ਪੜਚੋਲ ਕਰੋ
Advertisement
ਕਾਂਗਰਸੀ ਐਮਪੀ ਰਵਨੀਤ ਬਿੱਟੂ ਨੇ ਉਠਾਏ ਕਿਸਾਨ ਅੰਦੋਲਨ 'ਤੇ ਸਵਾਲ, ਬੋਲੇ, ਗਲ਼ਤ ਤਾਕਤਾਂ ਹੋਈਆਂ ਕਾਬਜ਼
ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫੇਰ ਕਿਸਾਨ ਨੇਤਾਵਾਂ ਦੇ ਨਿਸ਼ਾਨਾ ਸਾਧਿਆ ਹੈ। ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ 'ਤੇ ਕੁਝ ਗਲ਼ਤ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ।
ਚੰਡੀਗੜ੍ਹ: ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਇੱਕ ਵਾਰ ਫੇਰ ਕਿਸਾਨ ਨੇਤਾਵਾਂ ਦੇ ਨਿਸ਼ਾਨਾ ਸਾਧਿਆ ਹੈ। ਬਿੱਟੂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਅੰਦੋਲਨ 'ਤੇ ਕੁਝ ਗਲ਼ਤ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ। ਉਹ ਲੋਕ ਆਪਣਾ ਏਜੰਡਾ ਪੂਰਾ ਕਰ ਰਹੇ ਹਨ। ਉਹ ਲੋਕ ਕਿਸਾਨਾਂ ਦੇ ਸੰਘਰਸ਼ ਨੂੰ ਗਲਤ ਦਿਸ਼ਾ ਦੇਣਗੇ, ਜਿਸ ਨਾਲ ਨੁਕਸਾਨ ਹੋਏਗਾ।
ਹਿੰਦੀ ਅਖਬਾਰ 'ਜਾਗਰਣ' 'ਚ ਛਪੀ ਇੰਟਰਵਿਊ 'ਚ ਬਿੱਟੂ ਨੇ ਕਿਹਾ, "ਅੰਦੋਲਨ 'ਚ ਬਦਮਾਸ਼ ਤੱਤ ਸਾਹਮਣੇ ਆਏ ਹਨ ਤੇ ਕਿਸਾਨ ਪਿੱਛੇ ਰਹਿ ਗਏ ਹਨ। ਸਟੇਜ ਤੋਂ ਗਾਲਾਂ ਕੱਢ ਤੇ ਨੌਜਵਾਨਾਂ ਨੂੰ ਭੜਕਾਉਣ ਵਾਲੇ ਗਾਣੇ ਗਾਏ ਜਾ ਰਹੇ ਹਨ। ਕਿਸਾਨ ਆਪਣੀ ਸਮੱਸਿਆ ਦੇ ਹੱਲ ਲਈ ਇੱਥੇ ਆਏ ਹਨ, ਜਦੋਂ ਕਿ ਗੁੰਡਾ ਅਨਸਰ ਇਸ ਨੂੰ ਵਿਗਾੜ ਰਹੇ ਹਨ ਪਰ ਹੁਣ ਤਾਂ ਅਜਿਹੇ ਲੋਕ ਖਾਲਿਸਤਾਨ ਦੇ ਨਾਅਰੇ ਵੀ ਲਾ ਰਹੇ ਹਨ। ਇਹ ਕਿਸਾਨ ਕਦੇ ਨਹੀਂ ਹੋ ਸਕਦੇ।"
ਉਨ੍ਹਾਂ ਕਿਹਾ, "ਐਸੇ ਲੋਕਾਂ ਨੂੰ ਤੁਰੰਤ ਪਛਾਣ ਕੇ ਕਿਸਾਨ ਅੰਦੋਲਨ 'ਚੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਜਦੋਂ ਤੱਕ ਕਿਸਾਨ ਅੰਦੋਲਨ ਦੀ ਲਹਿਰ ਪੰਜਾਬ ਅੰਦਰ ਸੀ ਤਾਂ ਉਦੋਂ ਅਜਿਹੀ ਕੋਈ ਗੱਲ ਨਹੀਂ ਸੀ। ਹਰਿਆਣਾ ਬਾਰਡਰ ਤੇ ਪਹੁੰਚਦੇ ਹੀ ਕਿਸਾਨਾਂ ਵਿਚਾਲੇ ਸ਼ਰਾਰਤੀ ਅਨਸਰ ਪਹੁੰਚ ਗਏ। ਸਾਂਸਦ ਨੇ ਕਿਹਾ ਕਿ ਐਸੇ ਅਨਸਰ ਜੋ ਕੁਝ ਇੱਥੇ ਕਰ ਰਹੇ ਹਨ, ਉਹ ਪੰਜਾਬ 'ਚ ਨਹੀਂ ਹੋਣ ਦੇਣਗੇ।"
ਇਸ ਤੋਂ ਪਹਿਲਾਂ ਵੀ ਬਿੱਟੂ ਕਿਸਾਨ ਅੰਦੋਲਨ 'ਚ ਸ਼ਾਮਲ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਵਾਲ ਚੁੱਕਦੇ ਰਹੇ ਹਨ। ਬਿੱਟੂ ਨੇ ਕਿਸਾਨ ਅੰਦੋਲਨ 'ਚ ਅੱਤਵਾਦੀਆਂ ਦੇ ਸ਼ਾਮਿਲ ਹੋਣ ਦਾ ਖਦਸ਼ਾ ਵੀ ਜਤਾਇਆ ਸੀ ਤੇ ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅੰਦੋਲਨ ਖਤਮ ਕਰਵਾਉਣ ਦੀ ਮੰਗ ਕੀਤੀ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement