ਚੰਡੀਗੜ੍ਹ: ਸਟੇਜ ਸ਼ੋਅ ‘ਚ ਨੌਜਵਾਨਾਂ ਨੂੰ ਭੜਕਾਉਣ ਤੇ ਸੱਭਿਆਚਾਰ ਖਿਲਾਫ ਜਾ ਕੇ ਗਾਣੇ ਗਾਉਣ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਸ਼ਨੀਵਾਰ ਰਾਤ ਜ਼ੀਰਕਪੁਰ 'ਚ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਕਮਰਸ਼ੀਅਲ ਪ੍ਰੋਜੈਕਟ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਸਮਾਗਮ ‘ਚ ਸਿੰਗਰ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਅਜਿਹੇ ਗਾਣੇ ਗਾਏ ਜਿਨ੍ਹਾਂ ‘ਤੇ ਰੋਕ ਲੱਗੀ ਸੀ।
ਦੋਵੇਂ ਸਿੰਗਰਸ ਖਿਲਾਫ ਸਮਾਜ ਸੇਵੀ ਤੇ ਪੰਜਾਬੀ ਦੇ ਪ੍ਰਮੋਟਰ ਪ੍ਰੋ. ਪੰਡਿਤ ਧਨੇਸ਼ਵਰ ਰਾਵ ਨੇ ਜ਼ੀਰਕਪੁਰ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ‘ਚ ਉਨ੍ਹਾਂ ਦੱਸਿਆ ਕਿ ਸਿੰਗਰਾਂ ਨੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਐਸਐਚਓ ਗੁਰਚਰਨ ਸਿੰਘ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਕਾਰਵਾਈ ਹੋਵੇਗੀ।
ਪੰਡਿਤ ਧਨੇਸ਼ਵਰ ਰਾਵ ਨੇ ਪੁਲਿਸ ਨੂੰ ਸ਼ਿਕਾਇਤ ‘ਚ ਦੱਸਿਆ ਕਿ ਪੰਜਾਬੀ ਸਿੰਗਰ ਸੁਨੰਦਾ ਸ਼ਰਮਾ ਨੇ ਗਾਣਾ “ਬੁਲੇਟ ਤਾਂ ਰੱਖਿਆ ਪਟਾਖੇ ਪਾਉਣ ਨੂੰ” ਤੇ ਪਰਮੀਸ਼ ਨੇ ‘ਚਾਰ ਪੈਗ ਜਾਏ...” ਗਾਇਆ। ਦੋਵਾਂ ਨੂੰ ਅਜਿਹੇ ਗਾਣੇ ਸਟੇਜ ‘ਤੇ ਨਹੀਂ ਗਾਉਣੇ ਚਾਹੀਦੇ ਸੀ। ਉਨ੍ਹਾਂ ਕਿਹਾ ਕਿ ਅੱਜਕੱਲ੍ਹ ਜੋ ਸਿੰਗਰ ਗਾਉਂਦੇ ਹਨ, ਉਸ ਦਾ ਅਸਰ ਯੂਥ ‘ਤੇ ਕਿਵੇਂ ਦਾ ਪੈ ਰਿਹਾ ਹੈ, ਇਹ ਕੋਈ ਨਹੀਂ ਵੇਖ ਰਿਹਾ।
ਭੜਕਾਊ ਗਾਣੇ ਗਾ ਕੇ ਕਸੂਤੇ ਫਸ ਗਏ ਪਰਮੀਸ਼ ਤੇ ਸੁਨੰਦਾ
ਏਬੀਪੀ ਸਾਂਝਾ
Updated at:
14 Oct 2019 11:59 AM (IST)
ਸਟੇਜ ਸ਼ੋਅ ‘ਚ ਨੌਜਵਾਨਾਂ ਨੂੰ ਭੜਕਾਉਣ ਤੇ ਸੱਭਿਆਚਾਰ ਖਿਲਾਫ ਜਾ ਕੇ ਗਾਣੇ ਗਾਉਣ ‘ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਰੋਕ ਲਾਈ ਹੋਈ ਹੈ। ਇਸ ਦੇ ਬਾਵਜੂਦ ਸ਼ਨੀਵਾਰ ਰਾਤ ਜ਼ੀਰਕਪੁਰ 'ਚ ਚੰਡੀਗੜ੍ਹ-ਅੰਬਾਲਾ ਰੋਡ ‘ਤੇ ਕਮਰਸ਼ੀਅਲ ਪ੍ਰੋਜੈਕਟ ਦੇ ਪ੍ਰਬੰਧਕਾਂ ਵੱਲੋਂ ਕਰਵਾਏ ਸਮਾਗਮ ‘ਚ ਸਿੰਗਰ ਪਰਮੀਸ਼ ਵਰਮਾ ਤੇ ਸੁਨੰਦਾ ਸ਼ਰਮਾ ਨੇ ਅਜਿਹੇ ਗਾਣੇ ਗਾਏ ਜਿਨ੍ਹਾਂ ‘ਤੇ ਰੋਕ ਲੱਗੀ ਸੀ।
- - - - - - - - - Advertisement - - - - - - - - -