ਥੱਪੜ ਮਾਰਨ ਵਾਲੇ ਨੌਜਵਾਨਾਂ ਨੇ ਵੀ ਉਨ੍ਹਾਂ ਦੇ ਵਾਰਡ ਦੇ ਹੀ ਦੱਸੇ ਜਾਂਦੇ ਹਨ। ਹਾਲਾਂਕਿ, ਹਮਲਾ ਕਰਨ ਵਾਲੇ ਵਿਅਕਤੀ ਨੇ ਆਪਣਾ ਚਿਹਰਾ ਢੱਕਿਆ ਹੋਇਆ ਸੀ ਪਰ ਬਾਕੀਆਂ ਦੀ ਸ਼ਨਾਖ਼ਤ ਕੀਤੀ ਜਾ ਸਕਦੀ ਹੈ। ਅਜੀਤ ਸਿੰਘ ਭਾਟੀਆ ਆਪਣੇ ਵਾਰਡ ਦਾ ਜਾਇਜ਼ਾ ਲੈਣ ਗਏ ਸਨ ਕਿ ਇਸ ਦੌਰਾਨ ਉੱਥੇ ਖੜ੍ਹੇ ਨੌਜਵਾਨ ਵਾਰਡ ਵਿੱਚ ਕੰਮ ਨਾ ਹੋਣ ਤੋਂ ਨਾਰਾਜ਼ ਸਨ।
ਵੀਡੀਓ ਦੇਖਣ 'ਤੇ ਪਤਾ ਲੱਗਦਾ ਹੈ ਕਿ ਨੌਜਵਾਨਾਂ ਨੇ ਕੌਂਸਲਰ ਦਾ ਵਿਰੋਧ ਕੀਤਾ ਤੇ ਥੱਪੜ ਵੀ ਜੜ ਦਿੱਤਾ। ਉਮਰਦਰਾਜ਼ ਕੌਂਸਲਰ ਅਜਿਹਾ ਸਲੂਕ ਹੋਣ 'ਤੇ ਘਬਰਾ ਗਏ ਤੇ ਆਪਣੀ ਪੱਗ ਸੰਭਾਲਦੇ ਵਿਖਾਈ ਦਿੱਤੇ।
ਬਿਰਧ ਕੌਂਸਲਰ ਨਾਲ ਕੁੱਟਮਾਰ ਦੀ ਵੀਡੀਓ ਹੇਠਾਂ ਦੇਖੋ-