ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਅੱਜ ਕਾਂਗਰਸ ਉੱਪਰ ਜੰਮ ਕੇ ਵਰ੍ਹੇ। ਉਨ੍ਹਾਂ ਨੇ ਵਿਧਾਨ ਸਭਾ ਅੰਦਰ ਕਾਂਗਰਸ ਦੇ ਹੰਗਮੇ ਦਾ ਵਿਰੋਧ ਕਰਦਿਆਂ ਕਿਹਾ ਕਿ ਇਹ ਕਦੇ ਬੱਤਰਾ ਸਿਨੇਮੇ ਅੱਗੇ ਵਿਧਾਨ ਸਭਾ ਲਾਈ ਬੈਠੇ ਹੁੰਦੇ ਹਨ, ਜਾਓ ਉੱਥੇ ਜਾ ਕੇ ਰੌਲਾ ਪਾਓ। ਉਨ੍ਹਾਂ ਕਿਹਾ ਕਿ ਕਾਂਗਰਸ ਵਾਲੇ ਨਕਲੀ ਮੁੱਖ ਮੰਤਰੀ ਨਾਲ ਕੰਮ ਕਰਦੇ ਰਹੇ ਹਨ। ਹੁਣ ਕੈਪਟਨ ਸਾਹਬ ਬੀਜੇਪੀ ਵਿੱਚ ਚਲੇ ਗਏ ਹਨ।