ਪੜਚੋਲ ਕਰੋ

ਪਹਿਲਾਂ ਵਿਰੋਧੀਆਂ ਨੇ 25 ਹਜ਼ਾਰ ਵੋਟਾਂ ਨਾਲ ਹਾਰਨਾ ਸੀ ਹੁਣ ਤਾਰੀਕ ਵਧੀ ਤਾਂ 30-35 ਹਜ਼ਾਰ ਨਾਲ ਹਾਰਨਗੀਆਂ, CM ਮਾਨ ਦੀ ਨਵੀਂ ਭਵਿੱਖਬਾਣੀ !

ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਦੂਜੇ ਪਾਸੇ ਵਿਜੀਲੈਂਸ ਦੀ ਜਾਂਚ ਦੌਰਾਨ ਹੁਸ਼ਿਆਰਪੁਰ ਦੇ ਇੱਕ ਕਾਂਗਰਸੀ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ, ਅੰਦਾਜ਼ਾ ਲਗਾਓ ਕਿ ਉਸ ਨੇ ਕਿੰਨਾ ਪੈਸਾ ਲੁੱਟਿਆ ਹੋਵੇਗਾ!

Punjab News: ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ(Arvind Kejriwal) ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਨੇ ਚੱਬੇਵਾਲ ਵਿੱਚ ‘ਆਪ’ ਉਮੀਦਵਾਰ ਇਸ਼ਾਂਕ ਚੱਬੇਵਾਲ ਲਈ ਚੋਣ ਪ੍ਰਚਾਰ ਕੀਤਾ।

ਜਨ ਸਭਾ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਵਿੱਤ ਮੰਤਰੀ ਪੰਜ ਸਾਲ ਇਹੀ ਕਹਿੰਦੇ ਰਹੇ ਕਿ ਖ਼ਜ਼ਾਨਾ ਖ਼ਾਲੀ ਹੈ। ਉਨ੍ਹਾਂ ਸਵਾਲ ਕੀਤਾ ਕਿ ਇਨ੍ਹਾਂ ਨੇ ਨਾ ਤਾਂ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ, ਨਾ ਸੜਕਾਂ ਬਣਾਈਆਂ, ਨਾ ਹੀ ਚੰਗੇ ਹਸਪਤਾਲ, ਸਕੂਲ-ਕਾਲਜ ਬਣਾਏ, ਫਿਰ ਖ਼ਜ਼ਾਨਾ ਖ਼ਾਲੀ ਕਿਵੇਂ ਹੋ ਗਿਆ? ਅਸਲ ਵਿੱਚ ਉਨ੍ਹਾਂ ਦੇ ਇਰਾਦੇ ਖ਼ਾਲੀ ਸਨ। ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਸੀ।

ਉਨ੍ਹਾਂ ਕਿਹਾ ਕਿ ਅਸੀਂ ਕਦੇ ਇਹ ਨਹੀਂ ਕਿਹਾ ਕਿ ਖ਼ਜ਼ਾਨਾ ਖ਼ਾਲੀ ਹੈ ਤੇ ਵੱਡੇ ਕੰਮ ਵੀ ਕੀਤੇ ਹਨ। ਆਮ ਲੋਕਾਂ ਲਈ ਬਿਜਲੀ ਮੁਫ਼ਤ ਕੀਤੀ। ਖੇਤੀ ਲਈ ਵੀ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਤੋਂ ਵੱਧ ਬਿਜਲੀ ਮਿਲ ਰਹੀ ਹੈ। ਬਿਜਲੀ ਦੀ ਕਮੀ ਨੂੰ ਦੂਰ ਕਰਨ ਲਈ ਅਸੀਂ ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਖ਼ਰੀਦਿਆ। ਢਾਈ ਸਾਲਾਂ ਵਿੱਚ ਅਸੀਂ 45 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਅੱਜ-ਕੱਲ੍ਹ ਪਿੰਡਾਂ ਵਿੱਚ ਮੁਕਾਬਲਾ ਚੱਲ ਰਿਹਾ ਹੈ ਕਿ ਕਿਸ ਪਿੰਡ ਨੂੰ ਕਿੰਨੀਆਂ ਨੌਕਰੀਆਂ ਮਿਲਿਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਇਰਾਦੇ ਸਾਫ਼ ਸਨ ਇਸੇ ਲਈ ਇੰਨੇ ਕੰਮ ਹੋਏ।

ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਵੀ ਲੋਕਾਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਉਹ ਵੋਟਾਂ ਖ਼ਰੀਦਣ ਅਤੇ ਜਿੱਤਣ ਲਈ ਫ਼ੋਨ 'ਤੇ ਹੀ ਸੌਦੇ ਕਰਦੇ ਸਨ।

ਕਾਂਗਰਸ 'ਤੇ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੈਸੇ ਦੀ ਕਮੀ ਕਾਰਨ ਆਮ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਦੂਜੇ ਪਾਸੇ ਵਿਜੀਲੈਂਸ ਦੀ ਜਾਂਚ ਦੌਰਾਨ ਹੁਸ਼ਿਆਰਪੁਰ ਦੇ ਇੱਕ ਕਾਂਗਰਸੀ ਮੰਤਰੀ ਦੇ ਘਰੋਂ ਨੋਟ ਗਿਣਨ ਵਾਲੀ ਮਸ਼ੀਨ ਮਿਲੀ, ਅੰਦਾਜ਼ਾ ਲਗਾਓ ਕਿ ਉਸ ਨੇ ਕਿੰਨਾ ਪੈਸਾ ਲੁੱਟਿਆ ਹੋਵੇਗਾ! ਉਹ ਰਾਜਨੀਤੀ ਵਿੱਚ ਪੈਸੇ ਕਮਾਉਣ ਲਈ ਹੀ ਆਉਂਦੇ ਹਨ। ਉਨ੍ਹਾਂ ਲਈ ਰਾਜਨੀਤੀ ਇੱਕ ਵਪਾਰ ਹੈ। ਅਸੀਂ ਜਨਤਾ ਦੇ ਪੈਸੇ ਨਾਲ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਦੇ ਹਾਂ।

ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਕਿਸੇ ਨੇ ਮੈਨੂੰ ਚੋਣਾਂ ਦੀ ਤਰੀਕ ਇਕ ਹਫ਼ਤਾ ਵਧਾਉਣ ਬਾਰੇ ਮੇਰੀ ਰਾਏ ਪੁੱਛੀ। ਮੈਂ ਉਸ ਨੂੰ ਕਿਹਾ ਕਿ ਪਹਿਲਾਂ ਵਿਰੋਧੀ ਪਾਰਟੀਆਂ ਨੇ 20-25 ਹਜ਼ਾਰ ਵੋਟਾਂ ਨਾਲ ਹਾਰਨਾ ਸੀ, ਹੁਣ 30-35 ਹਜ਼ਾਰ ਨਾਲ ਹਾਰਨਗੀਆਂ। ਉਨ੍ਹਾਂ ਲੋਕਾਂ ਨੂੰ ‘ਆਪ’ ਦੇ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਵਾਅਦਾ ਕੀਤਾ ਕਿ ‘ਤੁਹਾਡੀ ਮੰਗ, ਇਸ਼ਾਕ ਦਾ ਪੱਤਰ ਤੇ ਮੇਰੇ ਦਸਤਖ਼ਤ’। ਚੱਬੇਵਾਲ ਦੇ ਵਿਕਾਸ ਲਈ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਟਾਪ ਹੈਡਲਾਈਨ

ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਦਰਬਾਰ ਸਾਹਿਬ 'ਚ ਉਤਰਵਾਏ ਭਗਵੰਤ ਮਾਨ ਦੀ ਫੋਟੋ ਵਾਲੇ ਆਈਕਾਰਡ, ਵਿਰੋਧ ਕਰਨ ਵਾਲਿਆਂ ਨੇ ਕਿਹਾ- ਪੰਥ ਨੇ ਮਾਨ ਨੂੰ ਪੰਥ ਦੋਖੀ...
ਦਰਬਾਰ ਸਾਹਿਬ 'ਚ ਉਤਰਵਾਏ ਭਗਵੰਤ ਮਾਨ ਦੀ ਫੋਟੋ ਵਾਲੇ ਆਈਕਾਰਡ, ਵਿਰੋਧ ਕਰਨ ਵਾਲਿਆਂ ਨੇ ਕਿਹਾ- ਪੰਥ ਨੇ ਮਾਨ ਨੂੰ ਪੰਥ ਦੋਖੀ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਫਤਿਹਗੜ੍ਹ ਸਾਹਿਬ 'ਚ ਕੌਮੀ ਇਨਸਾਫ ਮੋਰਚਾ ਨੇ ਰੋਕੀਆਂ ਰੇਲਾਂ, ਅੰਬਾਲਾ-ਲੁਧਿਆਣਾ ਰੇਵਲੇ ਟ੍ਰੈਕ 'ਤੇ ਲਾਇਆ ਧਰਨਾ; ਬੰਦੀ ਸਿੰਘਾਂ ਨੂੰ ਲੈਕੇ ਸੰਘਰਸ਼
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ 'ਚ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਦਾ ਅਲਰਟ ਜਾਰੀ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਪੰਜਾਬ ਕਾਂਗਰਸ ‘ਚ ਖ਼ਤਮ ਹੋ ਸਕਦਾ ਕਾਟੋਕਲੇਸ਼, ਹਾਈਕਮਾਨ ਐਕਟਿਵ, ਦਿੱਲੀ ਤੋਂ ਸਾਬਕਾ CM ਨੂੰ ਆਇਆ ਕਾਲ, ਕਿਹਾ- ਕੋਈ ਵੱਡਾ ਫੈਸਲਾ...
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਚੰਡੀਗੜ੍ਹ 'ਚ ਪੈਟਰੋਲ ਪੰਪ 'ਤੇ ਚੱਲੀਆਂ ਤਾੜਤਾੜ ਗੋਲੀਆਂ, ਬੰਦ ਪੰਪ ਖੁੱਲ੍ਹਵਾਉਣ ਨੂੰ ਲੈਕੇ ਹੋਇਆ ਹੰਗਾਮਾ, ਮੱਚਿਆ ਹੜਕੰਪ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਸੰਗਰੂਰ 'ਚ ਵਾਪਰੀ ਵੱਡੀ ਵਾਰਦਾਤ, ਕੌਂਸਲਰ ਦੇ ਪਤੀ 'ਤੇ ਹਮਲਾ; ਮੱਚੀ ਸਨਸਨੀ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
ਬਲੂਚਿਸਤਾਨ 'ਚ ਆਤਮਘਾਤੀ ਹਮਲਾ, ਮਾਰੇ ਗਏ ਫੌਜ ਦੇ 30 ਜਵਾਨ, BLA ਦਾ ਵੱਡਾ ਦਾਅਵਾ
ਓਡੀਸ਼ਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਪੱਤਰਕਾਰਾਂ ਸਣੇ 7 ਲੋਕਾਂ ਨੂੰ ਦਰੜਿਆ; 2 ਦੀ ਮੌਤ
ਓਡੀਸ਼ਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਪੱਤਰਕਾਰਾਂ ਸਣੇ 7 ਲੋਕਾਂ ਨੂੰ ਦਰੜਿਆ; 2 ਦੀ ਮੌਤ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
ਪੰਜਾਬ ਦੇ ਇਨ੍ਹਾਂ ਮੁਲਾਜ਼ਮਾਂ ਦੀਆਂ ਛੁੱਟੀਆਂ ਕੈਂਸਲ, ਤਿੰਨ ਮਹੀਨਿਆਂ ਤੱਕ ਨਹੀਂ ਮਿਲੇਗੀ ਕੋਈ ਲੀਵ
Embed widget