ਚੰਡੀਗੜ੍ਹ: ਭਾਰਤ ਸਰਕਾਰ ਦੁਆਰਾ ਦਿੱਤੀ ਗਈ ਤਾਜ਼ਾ ਜਾਣਕਾਰੀ ਅਨੁਸਾਰ ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਰਾਜਾਂ ਚੋਂ ਚੰਡੀਗੜ੍ਹ ‘ਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ ਦਰ ਸਭ ਤੋਂ ਵੱਧ ਹੈ। ਕੁੱਲ 21ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੂਚੀ ਚੋਂ ਇਸ ਖੇਤਰ ਦੇ ਰਾਜਾਂ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਿਹਤਯਾਬੀ ਦਰ ਵੀ ਰਾਸ਼ਟਰੀ ਔਸਤ ਤੋਂ ਵੱਧ ਭਾਵ 60.77% ਹੈ। ਹਰਿਆਣਾ ਵਿੱਚ ਇਹ ਦਰ 74.1% ਹੈ, ਪੰਜਾਬ ਵਿੱਚ 70.5% ਅਤੇ ਹਿਮਾਚਲ ਪ੍ਰਦੇਸ਼ ਵਿੱਚ ਇਹ ਦਰ 67.3%ਹੈ।


ਸਮੁੱਚੇ ਦੇਸ਼ ਵਿੱਚ ਅੱਜ ਤੱਕ ਕੋਵਿਡ–19 ਦੇ ਕੁੱਲ 4,09,082 ਮਰੀਜ਼ ਠੀਕ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਦੌਰਾਨ, ਕੋਵਿਡ–19 ਦੇ ਕੁੱਲ 14,856 ਮਰੀਜ਼ ਠੀਕ ਹੋਏ ਹਨ। ਇੰਝ ਐਕਟਿਵ ਕੇਸਾਂ ਦੀ ਗਿਣਤੀ ਨਾਲੋਂ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1,64,268 ਵੱਧ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 2,44,814 ਹੈ ਤੇ ਉਹ ਸਾਰੇ ਐਕਟਿਵ ਮੈਡੀਕਲ ਨਿਗਰਾਨੀ ਹੇਠ ਜ਼ੇਰੇ ਇਲਾਜ ਹਨ।

ਕੋਵਿਡ–19 ਦੀ ਟੈਸਟਿੰਗ ‘ਚ ਅੜਿੱਕੇ ਹਟਾਉਣ ਲਈ ਬੀਤੇ ਦਿਨੀਂ ‘ਟੈਸਟ, ਟ੍ਰੇਸ, ਟ੍ਰੀਟ’ (ਟੈਸਟ ਕਰਨ, ਮਰੀਜ਼ਾਂ ਨੂੰ ਲੱਭਣ, ਇਲਾਜ ਕਰਨ) ਦੀ ਨੀਤੀ ਅਤੇ ਉਸਦੇ ਨਾਲ ਕੁਝ ਉਪਾਵਾਂ ‘ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ, ਇਸ ਲਈ ਹਰ ਰੋਜ਼ ਟੈਸਟ ਕੀਤੇ ਜਾਣ ਵਾਲੇ ਸੈਂਪਲਾਂ ਦੀ ਗਿਣਤੀ ਵਿੱਚ ਸਥਿਰਤਾ ਨਾਲ ਵਾਧਾ ਹੋ ਰਿਹਾ ਹੈ; ਪਿਛਲੇ 24 ਘੰਟਿਆਂ ਦੌਰਾਨ 2,48,934 ਸੈਂਪਲ ਟੈਸਟ ਕੀਤੇ ਗਏ ਹਨ। ਅੱਜ ਤੱਕ ਕੁੱਲ 97,89,066 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ।

ਦੇਸ਼ ਵਿੱਚ ਟੈਸਟਿੰਗ ਲੈਬ ਨੈੱਟਵਰਕ ਲਗਾਤਾਰ ਵਧਦਾ ਜਾ ਰਿਹਾ ਹੈ। ਸਰਕਾਰੀ ਖੇਤਰ ਵਿੱਚ 786 ਤੇ 314 ਨਿਜੀ ਲੈਬੋਰੇਟਰੀਆਂ ਦੇ ਨਾਲ ਪੂਰੇ ਦੇਸ਼ ਵਿੱਚ 1,100 ਲੈਬੋਰੇਟਰੀਆਂ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿੱਚ ਆਰਟੀਪੀਸੀਆਰ (RT PCR) ਦੇ ਅਧਾਰ ‘ਤੇ ਤੁਰੰਤ ਟੈਸਟ ਕਰਕੇ ਦੇਣ ਵਾਲੀਆਂ ਲੈਬੋਰੇਟਰੀਆਂ: 591 (ਸਰਕਾਰੀ: 368+ਨਿਜੀ: 223), ਟਰੂਨੈਟ (TrueNat) ਅਧਾਰਿਤ ਟੈਸਟਿੰਗ ਲੈਬੋਰੇਟਰੀਆਂ: 417 (ਸਰਕਾਰੀ: 385 + ਨਿਜੀ: 32) ਅਤੇ ਸੀਬੀਐੱਨਏਏਟੀ (CBNAAT) ਅਧਾਰਿਤ ਟੈਸਟਿੰਗ ਲੈਬੋਰੇਟਰੀਆਂ: 92 (ਸਰਕਾਰੀ: 33 + ਨਿਜੀ: 59) ਸ਼ਾਮਲ ਹਨ।

ਭਾਰਤ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ‘ਏਗਾਈਡੈਂਸ ਡੌਕਿਊਮੈਂਟਸ ਫ਼ੌਰ ਜਨਰਲ ਮੈਡੀਕਲ ਐਂਡ ਸਪੈਸ਼ਲਾਈਜ਼ਡ ਮੈਂਟਲ ਹੈਲਥ ਕੇਅਰ ਸੈਟਿੰਗਸ’ (ਆਮ ਮੈਡੀਕਲ ਅਤੇ ਵਿਸ਼ਿਸ਼ਟ ਮਾਨਸਿਕ ਸਿਹਤ ਦੇਖਭਾਲ਼ ਲਈ ਇੱਕ ਮਾਰਗ–ਦਰਸ਼ਕ ਦਸਤਾਵੇਜ਼) ਜਾਰੀ ਕੀਤਾ ਹੈ। ਇਹ https://www.mohfw.gov.in/pdf/MentalHealthIssuesCOVID19NIMHANS.pdf ਉਪਲਬਧ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904