ਮਿਅੰਕਵੀਰ ਸਿੰਘ ਲੌਕਡਾਉਨ ਦੇ ਮੱਦੇਨਜ਼ਰ ਪਟਿਆਲੇ ਵਿੱਚ ਆਪਣੇ ਨਾਨਕਿਆਂ ਦੇ ਘਰ 'ਚ ਫਸਿਆ ਹੋਇਆ ਸੀ। ਪਟਿਆਲਾ ਦੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਕਿ ਕਠੂਆ ਦਾ ਮਿਅੰਕਵੀਰ ਅਰਬਨ ਅਸਟੇਟ ਫੇਜ਼-2 ਵਿਖੇ ਆਪਣੇ ਨਾਨਾ-ਨਾਨੀ ਨੂੰ ਮਿਲਣ ਆਇਆ ਸੀ, ਜਦੋਂ ਕਿ ਉਸ ਦੀ ਮਾਤਾ ਪੁਨੀਤ ਕੌਰ ਕਠੂਆ ਵਿਖੇ ਰਹਿ ਰਹੀ ਸੀ। ਪਿਤਾ ਅਜੀਤ ਸਿੰਘ ਗਵਾਲੀਅਰ ਵਿੱਚ ਇੱਕ ਬੈਂਕ ਵਿੱਚ ਕੰਮ ਕਰਦੇ ਹਨ। ਉਸ ਨੇ ਕਿਹਾ ਕਿ ਮਿਅੰਕਵੀਰ ਦੇ ਨਾਨਾ-ਨਾਨੀ ਤੇ ਮਾਤਾ ਜੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਪਟਿਆਲਾ ਦੇ ਦਫਤਰ ਪਹੁੰਚੇ ਸਨ ਤੇ ਮਦਦ ਲਈ ਕਿਹਾ ਸੀ।
ਸਹਾਇਕ ਕਮਿਸ਼ਨਰ (ਜਨਰਲ) ਇਸਮਤ ਵਿਜੇ ਸਿੰਘ ਨੇ ਪਟਿਆਲਾ ਚਾਈਲਡ ਵੈੱਲਫੇਅਰ ਯੂਨਿਟ ਦੇ ਸਹਿਯੋਗ ਨਾਲ ਕਠੂਆ ਚਾਈਲਡ ਵੈੱਲਫੇਅਰ ਯੂਨਿਟ ਨਾਲ ਸੰਪਰਕ ਸਥਾਪਤ ਕੀਤਾ ਅਤੇ ਬੱਚੇ ਨੂੰ ਕਠੂਆ ਵਿਖੇ ਆਪਣੇ ਮਾਪਿਆਂ ਦੇ ਘਰ ਭੇਜਣ ਲਈ ਅੰਤਰਰਾਜੀ ਪਾਸ ਦਿੱਤਾ।ਇਸ ਤੋਂ ਬਾਅਦ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਲਬਹਾਰ ਸਿੰਘ ਟੂਰ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰੁਪਵੰਤ ਕੌਰ ਨੇ ਉਸ ਨੂੰ ਕਠੂਆ ਭੇਜਣ ਦਾ ਪ੍ਰਬੰਧ ਕੀਤਾ।
ਮਿਅੰਕਵੀਰ ਦੇ ਜੰਮੂ ਸਰਹੱਦ 'ਤੇ ਪਹੁੰਚਣ ਤੋਂ ਬਾਅਦ, ਜੰਮੂ ਪ੍ਰਸ਼ਾਸਨ ਦੀ ਮੈਡੀਕਲ ਟੀਮ ਵਲੋਂ ਉਸਦੀ ਜਾਂਚ ਕੀਤੀ ਗਈ ਤੇ ਉਸ ਦੀ ਮਾਂ ਪੁਨੀਤ ਕੌਰ ਨੂੰ ਸੌਂਪ ਦਿੱਤੀ ਗਿਆ।