ਪਟਿਆਲਾ: ਪਟਿਆਲਾ ਪੁਲਿਸ ਨੇ ਬਲਾਇੰਡ ਮਰਡਰ ਦੀ ਗੁੱਥੀ ਸੁਲਝਾਅ ਲਈ ਹੈ। ਪੁਲਿਸ ਮੁਤਾਬਕ ਮੁਲਜ਼ਮ ਕੁਆਰੀ ਲੜਕੀਆਂ ਨਾਲ ਝੂਠ ਬੋਲ ਕੇ ਵਿਆਹ ਕਰਦਾ ਸੀ ਤੇ ਬਾਅਦ ਵਿੱਚ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ ਤੇ ਨਾਈਟ੍ਰੋਜ਼ਨ ਗੈਸ ਦੇ ਕੇ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਨਵਨਿੰਦਰ ਪ੍ਰੀਤਪਾਲ ਸਿੰਘ 40 ਸਾਲਾਂ ਦਾ ਹੈ ਤੇ ਉਹ ਅਧਿਆਪਕ ਹੈ।



ਉਨ੍ਹਾਂ ਦੱਸਿਆ ਕਿ ਅਰਬਨ ਅਸਟੇਟ ਨਾਲ ਲੱਗਦੇ ਸਲਾਰੀਆ ਵਿਹਾਰ ਵਿੱਚ ਇੱਕ ਲੜਕੀ ਛਿੰਦਰਪਾਲ ਕੌਰ ਦੀ ਲਾਸ਼ ਘਰ ਵਿੱਚੋਂ ਬਰਾਮਦ ਕੀਤੀ ਗਈ ਸੀ। ਇਸ ਮਗਰੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤੇ ਪਤਾ ਲਗਾ ਕਿ ਵਿਅਕਤੀ ਵੱਲੋਂ ਪਹਿਲਾਂ ਵੀ ਇੱਕ ਲੜਕੀ ਦਾ ਕਤਲ ਕੀਤਾ ਗਿਆ ਹੈ। ਐਸਐਸਪੀ ਦੇ ਦੱਸਣ ਮੁਤਾਬਕ ਇਹ ਵਿਅਕਤੀ ਲੜਕੀਆਂ ਨੂੰ ਨਾਈਟ੍ਰੇਜ਼ਨ ਗੈਸ ਦੇ ਕੇ ਮੌਤ ਦੇ ਘਾਟ ਉਤਾਰਦਾ ਸੀ।

ਐਸਐਸਪੀ ਮੁਤਾਬਕ ਇਹ ਵਿਅਕਤੀ ਪਹਿਲਾਂ ਵਿਆਹੁਤਾ ਸੀ ਪਰ ਲੜਕੀਆਂ ਨੂੰ ਕੁਆਰਾ ਦੱਸ ਕੇ ਉਨ੍ਹਾਂ ਨਾਲ ਵਿਆਹ ਕਰਵਾਇਆ ਕਰਦਾ ਸੀ ਤੇ ਸਰੀਰਕ ਸਬੰਧ ਬਣਾਉਂਦਾ ਸੀ। ਉਸ ਤੋਂ ਬਾਅਦ ਲੜਕੀਆਂ ਨੂੰ ਤੰਗ ਪ੍ਰੇਸ਼ਾਨ ਵੀ ਕਰਿਆ ਕਰਦਾ ਸੀ। ਜੋ ਪਹਿਲਾ ਮਾਮਲਾ ਸਾਹਮਣੇ ਆਇਆ ਹੈ, ਉਸ ਵਿੱਚ ਲੜਕੀ ਛਿੰਦਰਪਾਲ ਦੇ ਪਿਤਾ ਜੋ ਬਠਿੰਡਾ ਦਾ ਰਹਿਣ ਵਾਲਾ ਹੈ, ਦੇ ਬਿਆਨਾਂ ਦੇ ਆਧਾਰ ਉੱਪਰ ਮਾਮਲਾ ਦਰਜ ਕੀਤਾ ਗਿਆ।

ਸੁਖਚੈਨ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਛਿੰਦਰਪਾਲ ਦਾ ਵਿਆਹ ਨਵਨਿੰਦਰ ਪ੍ਰੀਤ ਪਾਲ ਸਿੰਘ ਨਾਲ ਹੋਇਆ ਸੀ ਤੇ ਉਹ ਬਠਿੰਡਾ ਤੋਂ ਪਟਿਆਲਾ ਆ ਗਈ ਸੀ ਜੋ ਉਕਤ ਲੜਕੀ ਦਾ ਉਸ ਦੇ ਮਾਤਾ ਪਿਤਾ ਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਸੀ। ਇਸ ਤੇ ਮਾਮਲਾ ਦਰਜ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਗੱਲ ਸਾਹਮਣੇ ਆਈ ਕੀ ਨਵਨਿੰਦਰ ਪ੍ਰੀਤਪਾਲ ਸਿੰਘ ਪਹਿਲਾਂ ਤੋਂ ਹੀ ਵਿਆਹ ਹੋਇਆ ਸੀ।

ਮੁਲਜ਼ਮ ਨੇ ਛਿੰਦਰਪਾਲ ਕੌਰ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਆਪਣੇ ਘਰ ਦੇ ਬੈੱਡਰੂਮ ਵਿੱਚ ਦੱਬ ਦਿੱਤਾ। ਘਰ ਦੇ ਬੈੱਡਰੂਮ ਵਿੱਚੋਂ ਛਿੰਦਰਪਾਲ ਕੌਰ ਦੀ ਲਾਸ਼ ਨੂੰ ਕੱਢਿਆ ਗਿਆ ਤੇ ਪੋਸਟਮਾਰਟਮ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਭੇਜਿਆ ਗਿਆ। ਉਸ ਦਾ ਪੋਸਟਮਾਰਟਮ ਡਾਕਟਰਾਂ ਦੇ ਬੋਰਡ ਰਾਹੀਂ ਕੀਤਾ ਜਾ ਰਿਹਾ ਹੈ।

ਇਸੇ ਦੌਰਾਨ ਕੁਝ ਅਹਿਮ ਤੱਥ ਜਾਂਚ ਟੀਮ ਦੇ ਸਾਹਮਣੇ ਆਏ ਤਾਂ ਪਤਾ ਲੱਗਿਆ ਕਿ ਨਵ ਨਰਿੰਦਰ ਪਾਲ ਸਿੰਘ ਨੇ ਇੱਕ ਹੋਰ ਲੜਕੀ ਸੁਖਦੀਪ ਕੌਰ ਪੁੱਤਰੀ ਨਿਰਮਲ ਸਿੰਘ ਜੋ ਸੁਨਾਮ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਸੀ, ਨਾਲ ਵੀ ਵਿਆਹ ਕੀਤਾ ਸੀ। ਇਸ ਲੜਕੀ ਦੀ ਮੌਤ ਮਿਤੀ 19-20.09.2021 ਦੀ ਦਰਮਿਆਨੀ ਰਾਤ ਨੂੰ ਕਤਲ ਕੀਤਾ ਸੀ। ਆਦਰਸ਼ ਸੁਖਦੇਵ ਕੌਰ ਦੇ ਪੇਕੇ ਪਰਿਵਾਰ ਨੂੰ ਕਤਲ ਦੀ ਵਜ੍ਹਾ ਅਟੈਕ  ਦੱਸਿਆ ਗਿਆ ਸੀ ਤੇ ਸੁਖਦੀਪ ਕੌਰ ਦਾ ਸਸਕਾਰ ਵੀ ਕਰ ਦਿੱਤਾ ਸੀ।

ਸੁਖਦੀਪ ਕੌਰ ਸਾਲ 2009 ਵਿੱਚ ਆਈਲੈੱਟਸ ਦੀਆਂ ਕਲਾਸਾਂ ਲਗਾਉਣ ਵਾਸਤੇ ਪਟਿਆਲਾ ਆਈ ਸੀ ਜਿੱਥੇ ਇਹ ਆਪਸੀ ਸੰਪਰਕ ਵਿੱਚ ਆ ਗਏ ਫਿਰ ਫਰਵਰੀ 2018 ਵਿਚ ਇਨ੍ਹਾਂ ਨੇ ਵਿਆਹ ਕਰਵਾ ਲਿਆ ਤੇ ਇਕੱਠੇ ਰਹਿਣ ਲੱਗ ਪਏ। ਮੁਲਜ਼ਮ ਮੁਤਾਬਕ ਸੁਖਦੀਪ ਕੌਰ ਬਾਅਦ ਵਿੱਚ ਇਸ ਨੂੰ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਸੀ। ਫਿਰ ਨਵਨਿੰਦਰ ਪ੍ਰੀਤਪਾਲ ਸਿੰਘ ਨੇ ਸੁਖਦੀਪ ਕੌਰ ਨੂੰ ਮਾਰ ਦਿੱਤਾ ਤੇ ਇਸ ਦੇ ਪਰਿਵਾਰਕ ਮੈਂਬਰਾਂ ਨੂੰ ਵਿਸ਼ਵਾਸ ਵਿੱਚ ਲੈ ਕੇ ਮੜ੍ਹੀਆਂ ਵਿੱਚ ਸਸਕਾਰ ਕਰ ਦਿੱਤਾ।