ਪੜਚੋਲ ਕਰੋ
Advertisement
ਬਾਦਲ ਦੀ ਗ੍ਰਿਫਤਾਰੀ 'ਤੇ ਕੈਪਟਨ ਦੀ ਸਲਾਹ
ਚੰਡੀਗੜ੍ਹ: ਬੀਤੇ ਦਿਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਵੱਲੋਂ ਵਰਤੀ ਗਈ ਤੇਜ਼ੀ ਮਗਰੋਂ ਕੀਤੀ ਗ੍ਰਿਫ਼ਤਾਰੀ ਦੀ ਪੇਸ਼ਕਸ਼ 'ਤੇ ਕੈਪਟਨ ਨੇ ਮੋੜਵਾਂ ਵਾਰ ਕੀਤਾ ਹੈ। ਕੈਪਟਨ ਨੇ ਕਿਹਾ ਹੈ ਕਿ ਬਾਦਲ ਨੂੰ ਨਾਟਕ ਕਰਨੇ ਬੰਦ ਕਰਨੇ ਚਾਹੀਦੇ ਹਨ।
ਜ਼ਰੂਰ ਪੜ੍ਹੋ- ਗ੍ਰਿਫ਼ਤਾਰੀ ਦੀ ਪੇਸ਼ਕਸ਼ ਮਗਰੋਂ ਵੱਡੇ ਬਾਦਲ ਦਾ ਯੂ-ਟਰਨ, ਕਿਹਾ ਜੇ ਪੁਲਵਾਮਾ ਹਮਲਾ ਹੋਇਆ ਤਾਂ ਪੀਐਮ 'ਤੇ ਪਰਚਾ ਦੇ ਦੇਈਏ
ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਬਾਰੇ ਬਾਦਲ ਦੇ ਤਾਜ਼ਾ ਬਿਆਨ ਲੋਕਾਂ ਸਾਹਮਣੇ ਜ਼ਾਹਰਾ ਤੌਰ 'ਤੇ ਘਬਰਾਹਟ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਅਜਿਹੇ ਨਾਟਕ ਅਕਾਲੀਆਂ ਦੀ ਸਿਆਸੀ ਤੌਰ 'ਤੇ ਖੁੱਸੀ ਜ਼ਮੀਨ ਮੁੜ ਹਾਸਲ ਕਰਨ ਵਿੱਚ ਮਦਦਗਾਰ ਸਾਬਤ ਨਹੀਂ ਹੋਣਗੇ। ਮੁੱਖ ਮੰਤਰੀ ਨੇ ਬਾਦਲ ਵੱਲੋਂ ਉਨ੍ਹਾਂ ਨੂੰ ਜੇਲ੍ਹ ਵਿੱਚ ਭੇਜਣ ਦੀ ਨਾਟਕੀ ਚੁਣੌਤੀ 'ਤੇ ਸਖ਼ਤ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਇਹ ਵੱਡੇ ਬਾਦਲ ਦੀ ਇੱਕ ਹੋਰ ਡਰਾਮੇਬਾਜ਼ੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਬਾਦਲ ਆਪਣੀ ਆਦਤ ਅਨੁਸਾਰ ਅਜਿਹੇ ਢਕਵੰਜ ਰਚਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸਬੰਧ ਵਿੱਚ ਕਦੇ ਵੀ ਬਾਦਲ ਜਾਂ ਕਿਸੇ ਹੋਰ ਦਾ ਨਾਂ ਨਹੀਂ ਲਿਆ ਗਿਆ ਤੇ ਫਿਰ ਵੀ ਬਾਦਲ ਇਹ ਪ੍ਰਤੀਕਿਰਿਆ ਉਸ ਦੇ ਗੁਨਾਹਗਾਰ ਹੋਣ ਦਾ ਪ੍ਰਗਟਾਵਾ ਕਰਦੀ ਹੈ। ਇਹ ਵੀ ਪੜ੍ਹੋ- ਬਹਿਬਲ ਕਲਾਂ ਗੋਲ਼ੀਕਾਂਡ- SIT ਵੱਲੋਂ ਪੁਲਿਸ ਅਫ਼ਸਰਾਂ ਦੇ ਨਜ਼ਦੀਕੀਆਂ ਤੋਂ ਪੁੱਛਗਿੱਛ ਮੁੱਖ ਮੰਤਰੀ ਨੇ ਕਿਹਾ ਕਿ ਗੋਲੀਕਾਂਡ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਫੈਸਲਾ ਵਿਧਾਨ ਸਭਾ ਵਿੱਚ ਲਿਆ ਗਿਆ ਸੀ ਅਤੇ ਇਹ ਟੀਮ ਪੂਰੀ ਤਰ੍ਹਾਂ ਆਜ਼ਾਦਾਨਾ ਏਜੰਸੀ ਹੈ ਜਿਸ ਵਿੱਚ ਸਰਕਾਰ ਦੀ ਕਿਸੇ ਤਰ੍ਹਾਂ ਦੀ ਦਖ਼ਲਅੰਦਾਜ਼ੀ ਨਹੀਂ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੁੱਛਗਿਛ ਲਈ ਕਿਸ ਨੂੰ ਬੁਲਾਉਣਾ ਤੇ ਕਿਸ ਨੂੰ ਗ੍ਰਿਫਤਾਰ ਕਰਨਾ ਹੈ, ਇਹ ਐਸਆਈਟੀ ਦਾ ਅਧਿਕਾਰ ਖੇਤਰ ਹੈ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੋਲ਼ੀਬਾਰੀ ਦੀਆਂ ਘਟਨਾਵਾਂ ਵਿੱਚ ਮਾਰੇ ਗਏ ਬੇਕਸੂਰ ਲੋਕਾਂ ਦੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਅਹੁਦੇ ਜਾਂ ਸਿਆਸੀ ਤੌਰ 'ਤੇ ਕਿੱਡਾ ਹੀ ਕੱਦਾਵਾਰ ਕਿਉਂ ਨਾ ਹੋਵੇ।It’s sheer panic reaction to public exposure on the part of Parkash Singh Badal, says @capt_amarinder of @Akali_Dal_ patron’s challenge of arresting him. Reiterates independence of SIT probing Behbal Kalan & Kotkapura firing but says nobody found guilt would be spared. pic.twitter.com/ZP7cr6SOYq
— RaveenMediaAdvPunCM (@RT_MediaAdvPbCM) February 22, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਦੇਸ਼
Advertisement