ਪੜਚੋਲ ਕਰੋ

ਫੂਲਕਾ ਦੇ ਅਸਤੀਫ਼ੇ ਦੀ ਚੁਨੌਤੀ ਕਾਂਗਰਸੀ ਮੰਤਰੀਆਂ ਨੂੰ ਨਹੀਂ ਮਨਜ਼ੂਰ

ਚੰਡੀਗੜ੍ਹ: ਪੰਜਾਬ ਵਜ਼ਾਰਤ ਦੇ ਪੰਜ ਮੰਤਰੀਆਂ ਨੇ ਬਰਗਾੜੀ ਰਿਪੋਰਟ 'ਤੇ ਤਿਆਰ ਐਕਸ਼ਨ ਟੇਕਰ ਰਿਪੋਰਟ 'ਤੇ ਕਾਰਵਾਈ ਕਰਵਾਉਣ 'ਤੇ 'ਆਪ' ਵਿਧਾਇਕ ਐਚ.ਐਸ. ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਚੁਨੌਤੀ ਦੀ ਨਿੰਦਾ ਕੀਤੀ ਹੈ। ਸਾਂਝੇ ਬਿਆਨ ਵਿੱਚ ਪੰਜਾਂ ਮੰਤਰੀਆਂ ਨੇ ਕਿਹਾ ਕਿ ਫੂਲਕਾ ਵੱਲੋਂ ਅਸਤੀਫ਼ਾ ਦੇਣ ਦੀ ਧਮਕੀ ਨਿਆਂ ਪ੍ਰਕਿਰਿਆ ਵਿੱਚ ਅੜਿੱਕਾ ਬਣ ਸਕਦੀ ਹੈ। ਦਰਅਸਲ, ਐਚ.ਐਸ. ਫੂਲਕਾ ਨੇ ਬੀਤੇ ਦਿਨ ਪ੍ਰੈੱਸ ਕਾਨਫ਼ਰੰਸ ਕਰ ਨਵਜੋਤ ਸਿੰਘ ਸਿੱਧੂ, ਮਨਪ੍ਰੀਤ ਸਿੰਘ ਬਾਦਲ, ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਨੂੰ ਆਪਣੇ ਮੁੱਖ ਮੰਤਰੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਪੁਲਿਸ ਮੁਖੀ ਸੁਮੇਧ ਸੈਣੀ ਨੂੰ ਮੁਲਜ਼ਮ ਬਣਾਉਣ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਸੀ। ਫੂਲਕਾ ਨੇ ਕਿਹਾ ਸੀ ਕਿ ਜੇਕਰ ਮੰਤਰੀ 15 ਸਤੰਬਰ ਤਕ ਕੇਸ ਦਰਜ ਕਰਵਾਉਣ ਬਾਰੇ ਫੈਸਲਾ ਨਹੀਂ ਕਰਵਾ ਸਕਦੇ ਤਾਂ ਅਸਤੀਫਾ ਦੇ ਦੇਣ। ਉਨ੍ਹਾਂ ਇਹ ਵੀ ਕਿਹਾ ਸੀ ਕਿ ਜੇਕਰ 15 ਸਤੰਬਰ ਤਕ ਮੰਤਰੀ ਸਰਕਾਰ ਤੋਂ ਆਪਣੀ ਗੱਲ ਨਾ ਮੰਨਵਾ ਪਾਏ ਤਾਂ ਉਹ ਅਸਤੀਫਾ ਦੇਣਗੇ। ਫੂਲਕਾ ਦੀ ਇਸ ਚੁਨੌਤੀ ਉੱਪਰ ਅੱਜ ਮੰਤਰੀਆਂ ਨੇ ਕਿਹਾ ਕਿ ਫੂਲਕਾ ਖ਼ੁਦ ਸੀਨੀਅਰ ਵਕੀਲ ਹਨ ਤੇ ਉਨ੍ਹਾਂ ਨੂੰ ਨਿਆਂ ਪ੍ਰਕਿਰਿਆ ਬਾਰੇ ਬਾਖ਼ੂਬੀ ਪਤਾ ਹੈ। ਮੰਤਰੀਆਂ ਨੇ ਫੂਲਕਾ ਨੂੰ ਇਸ ਸੰਵੇਦਨਸ਼ੀਲ ਧਾਰਮਿਕ ਮਸਲੇ ਉੱਪਰ ਸਿਆਸਤ ਨਾ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਆਪਣੇ ਬਿਆਨ ਵਿੱਚ ਕਿਹਾ ਕਿ ਵਿਧਾਨ ਸਭਾ ਵਿੱਚ ਵਿਸ਼ੇਸ਼ ਜਾਂਚ ਦਲ (ਐਸਆਈਟੀ) ਦਾ ਗਠਨ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਹੋਇਆ ਸੀ ਤੇ ਸਰਕਾਰ ਇਸ 'ਤੇ ਪੂਰੀ ਤਰ੍ਹਾਂ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਪ੍ਰਕਿਰਿਆ ਨੂੰ ਬਗ਼ੈਰ ਕਿਸੇ ਭੇਦਭਾਵ ਦੇ ਕਰਨ ਲਈ ਇਸ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਸਕਦਾ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਲੁਧਿਆਣਾ 'ਚ ਪੱਖੇ ਨਾਲ ਲਟਕਦੀ ਮਿਲੀ ਨੌਜਵਾਨ ਦੀ ਲਾਸ਼, ਮੱਚਿਆ ਹੜਕੰਪ

ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ

ਲ਼ੁਧਿਆਣਾ 'ਚ ਭਿਆਨਕ ਸੜਕ ਹਾਦਸੇ 'ਚ ਬਜ਼ੁਰਗ ਦੀ ਮੌਤ, ਮੱਚਿਆ ਚੀਕ ਚੀਹਾੜਾ

ਵੀਡੀਓਜ਼

“ਵਿਕਸਿਤ ਭਾਰਤ ਨਹੀਂ, ਰਹਿਣ ਜੋਗ ਭਾਰਤ ਬਣਾਓ!” — ਮੋਦੀ ਸਰਕਾਰ ‘ਤੇ ਤੰਜ
“ਅਦਾਲਤ ਦਾ ਫੈਸਲਾ BJP ਲਈ ਝਟਕਾ!” — ਵੱਡਾ ਸਿਆਸੀ ਮੋੜ
“AAP ਨੂੰ ਤੋੜਣ ਦੀ ਕੋਸ਼ਿਸ਼?” — BJP ‘ਤੇ ਗੰਭੀਰ ਦੋਸ਼ਾਂ ਦਾ ਧਮਾਕਾ
“ਪੰਜਾਬੀਆਂ ਦੀ ਵਿਰੋਧੀ BJP?” — ਸਿਆਸੀ ਮੰਚ ਤੋਂ ਤਿੱਖਾ ਹਮਲਾ
“ਧਰਮ ਦੇ ਨਾਮ ‘ਤੇ ਸਿਆਸਤ!” — BJP ‘ਤੇ ਵੱਡਾ ਇਲਜ਼ਾਮ

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
UAE, ਸਾਊਦੀ ਅਰਬ, ਇਜ਼ਰਾਈਲ ਅਤੇ ਕਤਲ ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਏਅਰ ਇੰਡੀਆ ਦਾ ਵੱਡਾ ਫੈਸਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਡੂੰਘੀ ਨੀਂਦ 'ਚ ਸੌਂ ਰਿਹਾ ਸੀ ਪਰਿਵਾਰ, ਸਵੇਰੇ ਉੱਠੇ ਤਾਂ ਉੱਡ ਗਏ ਹੋਸ਼; ਹੈਰਾਨ ਕਰ ਦੇਵੇਗਾ ਪੂਰਾ ਮਾਮਲਾ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਜਲੰਧਰ ਦੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਮੱਚਿਆ ਹੜਕੰਪ, ਦਹਿਸ਼ਤ ਦਾ ਮਾਹੌਲ
ਈਰਾਨ ਦੀ ਨੇਵੀ 'ਤੇ ਕਹਿਰ ਬਣ ਕੇ ਟੁੱਟਿਆ ਅਮਰੀਕਾ, ਟਰੰਪ ਦਾ ਦਾਅਵਾ- 9 ਸ਼ਿਪ ਕੀਤੇ ਤਬਾਹ, ਬਚੇ ਹੋਏ ਡੋਬਾਂਗੇ ਸਮੁੰਦਰ 'ਚ

ਪੰਜਾਬ 'ਚ ਡਿਵਾਈਡਰ ਨਾਲ ਟਕਰਾਇਆ ਕੈਂਟਰ, ਮਦਦ ਦੇ ਬਹਾਨੇ ਡਰਾਈਵਰ ਨਾਲ ਕੀਤੀ ਲੁੱਟ

ਪੰਜਾਬ-ਚੰਡੀਗੜ੍ਹ 'ਚ 7 ਮਾਰਚ ਤੋਂ ਮੌਸਮ ਖੁਸ਼ਕ, ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਅਗਲੇ ਦਿਨਾਂ ਦਾ ਹਾਲ

ਛੇਵੀਂ ਵਾਰ T20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਹੁੰਚਿਆ ਭਾਰਤ, ਸੰਜੂ ਸੈਮਸਨ ਚਮਕੇ; ਜਾਣੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 2 ਮਾਰਚ 2026

Embed widget