CM ਭਗਵੰਤ ਮਾਨ ਦੀ ਮੁੜ ਵਿਗੜੀ ਸਿਹਤ ! PGI ਤੋਂ ਸੱਦਣੇ ਪਏ ਸਪੈਸ਼ਲਿਸਟ ਡਾਕਟਰ, ਪਰ ਦੱਬੀ ਜਾ ਰਹੀ ਖ਼ਬਰ, ਮਜੀਠੀਆ ਦਾ ਵੱਡਾ ਦਾਅਵਾ
ਮਜੀਠੀਆ ਨੇ ਕਿਹਾ, "ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ। ਭਗਵੰਤ ਮਾਨ ਦੀ ਜਲਦ ਸਿਹਤਯਾਬੀ ਲਈ ਮੈਂ ਦੁਆ ਕਰਦਾ ਹਾਂ।" ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬੁਲੇਟਿਨ ਜਾਰੀ ਕਰੇ, ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।

Punjab News: ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ। ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਾਰਨ ਪੀਜੀਆਈ (ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ) ਦੇ ਸਪੈਸ਼ਲਿਸਟ ਡਾਕਟਰ ਮੁੱਖ ਮੰਤਰੀ ਨਿਵਾਸ 'ਤੇ ਪਹੁੰਚੇ ਹਨ।
ਮਜੀਠੀਆ ਨੇ ਕਿਹਾ, "ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ। ਭਗਵੰਤ ਮਾਨ ਦੀ ਜਲਦ ਸਿਹਤਯਾਬੀ ਲਈ ਮੈਂ ਦੁਆ ਕਰਦਾ ਹਾਂ।" ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਦੀ ਸਿਹਤ ਦਾ ਬੁਲੇਟਿਨ ਜਾਰੀ ਕਰੇ, ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ।
ਮਜੀਠੀਆ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ, ਭਗਵੰਤ ਮਾਨ ਜੀ ਦੀ ਸਿਹਤ ਬਾਰੇ ਨਵੀਂ UPDATE , ਅੱਜ ਸਵੇਰੇ ਹਾਲਤ ਵਿਗੜਨ ਕਾਰਨ PGI ਤੋਂ ਸਪੈਸ਼ਲਿਸਟ ਡਾਕਟਰ CM ਨਿਵਾਸ ਪਹੁੰਚੇ। ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ। ਭਗਵੰਤ ਮਾਨ ਜੀ ਦੀ ਜਲਦ ਸਿਹਤਯਾਬੀ ਲਈ ਦੁਆ ਕਰਦੇ ਹਾਂ ਅਤੇ ਸਰਕਾਰ ਨੂੰ CM ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਦੀ ਗੁਜ਼ਾਰਿਸ਼ ਕਰਦੇ ਹਾਂ।
👉ਭਗਵੰਤ ਮਾਨ ਜੀ ਦੀ ਸਿਹਤ ਬਾਰੇ ਨਵੀਂ UPDATE 👉ਅੱਜ ਸਵੇਰੇ ਹਾਲਤ ਵਿਗੜਨ ਕਾਰਨ PGI ਤੋਂ ਸਪੈਸ਼ਲਿਸਟ ਡਾਕਟਰ CM ਨਿਵਾਸ ਪਹੁੰਚੇ।
— Bikram Singh Majithia (@bsmajithia) June 16, 2025
👉ਸਰਹੱਦੀ ਸੂਬੇ ਦਾ ਮੁੱਖ ਮੰਤਰੀ ਤੰਦਰੁਸਤ ਹੋਣਾ ਚਾਹੀਦਾ ਹੈ।
👉ਭਗਵੰਤ ਮਾਨ ਜੀ ਦੀ ਜਲਦ ਸਿਹਤਯਾਬੀ ਲਈ ਦੁਆ ਕਰਦੇ ਹਾਂ ਅਤੇ ਸਰਕਾਰ ਨੂੰ CM ਦੀ ਸਿਹਤ ਦਾ ਬੁਲੇਟਿਨ ਜਾਰੀ ਕਰਨ ਦੀ ਗੁਜ਼ਾਰਿਸ਼ ਕਰਦੇ ਹਾਂ।… pic.twitter.com/zD0d4CojOT
ਇਸ ਮੌਕੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਸਾਰੇ ਮਾਮਲੇ ਗੁਪਤ ਰੱਖੇ ਜਾਂਦੇ ਹਨ, ਇਸ ਵਾਰ ਵੀ ਖ਼ਬਰ ਨੂੰ ਦਬਾਇਆ ਜਾ ਰਿਹਾ ਤੇ ਲੋਕਾਂ ਤੋਂ ਸੱਚ ਲਕੋਇਆ ਜਾ ਰਿਹਾ। ਮਜੀਠੀਆ ਨੇ ਦਾਅਵਾ ਕੀਤਾ ਕਿ ਵੱਧ ਸ਼ਰਾਬ ਪੀਣ ਕਰਕੇ ਮੁੜ ਪਹਿਲਾਂ ਵਾਲੀ ਦਿੱਕਤ ਹੋਈ ਹੈ। ਇਸ ਵਾਰ ਤਾਂ ਹਲਾਤ ਇਹ ਬਣ ਗਏ ਹਨ ਕਿ ਪੀਜੀਆਈ ਤੋਂ ਡਾਕਟਰ ਨੂੰ ਲਿਆਉਣਾ ਪਿਆ ਹੈ।
ਮਜੀਠੀਆ ਨੇ ਕਿਹਾ ਕਿ ਉਹ ਲੁਧਿਆਣਾ ਦੇ ਚੋਣ ਪ੍ਰਚਾਰ ਵਿੱਚੋਂ ਵੀ ਗਾਇਬ ਹਨ ਤੇ ਸ਼ਾਇਦ ਚੋਣਾਂ ਵਾਲੇ ਦਿਨ ਤੱਕ ਠੀਕ ਵਾ ਹੋਣ, ਮਜੀਠੀਆ ਨੇ ਕਿਹਾ ਕਿ ਮੇਰੇ ਸੂਤਰ ਦੱਸਦੇ ਹਨ ਕਿ ਇਸ ਵਾਰ ਸਿਹਤ ਕਾਫੀ ਨਾਜੁਕ ਹੈ ਜਿਸ ਦੀ ਵਜ੍ਹਾ ਸ਼ਰਾਬ ਦੱਸੀ ਜਾ ਰਹੀ ਹੈ ਪਰ ਸਰਕਾਰ ਨੂੰ ਸੱਚ ਦੱਸਣਾ ਚਾਹੀਦਾ ਹੈ।






















