ਪੜਚੋਲ ਕਰੋ

ਪਾਕਿਸਤਾਨ 'ਚ ਗੁਰਧਾਮਾਂ ਦੇ ਦਰਸ਼ਨ ਕਰਨ ਤੋਂ ਰੋਕਿਆ ਤਾਂ ਭੜਕੇ CM ਮਾਨ, ਕਿਹਾ- ਮੈਚ ਤਾਂ ਖੇਡ ਲਿਆ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋਇਆ ?

ਭਗਵੰਤ ਮਾਨ ਨੇ ਕਿਹਾ ਕਿ ਕੀ ਹੁਣ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨੂੰ ਸੁਆਲ ਪੁੱਛਣਗੇ ਕਿ ਕ੍ਰਿਕਟ ਮੈਚ ਕਰਾਉਣ ਦੀ ਕੀ ਮਜਬੂਰੀ ਸੀ। ਹੁਣ ਜਥਿਆਂ ’ਤੇ ਪਾਬੰਦੀ ਕਿਉਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਪਾਲਿਸੀ ਪਾਕਿਸਤਾਨ ਦੇ ਖ਼ਿਲਾਫ਼ ਹੈ ਜਾਂ ਲੋਕਾਂ ਦੇ ਖ਼ਿਲਾਫ਼ ਹੈ।

 ਕੇਂਦਰ ਸਰਕਾਰ ਨੇ ਇਸ ਸਾਲ ਨਵੰਬਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਸਤਾਵਿਤ ਨਨਕਾਣਾ ਸਾਹਿਬ (ਪਾਕਿਸਤਾਨ) ਯਾਤਰਾ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ, ਗ੍ਰਹਿ ਮੰਤਰਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ ਇੱਕ ਪੱਤਰ ਲਿਖਿਆ ਹੈ ਤੇ ਸਪੱਸ਼ਟ ਤੌਰ 'ਤੇ ਕਿਹਾ ਹੈ ਕਿ ਮੌਜੂਦਾ ਹਾਲਾਤਾਂ ਵਿੱਚ ਇਹ ਯਾਤਰਾ ਸੰਭਵ ਨਹੀਂ ਹੈ। ਇਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਜਦੋਂ ਹੁਣ ਮੈਚ ਤਾਂ ਖੇਡ ਲਿਆ ਫਿਰ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ 

ਪੰਜਾਬੀਆਂ ਦੀ ਆਸਥਾ ਉੱਤੇ ਹਮਲਾ 

ਮੀਡੀਆ ਦੇ ਮੁਖਾਤਬ ਹੁੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਰਤਾਰਪੁਰ ਸਾਹਿਬ ਕੋਰੀਡੋਰ ਖੋਲਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਅਤੇ ਨਨਕਾਣਾ ਸਾਹਿਬ ਦਰਸ਼ਨਾਂ ਲਈ ਜਾਣ ਵਾਲੇ ਜੱਥਿਆਂ ਨੂੰ ਰੋਕਿਆ ਜਾ ਰਿਹਾ, ਜੋ ਕਿ ਪੰਜਾਬੀਆਂ ਦੀ ਆਸਥਾ ਉੱਤੇ ਹਮਲਾ ਕੀਤਾ ਜਾ ਰਿਹਾ ਹੈ। ਜਦੋਂ ਕਿ ਆਪਣੀ ਮਰਜ਼ੀ ਨਾਲ ਭਾਰਤ ਪਾਕਿਸਤਾਨ ਦੇ ਕ੍ਰਿਕਟ ਮੈਚ ਕਰਵਾ ਕੇ ਪੰਜਾਬੀਆਂ ਤੋਂ ਬਦਲਾ ਲਿਆ ਜਾ ਰਿਹਾ ਹੈ।

ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ PM ਮੋਦੀ 

ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬੀਆਂ ਦੇ ਜਜ਼ਬਾਤਾਂ ਨਾਲ ਖੇਡ ਰਹੇ ਹਨ ਜਦੋਂ ਕਿ ਪੰਜਾਬੀ ਤਾਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਹੈ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਨਾਲ ਲਾਈਵ ਕ੍ਰਿਕਟ ਮੈਚ ਤਾਂ ਖੇਡਿਆ ਜਾ ਸਕਦਾ ਹੈ ਤਾਂ ਫਿਰ ਸ਼ਰਧਾਲੂ ਬਾਬੇ ਦੇ ਦਰ ’ਤੇ ਮੱਥਾ ਟੇਕਣ ਕਿਉਂ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਕ੍ਰਿਕਟ ਦਾ ਮੈਚ ਤੇ ਫ਼ਿਲਮਾਂ ਦਾ ਇੰਤਜ਼ਾਰ ਵੀ ਕਰ ਸਕਦੀਆਂ ਹਨ ਪ੍ਰੰਤੂ ਗੁਰਪੁਰਬ ਜਾਂ ਧਾਰਮਿਕ ਦਿਹਾੜੇ ਮਨਾਉਣ ਲਈ ਪਾਬੰਦੀ ਨਹੀਂ ਲਗਾਈ ਜਾ ਸਕਦੀ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਸੁਆਲ ਕੀਤਾ ਕਿ ਸ਼ਰਧਾਲੂਆਂ ਤੋਂ ਕੀ ਕਸੂਰ ਹੋ ਗਿਆ ਹੈ। ਮੈਚ ’ਤੇ ਸਹਿਮਤੀ ਬਣ ਜਾਂਦੀ ਹੈ ਪ੍ਰੰਤੂ ਆਸਥਾ ’ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਕੀ ਹੁਣ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ ਪ੍ਰਧਾਨ ਮੰਤਰੀ ਨੂੰ ਸੁਆਲ ਪੁੱਛਣਗੇ ਕਿ ਕ੍ਰਿਕਟ ਮੈਚ ਕਰਾਉਣ ਦੀ ਕੀ ਮਜਬੂਰੀ ਸੀ। ਹੁਣ ਜਥਿਆਂ ’ਤੇ ਪਾਬੰਦੀ ਕਿਉਂ। ਉਨ੍ਹਾਂ ਕਿਹਾ ਕਿ ਕੇਂਦਰ ਦੀ ਪਾਲਿਸੀ ਪਾਕਿਸਤਾਨ ਦੇ ਖ਼ਿਲਾਫ਼ ਹੈ ਜਾਂ ਲੋਕਾਂ ਦੇ ਖ਼ਿਲਾਫ਼ ਹੈ। ਇਹ ਵੀ ਕਿਹਾ ਕਿ ਪਾਕਿਸਤਾਨ ਨਾਲ ਜਾਂ ਤਾਂ ਸਾਰਾ ਕੁੱਝ ਬੰਦ ਕਰੋ ਜਾਂ ਫਿਰ ਸਭ ਕੁੱਝ ਖੋਲ੍ਹ ਦਿਓ।

ਟਾਪ ਹੈਡਲਾਈਨ

Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab Police ਦਾ ਮੁਲਾਜ਼ਮ ਹੀ ਨਿਕਲਿਆ ਨਸ਼ੇ ਦਾ ਸੌਦਾਗਰ! BSF ਨੇ 15 ਕਿਲੋ ਹੈਰੋਇਨ ਸਮੇਤ ਫੜਿਆ
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Punjab News : ਮੁਲਾਜ਼ਮਾਂ ਦੀ ਤਰੱਕੀ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ! ਸਰਕਾਰ ਨੂੰ ਦਿੱਤਾ 3 ਮਹੀਨਿਆਂ ਦਾ ਸਮਾਂ
Punjab News : ਮੁਲਾਜ਼ਮਾਂ ਦੀ ਤਰੱਕੀ ਨੂੰ ਲੈ ਕੇ ਹਾਈਕੋਰਟ ਦਾ ਵੱਡਾ ਫੈਸਲਾ! ਸਰਕਾਰ ਨੂੰ ਦਿੱਤਾ 3 ਮਹੀਨਿਆਂ ਦਾ ਸਮਾਂ
AAP ਵਿਧਾਇਕਾਂ ਦੀ ਪੇਸ਼ੀ ਹੁਣ 16 ਅਕਤੂਬਰ ਨੂੰ, ਪੰਜਾਬ ਬੰਦ ਦੇ ਸਮਰਥਨ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ
AAP ਵਿਧਾਇਕਾਂ ਦੀ ਪੇਸ਼ੀ ਹੁਣ 16 ਅਕਤੂਬਰ ਨੂੰ, ਪੰਜਾਬ ਬੰਦ ਦੇ ਸਮਰਥਨ ’ਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਫ਼ੈਸਲਾ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Punjab News: ਪੰਜਾਬ ਸਿਆਸਤ 'ਚ ਪਸਰਿਆ ਮਾਤਮ, ਸੀਨੀਅਰ 'ਆਪ' ਕੌਂਸਲਰ ਦਾ ਦੇਹਾਂਤ, ਸਵੇਰੇ ਅਚਾਨਕ ਵਿਗੜੀ ਸਿਹਤ; ਹਸਪਤਾਲ 'ਚ ਹੋਈ ਮੌਤ...
Parvinder Singh Jhota Case: ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
ਪਰਵਿੰਦਰ ਝੋਟੇ ਦੇ ਕਾਤਲ ਉੱਤੇ ਪ੍ਰਸ਼ਾਸਨ ਸਖ਼ਤ, ਮੁਲਜ਼ਮ ਦੇ ਘਰ 'ਤੇ ਚੱਲੇਗਾ ਬੁਲਡੋਜ਼ਰ, 15 ਅਕਤੂਬਰ ਨੂੰ ਪੰਜਾਬ ਬੰਦ, ਜਾਣੋ ਪੂਰੀ ਅਪਡੇਟ...
Parvinder Singh Jhota Case: ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
ਪਰਵਿੰਦਰ ਸਿੰਘ ਝੋਟਾ ਮਾਮਲੇ 'ਚ ਵੱਡਾ ਅਪਡੇਟ, ਕਤਲ ਦਾ ਮੁੱਖ ਦੋਸ਼ੀ ਸਾਲਾਸਰ ਤੋਂ ਗ੍ਰਿਫ਼ਤਾਰ, ਪੁਲਿਸ ਕਰ ਸਕਦੀ ਖੁਲਾਸਾ...
Reliance Industries’ 1977 IPO: ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
ਧੀਰੂਭਾਈ ਅੰਬਾਨੀ ਨੇ ਆਮ ਭਾਰਤੀਆਂ ਦੀ ਇੰਝ ਬਦਲੀ ਕਿਸਮਤ, ਜਾਣੋ ਲੋਕਾਂ ਨੂੰ ਵਿਕਾਸ 'ਚ ਹਿੱਸਾ ਪਾਉਣ ਦਾ ਕਿਵੇਂ ਸੱਦਾ ਦਿੱਤਾ? ਵੱਡੇ ਸੁਪਨੇ ਦੇਖਣ ਦੀ ਹਿੰਮਤ ਅਤੇ...
Mad Sandhu Case: ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
ਮੈਡ ਸੰਧੂ ਕਤਲ ਮਾਮਲੇ 'ਚ ਵੱਡਾ ਅਪਡੇਟ, ਹੁਣ ਮੁੱਖ ਮੁਲਜ਼ਮ ਮੁੰਬਈ ਤੋਂ ਗ੍ਰਿਫ਼ਤਾਰ, ਅੰਮ੍ਰਿਤਸਰ 'ਚ ਗੋਲੀਬਾਰੀ ਕਰਨ ਤੋਂ ਬਾਅਦ ਹੋਇਆ ਸੀ ਫਰਾਰ...
Punjab News: ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
ਪੰਜਾਬ ਬੰਦ ਦੌਰਾਨ 15 ਅਕਤੂਬਰ ਨੂੰ ਕੀ ਖੁੱਲ੍ਹੇਗਾ ਤੇ ਕੀ ਬੰਦ ਰਹੇਗਾ? ਕੀ ਸਕੂਲ-ਕਾਲਜਾਂ ਚ ਰਹੇਗੀ ਛੁੱਟੀ, ਜਾਣੋ ਪੂਰੀ ਡਿਟੇਲ...
Punjab Transfer News: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, IAS ਸਣੇ ਇਨ੍ਹਾਂ ਅਫਸਰਾਂ ਦਾ ਤਬਾਦਲਾ, ਸਰਕਾਰ ਨੇ ਰਾਤੋਂ ਰਾਤ ਹੁਕਮ ਕੀਤੇ ਜਾਰੀ, ਜਾਣੋ ਕੌਣ ਕਿੱਥੇ ਤਾਇਨਾਤ?
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
CM ਭਗਵੰਤ ਮਾਨ ਦੇ ਸਾਬਕਾ OSD ਕਾਂਗਰਸ 'ਚ ਸ਼ਾਮਲ , ਕਾਂਗਰਸ 'ਚ ਜਾਂਦਿਆਂ ਹੀ ਦਿੱਤਾ ਵੱਡਾ ਬਿਆਨ
Embed widget