ਪੜਚੋਲ ਕਰੋ

Amritsar News: ਧੜੱਲੇ ਨਾਲ ਵਿਕ ਰਹੀ ਚੀਨੀ ਡੋਰ! ਲੋਕਾਂ ਨੂੰ ਮੌਤ ਦੇ ਫੰਦੇ ਦੇ ਬਾਈਕਾਟ ਦੀ ਅਪੀਲ

Amritsar News: ਲੋਹੜੀ ਤੇ ਮਾਘੀ ਦੇ ਮੌਕੇ ਪਤੰਗਬਾਜ਼ ਕਾਫੀ ਉਤਸ਼ਾਹਤ ਹਨ। ਪਤੰਗਾਂ ਤੇ ਡੋਰਾਂ ਦੀਆਂ ਦੁਕਾਨਾਂ ’ਤੇ ਕਾਫੀ ਬੀੜ ਹੈ। ਬੱਚੇ ਤੇ ਨੌਜਵਾਨ ਪਤੰਗਾਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰ ਰਹੇ ਹਨ।

Amritsar News: ਲੋਹੜੀ ਤੇ ਮਾਘੀ ਦੇ ਮੌਕੇ ਪਤੰਗਬਾਜ਼ ਕਾਫੀ ਉਤਸ਼ਾਹਤ ਹਨ। ਪਤੰਗਾਂ ਤੇ ਡੋਰਾਂ ਦੀਆਂ ਦੁਕਾਨਾਂ ’ਤੇ ਕਾਫੀ ਬੀੜ ਹੈ। ਬੱਚੇ ਤੇ ਨੌਜਵਾਨ ਪਤੰਗਾਂ ਦੀਆਂ ਦੁਕਾਨਾਂ ’ਤੇ ਖਰੀਦਦਾਰੀ ਕਰ ਰਹੇ ਹਨ। ਇਸ ਵਾਰ 6 ਤੋਂ 7 ਫੁੱਟ ਤੱਕ ਦੇ ਵੱਡੇ ਪਤੰਗ ਆਏ ਹਨ, ਜਿਨ੍ਹਾਂ ਦੀ ਕੀਮਤ 200 ਤੋਂ ਲੈ ਕੇ 300 ਰੁਪਏ ਤੱਕ ਹੈ। ਇਸ ਤੋਂ ਇਲਾਵਾ 5 ਰੁਪਏ ਤੋਂ ਲੈ ਕੇ 100 ਰੁਪਏ ਤੱਕ ਕੀਮਤ ਦੇ ਪਤੰਗਾਂ ਦੀ ਵੀ ਕਾਫ਼ੀ ਵਿਕਰੀ ਹੋ ਰਹੀ ਹੈ। 

ਅਹਿਮ ਗੱਲ ਹੈ ਕਿ ਪਲਾਸਟਿਕ ਦੀ ਡੋਰ ਨੂੰ ਭਾਵੇਂ ਸਰਕਾਰ ਵੱਲੋਂ ਬੈਨ ਕੀਤਾ ਹੋਇਆ ਪਰ ਲੋਹੜੀ ਤੋਂ ਪਹਿਲਾਂ ਇਸ ਦੀ ਵਿਕਰੀ ਧੜੱਲੇ ਨਾਲ ਜਾਰੀ ਹੈ। ਲੋਕ ਸ਼ਰੇਆਮ ਦੁਕਾਨਾਂ ’ਤੇ ਇਸ ਨੂੰ ਨਹੀਂ ਵੇਚ ਰਹੇ ਪਰ ਲੁੱਕ ਛੁੱਪ ਕੇ ਪਲਾਸਟਿਕ ਦੀ ਡੋਰ ਵੱਡੇ ਪੱਧਰ ’ਤੇ ਵੇਚੀ ਜਾ ਰਹੀ ਹੈ। ਜਿਹੜਾ ਡੋਰ ਦਾ ਗੱਟੂ 250 ਰੁਪਏ ਦਾ ਸੀ, ਉਹ ਦੁਕਾਨਦਾਰ 500 ਤੋਂ 600 ਰੁਪਏ ਵਿੱਚ ਵੇਚ ਰਹੇ ਸਨ। ਨੌਜਵਾਨ ਵੀ ਦੇਸੀ ਡੋਰ ਲੈਣ ਦੀ ਬਜਾਏ ਪਲਾਸਟਿਕ ਦੀ ਡੋਰ ਨੂੰ ਪਹਿਲ ਦੇ ਰਹੇ ਹਨ। ਕੁਝ ਦੁਕਾਨਦਾਰ ਵਟਸਐਪ ਰਾਹੀਂ ਵੀ ਇਸ ਨੂੰ ਵੇਚ ਰਹੇ ਸਨ। ਉਧਰ, ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਹੈ ਕਿ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ। 

ਦੱਸ ਦਈਏ ਕਿ ਰੈੱਡ ਕਰਾਸ ਸੁਸਾਇਟੀ ਵੱਲੋਂ ਖਾਲਸਾ ਕਾਲਜ ਦੇ ਵਿਹੜੇ ਵਿੱਚ ਪਤੰਗ ਮੇਲਾ ਲਾਇਆ ਗਿਆ, ਜਿਸ ਵਿੱਚ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਤੇ ਉਨ੍ਹਾਂ ਦੀ ਪਤਨੀ ਡਾ. ਗੁਰਪ੍ਰੀਤ ਕੌਰ ਜੌਹਲ ਸ਼ਾਮਲ ਹੋਏ ਤੇ ਪਤੰਗਬਾਜ਼ੀ ਦਾ ਆਨੰਦ ਮਾਣਿਆ। ਇਸ ਮੌਕੇ ਸੂਦਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਆਪਣੇ ਤਿਉਹਾਰ ਰਵਾਇਤੀ ਢੰਗ ਨਾਲ ਮਨਾਉਣੇ ਚਾਹੀਦੇ ਹਨ, ਲੋਹੜੀ ਨੂੰ ਖਾਸ ਕਰਕੇ ਰਵਾਇਤੀ ਡੋਰ ਨਾਲ ਮਨਾਉਣਾ ਚਾਹੀਦਾ ਹੈ ਤੇ ਚੀਨੀ ਡੋਰ ਦਾ ਮੁਕੰਮਲ ਤੌਰ ਬਾਈਕਾਟ ਕਰਨਾ ਚਾਹੀਦਾ ਹੈ। 

ਉਨ੍ਹਾਂ ਦੱਸਿਆ ਕਿ ਚੀਨੀ ਡੋਰ ਨਾਲ ਕਈ ਕੀਮਤੀ ਜਾਨਾਂ ਤੇ ਪਸ਼ੂ, ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਦੇ ਖਿਲਾਫ ਮੁਹਿੰਮ ਚਲਾਈ ਗਈ ਹੈ ਤੇ ਪੁਲਿਸ ਵੱਲੋਂ ਚੀਨੀ ਡੋਰ ਵੇਚਣ ਵਾਲਿਆਂ ਵਿਰੁੱਧ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਖੁਦ ਅੱਗੇ ਆਈਏ ਤੇ ਚੀਨੀ ਡੋਰ ਦੀ ਬਿਲਕੁਲ ਵਰਤੋਂ ਨਾ ਕਰੀਏ। 

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਤੰਗਬਾਜ਼ੀ ਵੀ ਕੀਤੀ ਤੇ ਖਾਲਸਾ ਕਾਲਜ ਦੇ ਵਿਹੜੇ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ। ਇਸ ਮੌਕੇ ਪ੍ਰਿੰਸੀਪਲ ਖਾਲਸਾ ਕਾਲਜ ਡਾ. ਮਹਿਲ ਸਿੰਘ, ਰੈਡ ਕਰਾਸ ਦੇ ਕਾਰਜਕਾਰੀ ਸਕੱਤਰ ਅਸੀਸ ਇੰਦਰ ਸਿੰਘ, ਉਪ ਜ਼ਿਲ੍ਹਾ ਸਿਖਿਆ ਅਫਸਰ ਸ੍ਰੀਮਤੀ ਰੇਖਾ ਮਹਾਜਨ, ਸ਼ਿਸ਼ੂਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤੰਗਬਾਜ਼ੀ ਦੇ ਸ਼ੌਕੀਨ ਹਾਜ਼ਰ ਸਨ।

ਟਾਪ ਹੈਡਲਾਈਨ

 Faridkot 'ਚ ਕਿਸਾਨ ਦੀ ਸੜਕ ਹਾਦਸੇ 'ਚ ਮੌਤ, ਟਮਾਟਰ ਲੈ ਕੇ ਮੰਡੀ ਜਾ ਰਿਹਾ ਸੀ, ਅਣਪਛਾਤੇ ਵਾਹਨ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ
 Faridkot 'ਚ ਕਿਸਾਨ ਦੀ ਸੜਕ ਹਾਦਸੇ 'ਚ ਮੌਤ, ਟਮਾਟਰ ਲੈ ਕੇ ਮੰਡੀ ਜਾ ਰਿਹਾ ਸੀ, ਅਣਪਛਾਤੇ ਵਾਹਨ ਨੇ ਟਰੈਕਟਰ-ਟਰਾਲੀ ਨੂੰ ਮਾਰੀ ਟੱਕਰ
 Mohali ਦੀ ਮਹਿਲਾ ਨੇ 3 ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ, ਦੋ ਪੁੱਤਰਾਂ ਤੇ ਇੱਕ ਧੀ ਦੀ ਮੌਤ, ਮਾਂ ਗ੍ਰਿਫ਼ਤਾਰ, 10 ਮਹੀਨੇ ਪਹਿਲਾਂ ਪਤੀ ਨੇ ਕੀਤੀ ਸੀ ਖੁਦਕੁਸ਼ੀ
 Mohali ਦੀ ਮਹਿਲਾ ਨੇ 3 ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ, ਦੋ ਪੁੱਤਰਾਂ ਤੇ ਇੱਕ ਧੀ ਦੀ ਮੌਤ, ਮਾਂ ਗ੍ਰਿਫ਼ਤਾਰ, 10 ਮਹੀਨੇ ਪਹਿਲਾਂ ਪਤੀ ਨੇ ਕੀਤੀ ਸੀ ਖੁਦਕੁਸ਼ੀ
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
Asian Games 2026: ਏਸ਼ੀਆਈ ਖੇਡਾਂ 2026 ਲਈ ਟੀਮ ਇੰਡੀਆ ਦਾ ਹੋਇਆ ਐਲਾਨ, ਵਿਕਟਕੀਪਰ-ਬੱਲੇਬਾਜ਼ ਦਾ ਕੱਟਿਆ ਗਿਆ ਪੱਤਾ! ਮੈਦਾਨ ਚ ਉਤਰਨਗੇ ਇਹ ਖਿਡਾਰੀ; ਵੇਖੋ ਲਿਸਟ...
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
200 ਫੁੱਟ ਡੂੰਘੇ ਬੋਰਵੈਲ 'ਚ ਡਿੱਗਿਆ 4 ਸਾਲ ਦਾ ਬੱਚਾ, ਮੱਚੀ ਹਫੜਾ-ਦਫੜੀ
Punjab News: ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਪੰਜਾਬ ਯੂਥ ਕਾਂਗਰਸ 'ਚ ਵੱਡਾ ਫੇਰਬਦਲ, ਜਾਣੋ ਕਿਸਨੂੰ ਬਣਾਇਆ ਨਵਾਂ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ? ਨੋਟੀਫਿਕੇਸ਼ਨ ਹੋਇਆ ਜਾਰੀ...
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਅਗਸਤ ‘ਚ ਸਾਲਾਸਰ-ਖਾਟੂਸ਼ਿਆਮ, ਮਥੂਰਾ-ਵ੍ਰਿੰਦਾਵਨ ਅਤੇ ਹਰਿਦੁਆਰ-ਰਿਸ਼ੀਕੇਸ਼ ਨੂੰ ਜਾਣਗੀਆਂ ਫ੍ਰੀ ਬੱਸਾਂ, ਕੇਜਰੀਵਾਲ ਦਾ ਸ਼ਰਧਾਲੂਆਂ ਲਈ ਵੱਡਾ ਐਲਾਨ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਪੰਜਾਬ 'ਚ 1013 ਲੈਕਚਰਾਰ ਹੋਣਗੇ ਭਰਤੀ, 1 ਤਰੀਕ ਤੋਂ ਹੋਵੇਗੀ ਰਜਿਸਟ੍ਰੇਸ਼ਨ, 12 ਵਿਸ਼ਿਆਂ 'ਚ Vacancy; ਜਾਣੋ ਹਰੇਕ ਡਿਟੇਲ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਇਨ੍ਹਾਂ ਕਿਸਾਨਾਂ ਦਾ ਨਹੀਂ ਬਣਦਾ ਕਿਸਾਨ ਕ੍ਰੈਡਿਟ ਕਾਰਡ, ਅਪਲਾਈ ਕਰਨ ਤੋਂ ਪਹਿਲਾਂ ਜਾਣ ਲਓ ਆਹ ਗੱਲਾਂ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
ਪੰਜਾਬ ਨੂੰ ਅੱਜ ਮਿਲ ਸਕਦਾ ਨਵਾਂ DGP, UPSC ਨੇ ਸੱਦੀ ਬੈਠਕ, 3 ਅਫਸਰਾਂ ਦਾ ਪੈਨਲ ਹੋਵੇਗਾ ਸ਼ਾਰਟਲਿਸਟ; ਗੌਰਵ ਯਾਦਵ ਫਿਰ ਦੌੜ 'ਚ
Embed widget