ਪੜਚੋਲ ਕਰੋ

ਤੇਲ ਦੀਆਂ ਚੜ੍ਹਦੀਆਂ ਕੀਮਤਾਂ ਖਿਲਾਫ ਡਟੇ ਪੰਜਾਬੀ, ਔਰਤਾਂ ਨੇ ਟੈਂਪੂ ਖਿੱਚ ਕੇ ਕੀਤਾ 'ਭਾਰਤ ਬੰਦ'

ਚੰਡੀਗੜ੍ਹ: ਕਾਂਗਰਸ ਵੱਲੋਂ ਪੂਰੇ ਦੇਸ਼ ਵਿੱਚ ਅੱਜ ਪੈਟਰੋਲ ਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਇਸ ਬੰਦ ਨੂੰ ਹਾਲੇ ਤਕ ਰਲਵਾਂ-ਮਿਲਵਾਂ ਹੁੰਗਾਰਾ ਮਿਲ ਰਿਹਾ ਹੈ। ਹਾਲਾਂਕਿ, ਕਾਂਗਰਸੀਆਂ ਵੱਲੋਂ ਰੋਸ ਮਾਰਚ ਕੱਢ ਕੇ ਬਾਜ਼ਾਰ ਬੰਦ ਕਰਵਾਏ ਜਾ ਰਹੇ ਹਨ। ਚੰਡੀਗੜ੍ਹ ਵਿੱਚ ਵੀ ਕਾਂਗਰਸ ਦੇ ਵੱਡੇ ਲੀਡਰ ਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੇ ਰੋਸ ਮਾਰਚ ਦੀ ਅਗਵਾਈ ਕੀਤੀ। ਬਾਂਸਲ ਨੇ ਜੰਮ ਕੇ ਮੋਦੀ ਸਰਕਾਰ ਵਿਰੁੱਧ ਭੜਾਸ ਕੱਢੀ ਤੇ ਸਰਕਾਰ ਨੂੰ ਤੇਲ ਦੀਆਂ ਕੀਮਤਾਂ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰਨ ਲਈ ਖ਼ੂਬ ਲਾਹਣਤਾਂ ਪਾਈਆਂ। ਇਸ ਦੌਰਾਨ ਖੁੱਲ੍ਹੀਆਂ ਦੁਕਾਨਾਂ ਬੰਦ ਕਰਵਾਉਣ ਦੀ ਮੁਹਿੰਮ ਵੀ ਚਲਾਈ ਗਈ। ਰਾਹੁਲ ਗਾਂਧੀ ਦੇ ਨੇੜੇ ਸਮਝੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਪ੍ਰਦਰਸ਼ਨਾਂ ਤੋਂ ਦੂਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਲਈ ਸੁਲਤਾਨਪੁਰ ਲੋਧੀ ਵਿਖੇ ਸੰਤ ਸਮਾਜ ਨਾਲ ਬੈਠਕ ਕਰ ਰਹੇ ਹਨ। ਉੱਥੇ ਹੀ ਭਾਰਤ ਬੰਦ ਦੇ ਸੱਦੇ 'ਤੇ ਮੁਹਾਲੀ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਹਨ। ਇਸੇ ਦੌਰਾਨ ਸੰਗਰੂਰ ਵਿੱਚ ਔਰਤਾਂ ਵੱਲੋਂ ਇੱਕ ਵੱਖਰੇ ਕਿਸਮ ਦਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਸੰਗਰੂਰ ਵਿੱਚ ਔਰਤਾਂ ਨੇ ਹੱਥਾਂ ਨਾਲ ਆਟੋ ਰਿਕਸ਼ੇ ਖਿੱਚ ਕੇ ਰੋਸ ਜ਼ਾਹਰ ਕੀਤਾ। ਇੱਥੇ ਵੀ ਵਪਾਰੀਆਂ ਦੀਆਂ ਦੁਕਾਨਾਂ ਬੰਦ ਕਰਵਾਈਆਂ ਗਈਆਂ। ਲੁਧਿਆਣਾ ਵਿੱਚ ਭਾਰਤ ਬੰਦ ਨੂੰ ਰਲਵਾਂ-ਮਿਲਵਾਂ ਹੁੰਗਾਰਾ ਮਿਲਿਆ। ਪੰਜਾਬ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਯੂਥ ਕਾਂਗਰਸ ਲੀਡਰ ਮਾਨਿਕ ਡਾਬਰ ਨੇ ਵੱਡੀ ਰੋਸ ਰੈਲੀ ਕੀਤੀ। ਲੋਕਾਂ ਨੇ ਆਮ ਦਿਨਾਂ ਵਾਂਗ ਆਪਣੀਆਂ ਦੁਕਾਨਾਂ ਖੋਲ੍ਹੀਆਂ। ਹਾਲਾਂਕਿ, ਬਾਅਦ ਵਿੱਚ ਕਾਂਗਰਸੀਆਂ ਦੇ ਰੋਸ ਮਾਰਚ ਦੌਰਾਨ ਦੁਕਾਨਾਂ ਬੰਦ ਕਰਵਾਈਆਂ ਗਈਆਂ। ਇਸ ਦੌਰਾਨ ਫਾਇਰ ਬ੍ਰਿਗੇਡ ਦੀ ਗੱਡੀ ਵੀ ਅੱਧੇ ਘੰਟੇ ਤਕ ਜਾਮ ਵਿੱਚ ਫਸੀ ਰਹੀ। ਦੋਰਾਹਾ ਵਿੱਚ ਹੀ ਪਾਇਲ ਤੋਂ ਵਿਧਾਇਕ ਲਖਬੀਰ ਸਿੰਘ ਲੱਖਾ ਦੀ ਅਗਵਾਈ ਵਿੱਚ ਰੋਸ ਮਾਰਚ ਕੱਢਿਆ ਗਿਆ। ਲੱਖਾ ਨੇ ਟਾਂਗੇ ਦੀ ਸਵਾਰੀ ਕਰ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਜਤਾਇਆ। ਮੋਦੀ ਸਰਕਾਰ ਵਿਰੁੱਧ ਪੂਰੇ ਦੇਸ਼ ਵਿੱਚ ਬੰਦ ਦਾ ਸੱਦਾ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਕਾਂਗਰਸੀ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਕਈ ਥਾਵਾਂ 'ਤੇ ਹਿੰਸਾ ਦੀ ਖ਼ਬਰ ਵੀ ਹੈ। ਬੰਦ ਦੌਰਾਨ ਅੱਜ ਡਾਲਰ ਦੇ ਮੁਕਾਬਲੇ ਰੁਪਿਆ ਹੋਰ ਟੁੱਟ ਕੇ ਸਭ ਤੋਂ ਹੇਠਲੇ ਪੱਧਰ (72.57 ਰੁਪਏ/ਡਾਲਰ) 'ਤੇ ਪਹੁੰਚ ਗਿਆ ਹੈ ਗਿਆ ਜਿਸ ਨਾਲ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।

ਟਾਪ ਹੈਡਲਾਈਨ

Punjab 'ਚ ਮੁੜ ਗਰਮਾਇਆ 'ਬੰਦੀ ਸਿੰਘਾਂ' ਦੀ ਰਿਹਾਈ ਦਾ ਮੁੱਦਾ, ਕੌਮੀ ਇਨਸਾਫ ਮੋਰਚੇ ਵੱਲੋਂ 4 ਜੁਲਾਈ ਨੂੰ 'ਰੇਲ ਰੋਕੋ' ਅੰਦੋਲਨ ਦਾ ਐਲਾਨ 
Punjab 'ਚ ਮੁੜ ਗਰਮਾਇਆ 'ਬੰਦੀ ਸਿੰਘਾਂ' ਦੀ ਰਿਹਾਈ ਦਾ ਮੁੱਦਾ, ਕੌਮੀ ਇਨਸਾਫ ਮੋਰਚੇ ਵੱਲੋਂ 4 ਜੁਲਾਈ ਨੂੰ 'ਰੇਲ ਰੋਕੋ' ਅੰਦੋਲਨ ਦਾ ਐਲਾਨ 
Punjab 'ਚ ਮਹਿਲਾਵਾਂ ਨੂੰ ਕੱਲ੍ਹ ਤੋਂ ਮਿਲਣਗੇ 1,000 ਰੁਪਏ ,CM ਨੇ ਕਿਹਾ -ਧੂਰੀ ਤੋਂ ਹੋਵੇਗੀ ਸ਼ੁਰੂਆਤ, ਦੁਪਹਿਰ 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣ ਲੱਗਣਗੇ ਪੈਸੇ 
Punjab 'ਚ ਮਹਿਲਾਵਾਂ ਨੂੰ ਕੱਲ੍ਹ ਤੋਂ ਮਿਲਣਗੇ 1,000 ਰੁਪਏ ,CM ਨੇ ਕਿਹਾ -ਧੂਰੀ ਤੋਂ ਹੋਵੇਗੀ ਸ਼ੁਰੂਆਤ, ਦੁਪਹਿਰ 12 ਵਜੇ ਤੋਂ ਬਾਅਦ ਖਾਤਿਆਂ 'ਚ ਆਉਣ ਲੱਗਣਗੇ ਪੈਸੇ 
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
Sidhu Moosewala ਦੇ ਪਿਤਾ ਦਾ ਸਰਕਾਰ 'ਤੇ ਨਿਸ਼ਾਨਾ, ਬੋਲੇ- ਵਿਧਾਇਕ ਕਾਨੂੰਨ ਪੜ੍ਹੇ ਬਿਨਾਂ ਹੀ ਦੇ ਰਹੇ ਹਨ ਮਨਜ਼ੂਰੀ, ਅਸਤੀਫਾ ਦੇਣ
Sidhu Moosewala ਦੇ ਪਿਤਾ ਦਾ ਸਰਕਾਰ 'ਤੇ ਨਿਸ਼ਾਨਾ, ਬੋਲੇ- ਵਿਧਾਇਕ ਕਾਨੂੰਨ ਪੜ੍ਹੇ ਬਿਨਾਂ ਹੀ ਦੇ ਰਹੇ ਹਨ ਮਨਜ਼ੂਰੀ, ਅਸਤੀਫਾ ਦੇਣ

ਵੀਡੀਓਜ਼

‘ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੀ ਮੇਰੀ ਔਕਾਤ ਨਹੀਂ’: CM ਮਾਨ
CM ਮਾਨ ਨੇ ਤੋੜੀ ਚੁੱਪੀ—ਵਾਇਰਲ VIDEO ਨੂੰ ਲੈ ਕੇ ਕੀਤਾ ਵੱਡਾ ਖੁਲਾਸਾ!
‘ਮੈਨੂੰ ਸਿਰਫ਼ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ’:CM ਮਾਨ
ਸੁੱਤੇ ਪਰਿਵਾਰ 'ਤੇ ਅੱਧੀ ਰਾਤ ਹਮਲਾ! 15-20 ਨੌਜਵਾਨਾਂ ਨੇ ਘਰ 'ਚ ਮਚਾਈ ਤਬਾਹੀ
‘ਅਕਾਲ ਤਖ਼ਤ ਨੂੰ ਗਲਤ ਸਾਬਤ ਕਰਨ ਦੀ ਖੇਡੀ ਗਈ ਗੇਮ?’—ਮਜੀਠੀਆ ਭੜਕੇ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
 Bank Merger News :  ਸਰਕਾਰ ਨੇ PNB, SBI ਅਤੇ ਕੇਨਰਾ ਬੈਂਕ ਦੇ ਮਰਜ ਨੂੰ ਦਿੱਤੀ ਮਨਜ਼ੂਰੀ ? ਕੀ ਤੁਹਾਡਾ ਵੀ ਇਨ੍ਹਾਂ ਬੈਂਕਾਂ ਵਿੱਚ ਖਾਤਾ ਹੈ? ਪੜ੍ਹੋ ਇਹ ਜ਼ਰੂਰੀ ਖ਼ਬਰ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
ਪੰਜਾਬ ‘ਚ ਬਿਜਲੀ ਦੀ ਮੰਗ 17 ਹਜ਼ਾਰ ਮੈਗਾਵਾਟ ਤੋਂ ਪਾਰ, ਮੌਨਸੂਨ ਨਾਲ ਰਾਹਤ ਦੀ ਉਮੀਦ
Big News: ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
ਵੱਡੀ ਖਬਰ, ਇਨ੍ਹਾਂ ਆਗੂਆਂ ਨੂੰ ਮਿਲੀ ਪ੍ਰਧਾਨ ਅਤੇ ਸੀਨੀਅਰ ਉਪ ਪ੍ਰਧਾਨ ਦੀ ਜ਼ਿੰਮੇਵਾਰੀ, ਨੋਟੀਫਿਕੇਸ਼ਨ ਹੋਇਆ ਜਾਰੀ...
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Diabetes Diet : ਸ਼ੂਗਰ ਵਾਲੇ ਲੋਕਾਂ ਲਈ ਫਲ ਖਾਣਾ ਜ਼ਹਿਰ ਨਹੀਂ ਹੈ; ਮਾਹਿਰਾਂ ਤੋਂ ਪਤਾ ਲਗਾਓ ਕਿ ਕਿਹੜੇ ਫਲ ਲਾਭਦਾਇਕ ਹਨ ਅਤੇ ਕਿਹੜੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
Punjab News: ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
ਪੰਜਾਬ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਫੇਰਬਦਲ, ਇਨ੍ਹਾਂ ਹਲਕਾ ਇੰਚਾਰਜਾਂ ਦੀ ਅਚਾਨਕ ਹੋਈ ਛੁੱਟੀ: ਜਾਣੋ ਕਿਸਨੇ ਸੰਭਾਲਿਆ ਅਹੁਦਾ...
Punjab News: ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
ਪੰਜਾਬ ਸਿਆਸਤ 'ਚ ਧਮਾਕਾ, 'ਭਾਜਪਾ' ਨੇ 4 ਆਗੂਆਂ ਨੂੰ ਪਾਰਟੀ 'ਚੋਂ ਕੱਢਿਆ ਬਾਹਰ; ਜਾਣੋ ਕਿਉਂ ਲਿਆ ਵੱਡਾ ਐਕਸ਼ਨ...?
Punjab Weather: ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
ਪੰਜਾਬ 'ਚ ਅਚਾਨਕ ਮੀਂਹ ਤੋਂ ਬਾਅਦ ਬਦਲਿਆ ਮੌਸਮ, ਤੇਜ਼ ਤੂਫ਼ਾਨ-ਬਾਰਿਸ਼ ਨੂੰ ਲੈ ਕੇ 'ਅਲਰਟ' ਜਾਰੀ; 3 ਦਿਨਾਂ ਦੇ ਮੌਸਮ ਨੂੰ ਲੈ ਵੱਡਾ ਅਪਡੇਟ...
Big News: ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
ਵੱਡੀ ਖਬਰ, ਸਕੂਲਾਂ ਦਾ ਸਮਾਂ ਅਚਾਨਕ ਬਦਲਿਆ ਗਿਆ; ਹੀਟਵੇਵ ਵਿਚਾਲੇ ਵਿਦਿਆਰਥੀਆਂ ਅਤੇ ਮਾਪੀਆਂ ਨੂੰ ਰਾਹਤ...
Embed widget