ਪੜਚੋਲ ਕਰੋ

ਹੁਣ ਕੇਂਦਰੀ ਏਜੰਸੀ ਹੱਥ ਪੰਜਾਬ ਦੀਆਂ ਜੇਲ੍ਹਾਂ

ਚੰਡੀਗੜ੍ਹ: ਪੰਜਾਬ ਸਰਕਾਰ ਅਗਲੇ 10 ਦਿਨਾਂ 'ਚ ਕੁਝ ਜੇਲ੍ਹਾਂ ਦੀ ਸੁਰੱਖਿਆ ਨੀਮ ਫ਼ੌਜੀ ਬਲ ਸੀਆਈਐਸਐਫ ਦੇ ਹਵਾਲੇ ਕਰ ਰਹੀ ਹੈ। ਇਸ ਗੱਲ਼ ਦੀ ਪੁਸ਼ਟੀ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਡੀਜੀਪੀ ਪੰਜਾਬ ਤੇ ਡੀਜੀਪੀਜ਼ ਇੰਟੈਲੀਜੈਂਸ ਨਾਲ ਮੀਟਿੰਗ ਕਰਨ ਤੋਂ ਬਾਅਦ ਕਹੀ।   ਰੰਧਾਵਾ ਨੇ ਕਿਹਾ ਕਿ ਅਗਲੇ ਦਸ ਦਿਨਾਂ ਵਿੱਚ ਜੇਲ੍ਹਾਂ ਦੀ ਸੁਰੱਖਿਆ ਸੀਆਈਐਸਐਫ ਦੇ ਹਵਾਲੇ ਹੋ ਜਾਏਗੀ। ਉਨ੍ਹਾਂ ਕਿਹਾ ਕਿ 420 ਜੇਲ੍ਹ ਵਾਰਡਨ ਦੀ ਨਵੀਂ ਭਰਤੀ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ 30 ਕਰੋੜ ਰੁਪਏ ਜੇਲ੍ਹ ਸੁਧਾਰ ਲਈ ਮਨਜ਼ੂਰ ਕੀਤੇ ਹਨ। ਚੰਗੇ ਹਥਿਆਰ ਦੇਣ ਲਈ ਵੀ ਫੰਡਾਂ ਨੂੰ ਮਨਜ਼ੂਰੀ ਦਿੱਤੀ ਹੈ। ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਡੀਜੀਪੀਜ਼ ਨੂੰ ਕਿਹਾ ਹੈ ਕਿ ਜੇਲ੍ਹ, ਪੁਲਿਸ ਤੇ ਇੰਟੈਲੀਜੈਂਸ ਵਿਭਾਗ ਮਿਲ ਕੇ ਕੰਮ ਕਰਨ। ਯਾਦ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਦੌਰਾਨ ਜੇਲ੍ਹਾਂ ਦੀ ਸੁਰੱਖਿਆ ਲਈ ਕੇਂਦਰੀ ਸੁਰੱਖਿਆ ਬਲਾਂ ਨੂੰ ਤਾਇਨਾਤ ਕਰਨ ਦੀ ਮੰਗੀ ਕੀਤੀ ਸੀ। ਕੇਂਦਰ ਨੇ ਪੰਜਾਬ ਦੀ ਇਹ ਮੰਗ ਪ੍ਰਵਾਨ ਕਰ ਲਈ ਸੀ ਤੇ ਸੂਬੇ ਵਿੱਚ ਸੀਆਈਐਸਐਫ ਦੀਆਂ ਦੋ ਕੰਪਨੀਆਂ ਭੇਜਣ ਦੀ ਹਾਮੀ ਭਰੀ ਸੀ। ਜੇਲ੍ਹਾਂ CISF ਹਵਾਲੇ ਕਰਨ ਦੀ ਲੋੜ ਕਿਉਂ- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੀ 19 ਅਪ੍ਰੈਲ ਨੂੰ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਉਦੋਂ ਮੁੱਖ ਮੰਤਰੀ ਨੇ ਜੇਲ੍ਹਾਂ ਵਿੱਚ ਗੈਂਗਸਟਰਾਂ ਤੇ ਖਾੜਕੂਆਂ ਦੇ ਜਾਲ ਨੂੰ ਵਧਣ ਤੋਂ ਰੋਕਣ ਲਈ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਏਜੰਸੀਆਂ ਦੇ ਹਵਾਲੇ ਕਰਨ ਦੀ ਮੰਗ ਕੀਤੀ ਸੀ। ਕਿਹੜੀਆਂ ਜੇਲ੍ਹਾਂ ਦੀ ਸੁਰੱਖਿਆ ਕਰੇਗੀ CISF- ਸੀਆਈਐਸਐਫ ਪੰਜਾਬ ਦੀਆਂ 10 ਉੱਚ ਸੁਰੱਖਿਆ ਜੇਲ੍ਹਾਂ ਦੀ ਸੁਰੱਖਿਆ ਸੰਭਾਲੇਗੀ, ਜਿਨ੍ਹਾਂ ਵਿੱਚ ਪਟਿਆਲਾ, ਨਾਭਾ, ਬਠਿੰਡਾ, ਫ਼ਿਰੋਜ਼ਪੁਰ, ਫ਼ਰੀਦਕੋਟ, ਲੁਧਿਆਣਾ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਤੇ ਗੁਰਦਾਸਪੁਰ ਜੇਲ੍ਹਾਂ ਸ਼ਾਮਲ ਹੋ ਸਕਦੀਆਂ ਹਨ। CISF ਬਾਰੇ ਸੰਖੇਪ ਜਾਣਕਾਰੀ- ਕੇਂਦਰੀ ਸਨਅਤੀ ਸੁਰੱਖਿਆ ਬਲ 1969 ਵਿੱਚ ਗਠਿਤ ਕੀਤਾ ਗਿਆ ਸੀ, ਜਿਸ ਦਾ ਮੁੱਖ ਮੰਤਵ ਵੱਡੇ ਕਾਰਖਾਨਿਆਂ ਦੀ ਸੁਰੱਖਿਆ ਕਰਨਾ ਸੀ। 1983 ਵਿੱਚ ਸੀਆਈਐਸਐਫ ਨੂੰ ਹਥਿਆਰਬੰਦ ਕਰ ਦਿੱਤਾ ਗਿਆ ਤੇ ਅੱਜ ਇਸ ਨੀਮ ਫ਼ੌਜੀ ਬਲ ਵਿੱਚ ਤਕਰੀਬਨ ਡੇਢ ਲੱਖ ਕਰਮਚਾਰੀ ਹਨ। ਸੀਆਈਐਸਐਫ ਏਅਰਪੋਰਟ ਵਰਗੇ ਅਤਿ ਸੁਰੱਖਿਆ ਵਾਲੇ ਜਨਤਕ ਸਥਾਨਾਂ ਦੀ ਸੁਰੱਖਿਆ ਦੇ ਨਾਲ ਨਾਲ ਸਟੀਲ ਪਲਾਂਟਾਂ, ਖਾਦ ਕਾਰਖਾਨਿਆਂ. ਤੇਲ ਰਿਫ਼ਾਈਨਰੀਆਂ, ਪਰਮਾਣੂੰ ਤੇ ਤਾਪ ਬਿਜਲੀ ਘਰਾਂ ਆਦਿ ਦੀ ਸੁਰੱਖਿਆ ਵੀ ਕਰਦੀ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Punjab Holiday News : ਪੰਜਾਬ ਦੇ ਇਸ ਜ਼ਿਲ੍ਹੇ 'ਚ 3 ਦਿਨ ਦੀ ਛੁੱਟੀ ਦਾ ਐਲਾਨ,  ਸਾਰੇ ਵਿਦਿਅਕ ਅਦਾਰੇ ਰਹਿਣਗੇ ਬੰਦ
Jalandhar ਦੇ ਨਿੱਜੀ ਹਸਪਤਾਲ ਬਾਹਰ ਹੋਈ ਫਾਇਰਿੰਗ ਮਾਮਲੇ 'ਤੇ ACP ਅਤੇ SHO ਮੁਅੱਤਲ, ਵਿਭਾਗੀ ਜਾਂਚ ਦੇ ਹੁਕਮ
Jalandhar ਦੇ ਨਿੱਜੀ ਹਸਪਤਾਲ ਬਾਹਰ ਹੋਈ ਫਾਇਰਿੰਗ ਮਾਮਲੇ 'ਤੇ ACP ਅਤੇ SHO ਮੁਅੱਤਲ, ਵਿਭਾਗੀ ਜਾਂਚ ਦੇ ਹੁਕਮ
Khamenei Death :  ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਕ 'ਚ ਸੜਕਾਂ 'ਤੇ ਉਤਰੇ ਲੋਕ , ਕਰਾਚੀ 'ਚ ਵੀ ਵਿਰੋਧ ਪ੍ਰਦਰਸ਼ਨ , 9 ਲੋਕਾਂ ਦੀ ਮੌਤ 
Khamenei Death :  ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਕ 'ਚ ਸੜਕਾਂ 'ਤੇ ਉਤਰੇ ਲੋਕ , ਕਰਾਚੀ 'ਚ ਵੀ ਵਿਰੋਧ ਪ੍ਰਦਰਸ਼ਨ , 9 ਲੋਕਾਂ ਦੀ ਮੌਤ 
Amritsar News : ਈਰਾਨ-ਇਜ਼ਰਾਈਲ ਜੰਗ ਕਾਰਨ ਅੰਮ੍ਰਿਤਸਰ ਤੋਂ ਕਈ ਉਡਾਣਾਂ ਰੱਦ ,ਖਾੜੀ ਦੇਸ਼ਾਂ 'ਚ ਜਾਣ ਵਾਲੇ ਯਾਤਰੀ ਪ੍ਰੇਸ਼ਾਨ 
Amritsar News : ਈਰਾਨ-ਇਜ਼ਰਾਈਲ ਜੰਗ ਕਾਰਨ ਅੰਮ੍ਰਿਤਸਰ ਤੋਂ ਕਈ ਉਡਾਣਾਂ ਰੱਦ ,ਖਾੜੀ ਦੇਸ਼ਾਂ 'ਚ ਜਾਣ ਵਾਲੇ ਯਾਤਰੀ ਪ੍ਰੇਸ਼ਾਨ 

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਰੇਲ ਦੀ ਬੂਕਿੰਗ ਤੋਂ ਲੈਕੇ LPG ਸਿਲੰਡਰ ਤੱਕ, ਬਦਲ ਗਏ ਕਏ ਨਿਯਮ; 1 ਮਾਰਚ ਤੋਂ ਹੋਏ ਵੱਡੇ ਬਦਲਾਅ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
ਜਲੰਧਰ 'ਚ IVF ਸੈਂਟਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਦਹਿਸ਼ਤ ਦਾ ਮਾਹੌਲ; ਮੱਚਿਆ ਹੜਕੰਪ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
US-Israel Strike Iran: ਇਜ਼ਰਾਈਲ-ਅਮਰੀਕਾ ਦੇ ਹਮਲੇ 'ਚ ਸੁਪਰੀਮ ਲੀਡਰ ਖਾਮਨੇਈ ਦੀ ਮੌਤ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਸਮਰਾਲਾ 'ਚ ਪੰਜਾਬ ਬਚਾਓ ਰੈਲੀ, Sukhbir Badal ਕਰਨਗੇ ਸੰਬਧੋਨ; ਹੋ ਸਕਦੇ ਵੱਡੇ ਐਲਾਨ
ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ਵਰਗੀ ਗਰਮੀ, ਪ੍ਰੀ ਮਾਨਸੂਨ ਵਰਗਾ ਹਾਲ, ਜਾਣੋ ਅਗਲੇ ਦਿਨਾਂ ਦਾ ਮੌਸਮ
ਪੰਜਾਬ-ਚੰਡੀਗੜ੍ਹ 'ਚ ਅਪ੍ਰੈਲ ਵਰਗੀ ਗਰਮੀ, ਪ੍ਰੀ ਮਾਨਸੂਨ ਵਰਗਾ ਹਾਲ, ਜਾਣੋ ਅਗਲੇ ਦਿਨਾਂ ਦਾ ਮੌਸਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 1 ਮਾਰਚ 2026
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
ਅਬੋਹਰ 'ਚ ਨੌਜਵਾਨ 'ਤੇ ਤਲਵਾਰ ਨਾਲ ਹਮਲਾ, ਮੱਚਿਆ ਹੜਕੰਪ; ਜਾਣੋ ਪੂਰਾ ਮਾਮਲਾ
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -
Israel Iran War : ਈਰਾਨ 'ਤੇ ਹਮਲੇ ਤੋਂ ਬਾਅਦ ਟਰੰਪ ਦਾ ਪਹਿਲਾ ਬਿਆਨ ,ਕਿਹਾ -"ਈਰਾਨ ਨੂੰ ਨਹੀਂ ਬਣਾਉਣ ਦੇਵਾਂਗੇ ਪ੍ਰਮਾਣੂ ਬੰਬ"  
Embed widget