ਪੜਚੋਲ ਕਰੋ

ਅਸ਼ਲੀਲ ਵੀਡੀਓ ਮਾਮਲਾ: ਕੱਲ੍ਹ ਹੋਵੇਗਾ ਚੱਢਾ ਦੀ ਗ੍ਰਿਫਤਾਰੀ ਦਾ ਫੈਸਲਾ

ਅੰਮ੍ਰਿਤਸਰ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਸ਼ਲੀਲ ਵੀਡੀਓ ਮਾਮਲੇ ਵਿੱਚ ਅਦਾਲਤ ਵੱਲੋਂ ਕੱਲ੍ਹ ਸੁਣਵਾਈ ਕੀਤੀ ਜਾਵੇਗੀ। ਅੱਜ ਪੁਲਿਸ ਵੱਲੋਂ ਰਿਕਾਰਡ ਨਾ ਪੇਸ਼ ਕੀਤੇ ਜਾਣ ਕਰਕੇ ਅਦਾਲਤ ਨੇ ਸੁਣਵਾਈ ਕੱਲ੍ਹ ਤੱਕ ਟਾਲ ਦਿੱਤੀ ਹੈ। ਚਰਨਜੀਤ ਸਿੰਘ ਚੱਢਾ ਖਿਲਾਫ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਉਹ ਪੁਲਿਸ ਦੀ ਗ੍ਰਿਫਤ ਤੋਂ ਦੂਰ ਸੀ ਪਰ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਮਗਰੋਂ ਚੱਢਾ ਨੇ ਅਦਾਲਤ ਕੋਲੋਂ 10 ਜਨਵਰੀ ਤੱਕ ਅਗਾਊਂ ਜ਼ਮਾਨਤ ਲਈ ਲਈ ਸੀ। ਇਸ ਦੀ ਮਿਆਦ ਅੱਜ ਖਤਮ ਹੋ ਚੁੱਕੀ ਹੈ। ਅੱਜ ਸਵੇਰ ਤੋਂ ਹੀ ਇਹ ਕਿਆਸ ਲਾਏ ਜਾ ਰਹੇ ਸਨ ਕਿ ਚੱਢਾ ਨੂੰ ਜ਼ਮਾਨਤ ਮਿਲਦੀ ਹੈ ਜਾਂ ਫਿਰ ਉਸ ਨੂੰ ਸਲਾਖਾਂ ਦੇ ਪਿੱਛੇ ਜਾਣਾ ਪਵੇਗਾ। ਬਾਅਦ ਦੁਪਿਹਰ ਇਹ ਸਾਫ ਹੋਇਆ ਕਿ ਚੱਢਾ ਮਾਮਲੇ ਸਬੰਧੀ ਪੁਲਿਸ ਵੱਲੋਂ ਜ਼ਰੂਰੀ ਰਿਕਾਰਡ ਹਾਲੇ ਤੱਕ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ। ਇਸ ਕਰਕੇ ਇਸ ਕੇਸ ਦੀ ਸੁਣਵਾਈ ਹੁਣ ਕੱਲ੍ਹ ਹੋਵੇਗੀ। ਇਸ ਮਾਮਲੇ ਵਿੱਚ ਜੇਕਰ ਅਦਾਲਤ ਵੱਲੋਂ ਚੱਢਾ ਨੂੰ ਜਮਾਨਤ ਨਹੀਂ ਮਿਲਦੀ ਤਾਂ ਲਾਜ਼ਮੀ ਹੈ ਕਿ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉੱਧਰ ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਮਾਮਲੇ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਦਰਪ੍ਰੀਤ ਸਿੰਘ ਦੇ ਬੇਟੇ ਪ੍ਰਭਪ੍ਰੀਤ ਸਿੰਘ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਜਾਂਚ ਟੀਮ ਅਗਵਾਈ ਆਈ.ਜੀ. ਕ੍ਰਾਈਮ ਐਲ.ਕੇ. ਯਾਦਵ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਪ੍ਰਭਪ੍ਰੀਤ ਦੇ ਬਿਆਨਾਂ ਤੇ ਚੱਢਾ ਦੇ ਦਫਤਰ ਤੇ ਉਸ ਦੇ ਬੈਗ ਵਿੱਚੋਂ ਮਿਲੇ ਦੋ ਸੁਸਾਈਡ ਨੋਟਾਂ ਦੇ ਅਧਾਰ 'ਤੇ ਹੀ 11 ਲੋਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਨ੍ਹਾਂ 11 ਲੋਕਾਂ ਵਿੱਚ ਉਹ ਔਰਤ ਵੀ ਸ਼ਾਮਲ ਹਨ ਜੋ ਚੱਢਾ ਨਾਲ ਅਸ਼ਲੀਲ ਵੀਡੀਓ ਵਿੱਚ ਦਿਖਾਈ ਦੇ ਰਹੀਆਂ ਹਨ।

ਟਾਪ ਹੈਡਲਾਈਨ

ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ! ਪਟੀਸ਼ਨ ਖਾਰਜ; ਜਾਣੋ ਕੀ ਹੈ ਪੂਰਾ ਮਾਮਲਾ
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਹਾਈਕੋਰਟ ਤੋਂ ਵੱਡਾ ਝਟਕਾ! ਪਟੀਸ਼ਨ ਖਾਰਜ; ਜਾਣੋ ਕੀ ਹੈ ਪੂਰਾ ਮਾਮਲਾ
ਪੰਜਾਬ 'ਚ ਔਰਤਾਂ ਦੇ ਖਾਤਿਆਂ 'ਚ 1100 ਕਰੋੜ ਰੁਪਏ ਟ੍ਰਾਂਸਫਰ, CM ਮਾਨ ਨੇ ਤਿੰਨ ਮਹੀਨਿਆਂ ਦੀ ਰਕਮ ਇੱਕਠਿਆਂ ਭੇਜੀ
ਪੰਜਾਬ 'ਚ ਔਰਤਾਂ ਦੇ ਖਾਤਿਆਂ 'ਚ 1100 ਕਰੋੜ ਰੁਪਏ ਟ੍ਰਾਂਸਫਰ, CM ਮਾਨ ਨੇ ਤਿੰਨ ਮਹੀਨਿਆਂ ਦੀ ਰਕਮ ਇੱਕਠਿਆਂ ਭੇਜੀ
ਬਟਾਲਾ 'ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ, ਪੁਲਿਸ ਟੀਮ 'ਤੇ ਫਾਈਰਿੰਗ, ਜਵਾਬੀ ਕਾਰਵਾਈ 'ਚ ਬਦਮਾਸ਼ ਜ਼ਖ਼ਮੀ; ਜਾਣੋ ਪੂਰਾ ਮਾਮਲਾ
ਬਟਾਲਾ 'ਚ ਪੁਲਿਸ ਅਤੇ ਬਦਮਾਸ਼ ਵਿਚਾਲੇ ਮੁਕਾਬਲਾ, ਪੁਲਿਸ ਟੀਮ 'ਤੇ ਫਾਈਰਿੰਗ, ਜਵਾਬੀ ਕਾਰਵਾਈ 'ਚ ਬਦਮਾਸ਼ ਜ਼ਖ਼ਮੀ; ਜਾਣੋ ਪੂਰਾ ਮਾਮਲਾ
Punjab News: ਪੰਜਾਬ ਕਾਂਗਰਸ 'ਚ ਫੇਰਬਦਲ ਨੂੰ ਲੈ ਕਿਉਂ ਲੱਗ ਰਿਹਾ ਸਮਾਂ, ਕੀ ਮੰਡਰਾ ਰਿਹਾ ਬਗਾਵਤ ਦਾ ਖਤ਼ਰਾ? ਜਾਣੋ ਹਾਈਕਮਾਨ ਐਲਾਨ ਕਰਨ ਤੋਂ ਕਿਉਂ ਕਰ ਰਹੀ ਟਾਲ-ਮਟੋਲ!
ਪੰਜਾਬ ਕਾਂਗਰਸ 'ਚ ਫੇਰਬਦਲ ਨੂੰ ਲੈ ਕਿਉਂ ਲੱਗ ਰਿਹਾ ਸਮਾਂ, ਕੀ ਮੰਡਰਾ ਰਿਹਾ ਬਗਾਵਤ ਦਾ ਖਤ਼ਰਾ? ਜਾਣੋ ਹਾਈਕਮਾਨ ਐਲਾਨ ਕਰਨ ਤੋਂ ਕਿਉਂ ਕਰ ਰਹੀ ਟਾਲ-ਮਟੋਲ!

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Closed: ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
ਵਿਦਿਆਰਥੀਆਂ ਨੂੰ ਮਿਲੀ ਰਾਹਤ, 3 ਦਿਨ ਸਕੂਲ ਰਹਿਣਗੇ ਬੰਦ: ਮੀਂਹ-ਤੇਜ਼ ਤੂਫਾਨ ਕਾਰਨ 8 ਜ਼ਿਲ੍ਹਿਆਂ 'ਚ ਹਾਈ ਅਲਰਟ; ਸਾਰੇ ਸਕੂਲਾਂ-ਆਂਗਣਵਾੜੀ ਕੇਂਦਰਾਂ 'ਚ ਛੁੱਟੀ...
SAD News: ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
ਮੰਦਭਾਗੀ ਖਬਰ ਨੇ ਸਭ ਦੀਆਂ ਅੱਖਾਂ ਕੀਤੀਆਂ ਨਮ, ਜ਼ਿੰਦਗੀ ਦੀ ਜੰਗ ਹਾਰਿਆ 4 ਸਾਲਾ ਮਾਸੂਮ ਨਿਰਵੈਰ ਸਿੰਘ! ਜਾਣੋ ਕਿਵੇਂ ਮੌਤ ਦੇ ਮੂੰਹ 'ਚ ਜਾ ਡਿੱਗਿਆ...?
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
Monsoon Update: ਪੰਜਾਬੀਆਂ ਲਈ ਖੁਸ਼ਖਬਰੀ! ਮਾਨਸੂਨ ਦੀਆਂ ਛਹਿਬਰਾਂ ਲਈ ਹੋ ਜਾਓ ਤਿਆਰ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖ਼ੁਸ਼ਖ਼ਬਰੀ! ਸਸਤਾ ਹੋਇਆ ਗੈਸ ਸਿਲੰਡਰ, 183 ਰੁਪਏ ਘੱਟ ਹੋਈਆਂ ਕੀਮਤਾਂ; ਜਾਣੋ ਨਵੇਂ ਰੇਟ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਖੁਸ਼ਖਬਰੀ! ਪੰਜਾਬ 'ਚ ਅੱਜ ਤੋਂ ਔਰਤਾਂ ਨੂੰ ਮਿਲਣਗੇ 1000 ਰੁਪਏ, 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣੇ ਹੋਣਗੇ ਸ਼ੁਰੂ
ਦਿੱਲੀ-ਮੁੰਬਈ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹਾਦਸਾ, ਸਲੀਪਰ ਬੱਸ ਤੇ ਟਰਾਲੇ ਵਿਚਾਲੇ ਟੱਕਰ; 8 ਲੋਕਾਂ ਦੀ ਮੌਤ
ਦਿੱਲੀ-ਮੁੰਬਈ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਹਾਦਸਾ, ਸਲੀਪਰ ਬੱਸ ਤੇ ਟਰਾਲੇ ਵਿਚਾਲੇ ਟੱਕਰ; 8 ਲੋਕਾਂ ਦੀ ਮੌਤ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਤੋਂ ਹਨੇਰੀ ਅਤੇ ਮੀਂਹ ਦਾ ਅਲਰਟ, ਕੱਲ੍ਹ ਤੋਂ ਪੂਰੇ ਸੂਬੇ 'ਚ ਪਵੇਗਾ ਮੀਂਹ; 40-50 ਕਿ.ਮੀ. ਤੱਕ ਚੱਲਣਗੀਆਂ ਹਵਾਵਾਂ
ਪੰਜਾਬ ਅਤੇ ਚੰਡੀਗੜ੍ਹ 'ਚ ਅੱਜ ਤੋਂ ਹਨੇਰੀ ਅਤੇ ਮੀਂਹ ਦਾ ਅਲਰਟ, ਕੱਲ੍ਹ ਤੋਂ ਪੂਰੇ ਸੂਬੇ 'ਚ ਪਵੇਗਾ ਮੀਂਹ; 40-50 ਕਿ.ਮੀ. ਤੱਕ ਚੱਲਣਗੀਆਂ ਹਵਾਵਾਂ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, 4 ਦੀ ਮੌਤ, ਅਮਰਨਾਥ ਯਾਤਰਾ 'ਤੇ ਜਾ ਰਹੇ ਸੀ ਰਾਜਸਥਾਨ ਦੇ ਲੋਕ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਵਾਪਰਿਆ ਹਾਦਸਾ, 4 ਦੀ ਮੌਤ, ਅਮਰਨਾਥ ਯਾਤਰਾ 'ਤੇ ਜਾ ਰਹੇ ਸੀ ਰਾਜਸਥਾਨ ਦੇ ਲੋਕ; ਮੱਚਿਆ ਚੀਕ ਚੀਹਾੜਾ
Embed widget