ਪੜਚੋਲ ਕਰੋ

ਚਰਨਜੀਤ ਚੰਨੀ ਦੀ ਵਜ਼ਾਰਤ 'ਤੇ ਲੱਗੀ ਮੋਹਰ, ਕਈ ਨਵੇਂ ਚਿਹਰੇ ਸ਼ਾਮਲ

ਵੱਖ-ਵੱਖ ਮੰਤਰੀਆਂ ਦੇ ਵਿਭਾਗਾਂ ਦਾ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅੱਜ ਤੜਕੇ ਚੰਡੀਗੜ੍ਹ ਲਈ ਰਵਾਨਾ ਹੋਏ

ਚੰਡੀਗੜ੍ਹ: ਪੰਜਾਬ ਮੰਤਰੀ ਮੰਡਲ ਦੀ ਲਿਸਟ ਤਿਆਰ ਹੋ ਗਈ ਹੈ। ਇਹ ਸੂਚੀ ਉੱਪਰ ਹਾਈਕਮਾਨ ਦੀ ਮੋਹਰ ਵੀ ਲੱਗ ਗਈ ਹੈ। ਇਸ ਨੂੰ ਕਿਸੇ ਵੀ ਵੇਲੇ ਜਾਰੀ ਕੀਤਾ ਜਾ ਸਕਦਾ ਹੈ। ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ। ਚੰਨੀ ਦੀ ਵਜ਼ਾਰਤ ਵਿੱਚ ਕਈ ਨਵੇਂ ਚਿਹਰੇ ਸ਼ਾਮਲ ਕੀਤੇ ਗਏ ਹਨ। ਕੈਪਟਨ ਵਜ਼ਾਰਤ ਦੇ ਕਈ ਮੰਤਰੀਆਂ ਦੀ ਕੁਰਸੀ ਵੀ ਬਚ ਗਈ ਹੈ।

ਸੂਤਰਾਂ ਮੁਤਾਬਕ ਸ਼ੁੱਕਰਵਾਰ ਤੜਕੇ 2 ਵਜੇ ਤੱਕ ਲੰਮੀ ਚਰਚਾ ਬਾਅਦ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੰਤਰੀ ਮੰਡਲ ਵਿੱਚ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ। ਹਾਈਕਮਾਨ ਨੇ ਕੱਲ੍ਹ ਹੀ ਚੰਨੀ ਨੂੰ ਦਿੱਲ਼ੀ ਬੁਲਾ ਲਿਆ ਸੀ। ਇਸ ਮਗਰੋਂ ਚੰਨੀ ਨਾਲ ਸਾਰੀ ਰਾਤ ਮੀਟਿੰਗਾਂ ਦਾ ਦੌਰ ਜਾਰੀ ਰਿਹਾ। ਚੰਨੀ ਵੱਲੋਂ ਨਵੀਂ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਮਗਰੋਂ ਫਾਈਨਲ ਲਿਸਟ ਨੂੰ ਮਨਜ਼ੂਰੀ ਮਿਲੀ।

ਸੂਤਰਾਂ ਮੁਤਾਬਕ ਵੱਖ-ਵੱਖ ਮੰਤਰੀਆਂ ਦੇ ਵਿਭਾਗਾਂ ਦਾ ਵੀ ਫੈਸਲਾ ਕੀਤਾ ਗਿਆ ਹੈ। ਮੀਟਿੰਗ ਖ਼ਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਅੱਜ ਤੜਕੇ ਚੰਡੀਗੜ੍ਹ ਲਈ ਰਵਾਨਾ ਹੋਏ। ਸੂਤਰਾਂ ਦਾ ਕਹਿਣਾ ਹੈ ਕਿ ਨਵੇਂ ਮੰਤਰੀ ਸ਼ੁੱਕਰਵਾਰ ਸ਼ਾਮ ਜਾਂ ਸ਼ਨਿਚਰਵਾਰ ਸਵੇਰੇ ਸਹੁੰ ਚੁੱਕ ਸਕਦੇ ਹਨ।

ਨਵੇਂ ਮੰਤਰੀਆਂ ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ, ਰਣਦੀਪ ਨਾਭਾ, ਪ੍ਰਗਟ ਸਿੰਘ ਤੇ ਸੁਰਜੀਤ ਧੀਮਾਨ ਦੇ ਨਾਵਾਂ ਦੀ ਚਰਚਾ ਹੈ। ਕੈਪਟਨ ਮੰਤਰੀ ਮੰਡਲ ਦੇ ਸੱਤ ਮੰਤਰੀਆਂ ਦੀਆਂ ਕੁਰਸੀਆਂ ਬਚ ਗਈਆਂ ਹਨ। ਉਂਝ ਕਾਂਗਰਸ ਅਜੇ ਅਧਿਕਾਰਤ ਤੌਰ 'ਤੇ ਇਸ ਦੀ ਪੁਸ਼ਟੀ ਨਹੀਂ ਕੀਤੀ।

ਪੰਜਾਬ ਕੈਬਨਿਟ ਵਿਸਥਾਰ 'ਚ ਕਾਂਗਰਸ ਪਾਰਟੀ ਨੇ ਤਿੰਨ ਗੱਲਾਂ ਦਾ ਧਿਆਨ ਰੱਖਿਆ ਹੈ:

ਪਹਿਲਾ- ਪੰਜਾਬ 'ਚ ਕੈਬਨਿਟ ਵਿਸਥਾਰ 'ਚ ਵੀ ਸਮਾਜਿਕ ਆਧਾਰ ਨੂੰ ਸਾਧਿਆ ਜਾਵੇ ਤਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਮਜਬੂਤੀ ਨਾਲ ਚੋਣ ਮੈਦਾਨ 'ਚ ਉੱਤਰੇ ਤੇ ਜਿੱਤ ਦਰਜ ਕਰੇ।

ਦੂਜਾ- ਕੈਬਨਿਟ ਵਿਸਥਾਰ 'ਚ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਵਿਧਾਇਕਾਂ ਨੂੰ ਵੀ ਸਾਧਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਕਿ ਆਉਣ ਵਾਲੇ ਸਮੇਂ ਚ ਕਿਸੇ ਤਰ੍ਹਾਂ ਦਾ ਵਿਰੋਧ ਪੰਜਾਬ 'ਚ ਨਾ ਹੋਵੇ।

ਕੈਬਨਿਟ ਵਿਸਥਾਰ 'ਚ ਕਈ ਅਜਿਹੇ ਵਿਧਾਇਕਾਂ ਨੂੰ ਵੀ ਮੰਤਰੀ ਬਣਾਇਆ ਗਿਆ ਹੈ ਜੋ ਸਿੱਧੂ-ਕੈਪਟਨ ਦੀ ਲੜਾਈ 'ਚ ਕੈਪਟਨ ਨਾਲ ਦਿਖਦੇ ਰਹੇ ਹਨ। ਇਹੀ ਵਜ੍ਹਾ ਹੈ ਕਿ ਕੈਬਨਿਟ ਵਿਸਥਾਰ 'ਚ ਕੈਪਟਨ ਦੇ ਕਰੀਬੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਤੇ ਲੀਡਰਾਂ ਨਾਲ ਵੀ ਸੰਪਰਕ ਕਾਇਮ ਕੀਤਾ ਗਿਆ ਤੇ ਮੰਤਰੀ ਮੰਡਲ ਦੇ ਵਿਸਥਾਰ ਲਈ ਉਨ੍ਹਾਂ ਦਾ ਸਲਾਹ ਲਈ ਗਈ।

ਤੀਜਾ- ਕੈਬਨਿਟ ਵਿਸਥਾਰ 'ਚ ਸੱਤਾ ਵਿਰੋਧੀ ਲਹਿਰ ਨੂੰ ਘੱਟ ਕਰਨ ਦੀ ਕਵਾਇਦ ਵੀ ਕੀਤੀ ਗਈ। ਕਾਂਗਰਸ ਪਾਰਟੀ ਦਾ ਤਰਕ ਰਿਹਾ ਹੈ ਕਿ ਕੈਪਟਨ ਦੇ ਸਾਢੇ 4 ਸਾਲ ਦੇ ਸ਼ਾਸਨ ਕਾਲ 'ਚ ਸਰਕਾਰ ਖ਼ਿਲਾਫ ਸੱਤਾ ਵਿਰੋਧੀ ਲਹਿਰ ਰਹੀ ਹੈ। ਇਸ ਲਈ ਮੰਤਰੀ ਮੰਡਲ ਵਿਸਥਾਰ 'ਚ ਨਵੇਂ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਹੈ।

ਟਾਪ ਹੈਡਲਾਈਨ

Punjab News: ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਨੂੰ ਲੱਗਿਆ ਇੱਕ ਹੋਰ ਝਟਕਾ! ਬਠਿੰਡਾ ਤੋਂ ਕਈ ਸੀਨੀਅਰ ਆਗੂ ਭਾਜਪਾ 'ਚ ਹੋਏ ਸ਼ਾਮਲ...
Punjab News : ਪੁਲਿਸ ਨੇ 8 ਥਾਣਿਆਂ ਤੇ CIA ਯੂਨਿਟ ਦੀਆਂ ਹਵਾਲਾਤਾਂ ਦੇ ਬਾਹਰ ਲਗਾਏ ਸਪੀਕਰ, 24 ਘੰਟੇ ਚੱਲਣਗੇ ਧਾਰਮਿਕ ਸ਼ਬਦ ਤੇ ਭਜਨ
Punjab News : ਪੁਲਿਸ ਨੇ 8 ਥਾਣਿਆਂ ਤੇ CIA ਯੂਨਿਟ ਦੀਆਂ ਹਵਾਲਾਤਾਂ ਦੇ ਬਾਹਰ ਲਗਾਏ ਸਪੀਕਰ, 24 ਘੰਟੇ ਚੱਲਣਗੇ ਧਾਰਮਿਕ ਸ਼ਬਦ ਤੇ ਭਜਨ
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਸਾਬਕਾ ਕੇਂਦਰੀ ਮੰਤਰੀ 'ਤੇ ਹਮਲਾ; ਜਾਣੋ ਕਿਵੇਂ ਵਧਿਆ ਵਿਵਾਦ...?
Punjab News: ਪੰਜਾਬ ਸਿਆਸਤ ਤੋਂ ਵੱਡੀ ਖਬਰ, ਸਾਬਕਾ ਕੇਂਦਰੀ ਮੰਤਰੀ 'ਤੇ ਹਮਲਾ; ਜਾਣੋ ਕਿਵੇਂ ਵਧਿਆ ਵਿਵਾਦ...?
Punjab News: ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Weather Update: ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਮੌਨਸੂਨ ਦੀ ਵਾਪਸੀ ਦਾ ਐਲਾਨ, ਇਨ੍ਹਾਂ ਸੂਬਿਆਂ 'ਚ ਵਰ੍ਹੇਗਾ ਭਾਰੀ ਮੀਂਹ-ਗਰਜਣਗੇ ਬੱਦਲ, 60 KM ਤੇਜ਼ ਰਫ਼ਤਾਰ ਤੂਫ਼ਾਨ ਮਚਾਏਗਾ ਤਬਾਹੀ, ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
Punjab News: ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
ਪੰਜਾਬ 'ਆਪ' ਨੂੰ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ, ਸਾਬਕਾ ਸਰਪੰਚ ਅਤੇ ਸਾਥੀਆਂ ਸਣੇ ਭਾਜਪਾ 'ਚ ਹੋਏ ਸ਼ਾਮਲ, ਜ਼ਿਲ੍ਹਾ ਪ੍ਰਧਾਨ ਨੇ ਕੀਤਾ ਸਵਾਗਤ; ਬੋਲੇ- 'ਇਮਾਨਦਾਰੀ ਨਾਲ...'
Canada Study Visa: ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
ਪੰਜਾਬ ਵਿਦਿਆਰਥੀਆਂ ਨੂੰ ਝਟਕਾ, ਕੈਨੇਡਾ ਵੱਲੋਂ ਸਟੱਡੀ ਵੀਜ਼ਾ ਨਿਯਮਾਂ 'ਚ ਬਦਲਾਅ: ਬੈਂਕ ਬੈਲੇਂਸ ਲਿਮਟ ਪਹਿਲਾਂ ਤੋਂ 2 ਲੱਖ ਵਧਾਏ; 31 ਅਗਸਤ ਤੱਕ ਅਪਲਾਈ ਕਰਨ ਵਾਲਿਆਂ ਨੂੰ...
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
EPFO WhatsApp Service : ਹੁਣ WhatsApp 'ਤੇ ਮਿਲੇਗੀ PF ਨਾਲ ਜੁੜੀ ਸਾਰੀ ਜਾਣਕਾਰੀ !  ਜਾਣੋ ਕਿਵੇਂ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
UPI ਪੇਮੈਂਟ ’ਤੇ ਹੁਣ ਦੇਣੀ ਪਵੇਗੀ ਫੀਸ ? ਜਾਣੋ 5 ਹਜ਼ਾਰ ਅਤੇ 10 ਹਜ਼ਾਰ ਰੁਪਏ ’ਤੇ ਕਿੰਨੇ ਕੱਟਣਗੇ ਰੁਪਏ 
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
Aadhaar Card : ਮਾਪੇ ਧਿਆਨ ਦੇਣ ! 30 ਸਤੰਬਰ ਤੋਂ ਪਹਿਲਾਂ ਬੱਚਿਆਂ ਦੇ ਆਧਾਰ ਵਿੱਚ ਕਰਵਾ ਲਓ ਅਪਡੇਟ, ਹੁਣ ਨਹੀਂ ਲੱਗੇਗੀ ਫੀਸ
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
LPG e-KYC ਦੇ ਨਾਮ 'ਤੇ OTP ਮੰਗਣ ਵਾਲਿਆਂ ਤੋਂ ਸਾਵਧਾਨ, ਖਾਲੀ ਹੋ ਸਕਦਾ ਹੈ ਬੈਂਕ ਖਾਤਾ !
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
 Mobile ਦੀ EMI ਲਈ ਨੌਜਵਾਨ ਦਾ ਖੂਨ ਕੱਢ ਕੇ ਵੇਚਣ ਦਾ ਆਰੋਪ , 5 ਦਿਨਾਂ ਤੱਕ ਬਣਾਇਆ ਬੰਧਕ
Embed widget