈਂਪਲ ਲਏ ਹਨ। ਸਾਂਝਾ ਮੋਰਚਾ ਟੀਮ ਦੇ ਆਗੂ ਫਤਿਹ ਸਿੰਘ ਨੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ ਹੈ। ਹਾਲਾਂਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਮੀਡੀਆ ਨੂੰ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। 


ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਮਨਸੂਰਵਾਲ ਵਿੱਚ ਬਣੀ ਸ਼ਰਾਬ ਦੀ ਫੈਕਟਰੀ ,ਜਿਸ ਨੂੰ ਲੈ ਕੇ ਪਿੰਡ ਵਾਸੀਆਂ ਅਤੇ ਸਾਂਝਾ ਮੋਰਚਾ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਮਾਮਲਾ ਵੀ ਮਾਨਯੋਗ ਹਾਈਕੋਰਟ ਵਿੱਚ ਚੱਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਵੀਡੀਓ ਸੰਦੇਸ਼ ਜਾਰੀ ਕੀਤਾ ਸੀ ਪਰ ਫਿਰ ਵੀ ਸਾਂਝਾ ਮੋਰਚਾ ਅਤੇ ਕਿਸਾਨਾਂ ਦੀ ਤਰਫੋਂ ਫੈਕਟਰੀ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ ਹੈ। 

 


 

ਓਥੇ ਹੀ ਅੱਜ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਫੈਕਟਰੀ ਦੇ ਅੰਦਰ ਅਤੇ ਟੀਮ ਨੇ ਮਂਸੂਰਵਾਲ ਦੇ 15 ਕਿਲੋਮੀਟਰ ਏਰੀਏ ਵਿੱਚ ਪਿੰਡ ਵਿੱਚ ਪਾਣੀ ਦੇ ਸੈਂਪਲ ਲਈ ਹਨ। ਨਰੇਂਦਰ ਸ਼ਰਮਾ ਡਾਇਰੇਕਟਰ ਦੀ ਅਗਵਾਈ ਵਿੱਚ ਟੀਮ ਆਈ ਹੈ। ਸਾਂਝਾ ਮੋਰਚਾ ਦੇ ਆਗੂ ਫਤਿਹ ਸਿੰਘ ਨੇ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਨੇ ਫੈਕਟਰੀ ਦੇ ਅੰਦਰ ਪਾਣੀ ਦੇ ਸੈਂਪਲ ਲਏ ਹਨ ਅਤੇ ਟੀਮ ਨੇ ਡਾਇਰੈਕਟਰ ਨਰਿੰਦਰ ਸ਼ਰਮਾ ਦੀ ਅਗਵਾਈ ਹੇਠ ਪਿੰਡ ਮਨਸੂਰਵਾਲ ਦੇ 15 ਕਿਲੋਮੀਟਰ ਖੇਤਰ ਵਿੱਚ ਵੀ ਪਾਣੀ ਦੇ ਸੈਂਪਲ ਲਏ ਹਨ।
  

 


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।