ਪੜਚੋਲ ਕਰੋ

ਕਾਂਗਰਸ ਨੂੰ ਦਲਿਤ ਸਮਾਜ ਦੇ ਮਾਣ- ਸਨਮਾਨ ਦੀ ਕੋਈ ਚਿੰਤਾ ਨਹੀਂ : ਵਿਧਾਇਕ ਹੈਪੀ

Punjab News : ਕਾਂਗਰਸ ਹਾਈਕਮਾਂਡ ਦੀ ਚੁੱਪ ਅਤੇ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਕੋਲੋਂ ਮੁਆਫ਼ੀ ਨਾ ਮੰਗਣ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਦੀਆਂ ਨਜ਼ਰਾਂ ’ਚ ਦਲਿਤ ਸਮਾਜ ਦੀ ਕੋਈ ਇੱਜਤ ਨਹੀਂ।

ਚੰਡੀਗੜ੍ਹ : ਆਮ ਆਦਮੀ ਪਾਰਟੀ (AAP) ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਜਨਰਲ ਸਕੱਤਰ ਪ੍ਰਿਅੰਕਾਂ ਗਾਂਧੀ ਨੂੰ ਪੰਜਾਬ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਵਿਰੋਧੀ ਕੀਤੀ ਟਿੱਪਣੀ ਬਾਰੇ ਆਪਣੀ ਸਥਿਤੀ ਸਪਸ਼ਟ ਕਰਨ ਦੀ ਚੁਣੌਤੀ ਦਿੱਤੀ ਹੈ।

ਇਹ ਚੁਣੌਤੀ ਦਿੰਦਿਆਂ ‘ਆਪ’ ਦੇ ਵਿਧਾਇਕ ਤੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਜੇ ਕਾਂਗਰਸ ਹਾਈਕਮਾਂਡ ਨੇ ਸੁਨੀਲ ਜਾਖੜ ਖ਼ਿਲਾਫ਼ ਸਖ਼ਤ ਕਾਰਵਾਈ ਨਾ ਕੀਤੀ ਜਾਂ ਹਾਈਕਮਾਂਡ ਸਮੇਤ ਸੁਨੀਲ ਜਾਖੜ ਨੇ ਮੁਆਫੀ ਨਾ ਮੰਗੀ ਤਾਂ ਦਲਿਤ ਸਮਾਜ ਦੇ ਸੰਗਠਨਾਂ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਕਾਨੂੰਨੀ ਕਾਰਵਾਈ ਕਰੇਗੀ। 

ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਵਿਖੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਦੋਸ਼ ਲਾਇਆ, ‘‘ਕਾਂਗਰਸ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਆਪਣੀ ਗੰਦੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਦਲਿਤ ਸਮਾਜ ਦਾ ਅਪਮਾਨ ਕੀਤਾ ਹੈ, ਪਰ ਸੋਨੀਆ ਗਾਂਧੀ ਅਤੇ ਕਾਂਗਰਸ ਹਾਈਕਮਾਂਡ ਨੇ ਸੁਨੀਲ ਜਾਖੜ ਖਿਲਾਫ਼ ਕਾਰਵਾਈ ਕਰਨ ਦੀ ਥਾਂ ਚੁੱਪ ਰਹਿ ਕੇ ਸੁਨੀਲ ਜਾਖੜ ਦੀ ਪਿੱਠ ਥਾਪੜੀ ਹੈ।

ਕਾਂਗਰਸ ਹਾਈਕਮਾਂਡ ਦੀ ਚੁੱਪ ਅਤੇ ਸੁਨੀਲ ਜਾਖੜ ਵੱਲੋਂ ਦਲਿਤ ਸਮਾਜ ਕੋਲੋਂ ਮੁਆਫ਼ੀ ਨਾ ਮੰਗਣ ਤੋਂ ਸਿੱਧ ਹੁੰਦਾ ਹੈ ਕਿ ਕਾਂਗਰਸ ਦੀਆਂ ਨਜ਼ਰਾਂ ’ਚ ਦਲਿਤ ਸਮਾਜ ਦੀ ਕੋਈ ਇੱਜਤ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਪੰਜਾਬ ’ਚ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਦਲਿਤ ਸਮਾਜ ਦੇ ਆਗੂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਤਾਂ ਜ਼ਰੂਰ ਬਣਾਇਆ ਸੀ ਪਰ ਕਾਂਗਰਸ ਦੇ ਪੰਜਾਬੀ ਅਤੇ ਕੌਮੀ ਆਗੂਆਂ ਦੀ ਮਾਨਸਿਕਤਾ 'ਚ ਦਲਿਤ ਅਤੇ ਗਰੀਬ ਸਮਾਜ ਪ੍ਰਤੀ ਨਫ਼ਰਤ ਭਰੀ ਪਈ ਹੈ। ਜਿਸ ਦਾ ਪ੍ਰਗਟਾਵਾ ਸੁਨੀਲ ਜਾਖੜ ਦਲਿਤ ਸਮਾਜ ਵਿਰੋਧੀ ਬਿਆਨ ਰਾਹੀਂ ਕੀਤਾ ਗਿਆ ਹੈ। 

ਵਿਧਾਇਕ ਗਿਆਸਪੁਰਾ ਨੇ ਅੱਗੇ ਕਿਹਾ ਕਿ ਕਾਂਗਰਸ ਨੇ ਸੰਨ 1984 ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਸੀ ਅਤੇ ਇਸ ਕਤਲੇਆਮ ਦੀ ਮੁਆਫ਼ੀ ਵੀ ਸਿੱਖ ਆਗੂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਹੀ ਮੰਗੀ ਸੀ। ਇਹੋ ਵਰਤਾਰਾ ਹੁਣ ਕਾਂਗਰਸ ਜਮਾਤ ਦਲਿਤ ਸਮਾਜ ਦਾ ਅਪਮਾਨ ਕਰਨ ਵਾਲੇ ਸੁਨੀਲ ਜਾਖੜ ਦੇ ਬਿਆਨ ਬਾਰੇ ਅਖਤਿਆਰ ਕਰੇਗੀ। ਇਸੇ ਲਈ ਗਾਂਧੀ ਪਰਿਵਾਰ ਚੁੱਪ ਧਾਰੀ ਬੈਠਾ ਹੈ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸੁਨੀਲ ਜਾਖੜ ਦਾ ਬਿਆਨ ਪੰਜਾਬੀ ਸਮਾਜ ਅਤੇ ਮਾਨਵਤਾ ਵਿਰੋਧੀ ਹੈ। ਕਾਂਗਰਸ ਲੰਮਾ ਸਮਾਂ ਦਲਿਤ ਸਮਾਜ ਦੇ ਸਿਰ ’ਤੇ ਆਪਣੀ ਰਾਜਨੀਤੀ ਚਲਾਉਂਦੀ ਰਹੀ ਹੈ, ਪਰ ਕਾਂਗਰਸ ਨੂੰ ਦਲਿਤ ਸਮਾਜ ਦੇ ਮਾਣ ਸਨਮਾਨ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਅਤੇ ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕਾਂਗਰਸ ਹਾਈਕਮਾਂਡ ਨੇ ਨਾ ਤਾਂ ਸੁਨੀਲ ਜਾਖੜ ਖਿਲਾਫ਼ ਕੋਈ ਕਾਰਵਾਈ ਕੀਤੀ ਹੈ ਅਤੇ ਨਾ ਹੀ ਸੁਨੀਲ ਜਾਖੜ ਨੇ ਦਲਿਤ ਸਮਾਜ ਕੋਲੋਂ ਮੁਆਫ਼ੀ ਮੰਗੀ ਹੈ। 

ਵਿਧਾਇਕ ਹੈਪੀ ਨੇ ਕਿਹਾ ਕਿ ਸੁਨੀਲ ਜਾਖੜ ਦੇ ਬਿਆਨ ਨਾਲ ਕੇਵਲ ਪੰਜਾਬ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਦਲਿਤ ਸਮਾਜ ਦੇ ਸਵੈਮਾਨ ਨੂੰ ਗਹਿਰੀ ਸੱਟ ਲੱਗੀ ਹੈ। ਪੰਜਾਬ ਦੇ ਲੋਕ ਅਜਿਹੀ ਘਟੀਆ ਮਾਨਸਿਕਤਾ ਨੂੰ ਕਦੇ ਸਵੀਕਾਰ ਨਹੀਂ ਕਰਨਗੇ ਅਤੇ ਦੇਸ਼ ਦਾ ਦਲਿਤ ਸਮਾਜ ਕਾਂਗਰਸ ਕੋਲੋਂ ਆਪਣੇ ਅਪਮਾਨ ਦਾ ਬਦਲਾ ਜ਼ਰੂਰ ਲਵੇਗਾ। 

ਟਾਪ ਹੈਡਲਾਈਨ

ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ ਭਾਜਪਾ ਨੇ ਖਿੱਚੀ ਚੋਣਾਂ ਦੀ ਤਿਆਰੀ, 6 ਜ਼ਿਲ੍ਹਿਆਂ 'ਚ ਬਣਾਏ ਨਵੇਂ ਪ੍ਰਧਾਨ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ
Ashwani Sharma ਦੇ ਘਰ ਬਾਹਰ ਧਮਾਕੇ ਦੀ ਆਵਾਜ਼ ਨਾਲ ਫੈਲੀ ਦਹਿਸ਼ਤ !  ਘਰਾਂ ਤੋਂ ਬਾਹਰ ਨਿਕਲੇ ਲੋਕ
Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab Congress 'ਚ ਟੁੱਟ ਦਾ ਖਤਰਾ, ਰਾਜਾ ਵੜਿੰਗ ਬੋਲੇ- ਜੇ ਰੀਲਾਂ ਨਾਲ ਜਿੱਤ ਮਿਲਦੀ ਤਾਂ ਸਿੱਧੂ ਮੂਸੇਵਾਲਾ ਨਾ ਹਾਰਦਾ
Punjab News: ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  
ਪੰਜਾਬ ਤੋਂ ਵੱਡੀ ਖਬਰ, BKI ਦਾ ਦਾਅਵਾ- ਪੁਲਿਸ ਚੌਂਕੀ 'ਤੇ ਬੰਬ ਧਮਾਕਾ, ਸੋਸ਼ਲ ਮੀਡੀਆ 'ਤੇ ਪੋਸਟ ਰਾਹੀਂ ਜ਼ਿੰਮੇਵਾਰੀ ਲਈ; ਪ੍ਰਸ਼ਾਸਨ 'ਚ ਛਿੜੀ ਚਰਚਾ...  

ਵੀਡੀਓਜ਼

CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'
'80 ਸਾਲਾਂ 'ਚ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ' : CM Mann
ਪੰਜਾਬ 'ਚ ਮੀਂਹ ਦਾ ਨਵਾਂ ਅਲਰਟ! ਲੋਕਾਂ ਲਈ ਅਹਿਮ ਅਪਡੇਟ
ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
'ਮੇਰੇ ਨਾਲ ਮਹੀਨੇ 'ਚ 5-6 ਵਾਰ ਸੌਣਾ ਪਵੇਗਾ...', 'ਲਾਕਅੱਪ 2' ਦੀ ਮੁਕਾਬਲੇਬਾਜ਼ ਨਾਲ ਬਜ਼ੁਰਗ ਸ਼ਖ਼ਸ ਨੇ ਕੀਤੀ ਸੀ ਸ਼ਰਮਨਾਕ ਮੰਗ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Heavy Rain : ਕੇਰਲ-ਗੁਜਰਾਤ ਅਤੇ ਅਸਾਮ 'ਚ ਮੀਂਹ ਦਾ ਕਹਿਰ, 6 ਲੋਕਾਂ ਦੀ ਮੌਤ, ਕਈ ਜ਼ਿਲ੍ਹਿਆਂ 'ਚ ਰੈੱਡ ਅਲਰਟ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Hardik Pandya New Style : ਨਵੇਂ ਲੁੱਕ 'ਚ ਨਜ਼ਰ ਆਏ ਹਾਰਦਿਕ ਪਾਂਡਿਆ, ਗਰਲਫ੍ਰੈਂਡ ਵੀ ਸੀ ਨਾਲ
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Flood Relief : ਜ਼ਮੀਨ ਮਾਲਕਾਂ ਅਤੇ ਕਿਸਾਨਾਂ ਨੂੰ ਵੱਡੀ ਰਾਹਤ , ਸਰਕਾਰ ਨੇ ਇੱਕ ਸਾਲ ਲਈ ਮਾਫ਼ ਕੀਤਾ ਲੈਂਡ ਟੈਕਸ 
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Bank Holiday : 3 ਅਗਸਤ ਤੋਂ 9 ਅਗਸਤ ਤੱਕ ਕਿੰਨੇ ਦਿਨ ਬੰਦ ਰਹਿਣਗੇ ਬੈਂਕ? ਵੇਖੋ ਪੂਰੀ ਛੁੱਟੀਆਂ ਦੀ ਸੂਚੀ
Big News: ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
ਵੱਡੀ ਵਾਰਦਾਤ, ਸਾਬਕਾ ਸਰਪੰਚ ਨੂੰ ਸ਼ਰੇਆਮ ਮਾਰੀਆਂ ਗੋਲੀਆਂ, ਸੇਵਾਮੁਕਤ ਫੌਜੀ ਨੇ 6 ਰਾਊਂਡ ਫਾਇਰ ਕੀਤੇ; ਪੁਲਿਸ ਨੇ ਘਰੋਂ...
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Big News : ਸਾਬਕਾ ਮੰਤਰੀ ਅਤੇ ਉਸ ਦੇ ਪਤੀ ਨੂੰ 7-7 ਸਾਲ ਦੀ ਸਜ਼ਾ, ਅਦਾਲਤ ਦਾ ਵੱਡਾ ਫ਼ੈਸਲਾ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Amritsar ਚ 22 ਕਰੋੜ ਦੀ ਹੈਰੋਇਨ ਸਮੇਤ ਤਸਕਰ ਇੱਕ ਗ੍ਰਿਫ਼ਤਾਰ,  ਪਾਕਿਸਤਾਨੀ ਤਸਕਰਾਂ ਨਾਲ ਜੁੜੇ ਤਾਰ
Embed widget