Congress President Election 2022 Today : ਕਾਂਗਰਸ ਲਈ ਅੱਜ ਇਤਿਹਾਸਕ ਦਿਨ ਹੈ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਪਾਰਟੀ ਵਿੱਚ 22 ਸਾਲ ਬਾਅਦ ਪ੍ਰਧਾਨ ਦੇ ਅਹੁਦੇ ਲਈ ਚੋਣ ਹੋ ਰਹੀ ਹੈ, ਜਦੋਂ ਕਿ 24 ਸਾਲ ਬਾਅਦ ਕੋਈ ਗਾਂਧੀ ਪਰਿਵਾਰ ਤੋਂ ਬਾਹਰ ਦਾ ਪ੍ਰਧਾਨ ਹੋਵੇਗਾ। ਇਹ ਨਹੀਂ ਕਾਂਗਰਸ ਦੇ 137 ਸਾਲ ਦੇ ਇਤਿਹਾਸ ਵਿੱਚ ਪ੍ਰਧਾਨ ਦੇ ਅਹੁਦੇ ਲਈ ਛੇਵੀਂ ਵਾਰ ਚੋਣ ਮੁਕਾਬਲਾ ਹੋ ਰਿਹਾ ਹੈ।


 

ਇਸ ਦੇ ਨਾਲ ਹੀ ਇਨ੍ਹਾਂ ਚੋਣਾਂ ਵਿੱਚ ਵੋਟ ਪਾਉਣ ਲਈ ਸੰਸਦ ਮੈਂਬਰ ਮਨੀਸ਼ ਤਿਵਾੜੀ ਚੰਡੀਗੜ੍ਹ ਪੰਜਾਬ ਕਾਂਗਰਸ ਭਵਨ ਪੁੱਜੇ ਹਨ ,ਜਿੱਥੇ ਉਨ੍ਹਾਂ ਨੇ ਆਪਣੀ ਵੋਟ ਪਾਈ ਹੈ। ਉਨ੍ਹਾਂ ਨੇ ਇਸ ਦੀਆਂ ਕੁਝ ਤਸਵੀਰਾਂ ਆਪਣੇ ਟਵਿਟਰ ਅਕਾਊਂਟ 'ਤੇ ਵੀ ਸ਼ੇਅਰ ਕੀਤੀਆਂ ਹਨ। ਵੋਟਿੰਗ ਲਈ ਦੇਸ਼ ਭਰ ਵਿੱਚ ਸੂਬਾ ਕਾਂਗਰਸ ਕਮੇਟੀ ਦੇ ਦਫ਼ਤਰ ਵਿੱਚ 9 ਹਜ਼ਾਰ ਡੈਲੀਗੇਟ ਵੋਟਿੰਗ ਕਰ ਰਹੇ ਹਨ।





 


 

ਦੱਸ ਦੇਈਏ ਕਿ ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਦੇ ਵਿਚਕਾਰ ਪ੍ਰਧਾਨ ਦੇ ਅਹੁਦੇ ਲਈ ਰੇਸ ਹੈ। ਦੇਸ਼ ਭਰ ਵਿੱਚ 40 ਕੇਂਦਰਾਂ 'ਤੇ 68 ਬੂਥ ਬਣਾਏ ਗਏ ਹਨ, ਜਿੱਥੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਦੀ ਪ੍ਰਕਿਰਿਆ ਚੱਲੇਗੀ। ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਕਰੀਬ 9800 ਮੱਤਦਾਤਾ (ਪ੍ਰਦੇਸ਼ ਦੇ ਪ੍ਰਤੀਨਿਧ) ਹਨ ,ਜੋ ਦੋ ਉਮੀਦਵਾਰਾਂ ਖੜਗੇ ਅਤੇ ਥਰੂਰ 'ਚੋਂ ਇੱਕ ਲਈ ਵੋਟਿੰਗ ਕਰਨਗੇ। ਸੋਨੀਆ ਗਾਂਧੀ, ਮਨਮੋਹਨ ਸਿੰਘ, ਪ੍ਰਿਅੰਕਾ ਗਾਂਧੀ ਸਮੇਤ ਸੀਡਬਲਯੂਸੀ ਦੇ ਮੈਂਬਰ 24 ਅਕਬਰ ਰੋਡ ਸਥਿਤ ਕਾਂਗਰਸ ਹੈੱਡਕੁਆਰਟਰ ਦੇ ਬੂਥ 'ਤੇ ਵੋਟ ਪਾਉਣਗੇ।

 

ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨੇਤਾਵਾਂ ਲਈ ਸਪੈਸ਼ਲ ਕੈਂਪ

ਇਸ ਚੋਣ ਵਿੱਚ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀ.ਸੀ.ਸੀ.) ਦੇ 9,000 ਤੋਂ ਵੱਧ ਪ੍ਰਤੀਨਿਧ ਗੁਪਤ ਮਤਦਾਨ ਦੇ ਜ਼ਰੀਏ ਪਾਰਟੀ ਦੇ ਨਵੇਂ ਪ੍ਰਧਾਨ ਦਾ ਚੋਣ ਕਰਨਗੇ। ਦੇਸ਼ ਭਰ ਵਿੱਚ 40 ਕੇਂਦਰਾਂ ਉੱਤੇ 68 ਬੂਥ ਬਣਾਏ ਗਏ ਹਨ। ਕਾਂਗਰਸ ਦੇ 137 ਸਾਲ ਦੇ ਇਤਿਹਾਸ ਵਿੱਚ ਛੇਵੀਂ ਵਾਰ ਪ੍ਰਧਾਨ ਦੀ ਚੋਣ ਹੋ ਰਹੀ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਏ.ਆਈ.ਸੀ.ਸੀ. ਹੈੱਡਕੁਆਰਟਰ 'ਤੇ ਵੋਟ ਪਾ ਸਕਦੇ ਹਨ।
 
ਓਥੇ ਹੀ ਰਾਹੁਲ ਗਾਂਧੀ ਕਰਨਾਟਕ ਦੇ ਬੇਲਾਰੀ ਦੇ ਸੰਗਨਾਕੱਲੂ 'ਚ ਭਾਰਤ ਜੋੜੋ ਯਾਤਰਾ ਦੇ ਕੈਂਪ ਸਾਈਟ 'ਤੇ ਵੋਟਿੰਗ 'ਚ ਹਿੱਸਾ ਲੈਣਗੇ। ਉਨ੍ਹਾਂ ਨਾਲ 40 ਦੇ ਕਰੀਬ ਪ੍ਰਦੇਸ਼ ਕਾਂਗਰਸ ਦੇ ਨੁਮਾਇੰਦੇ ਵੀ ਵੋਟ ਪਾਉਣਗੇ ਜੋ ਯਾਤਰਾ ਵਿੱਚ ਸ਼ਾਮਲ ਹੋਣਗੇ। ਗਾਂਧੀ ਪਰਿਵਾਰ ਨਾਲ ਨੇੜਤਾ ਅਤੇ ਕਈ ਸੀਨੀਅਰ ਨੇਤਾਵਾਂ ਦੇ ਸਮਰਥਨ ਕਾਰਨ ਖੜਗੇ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ​​ਦਾਅਵੇਦਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ ਥਰੂਰ ਵੀ ਪਾਰਟੀ 'ਚ ਬਦਲਾਅ ਲਈ ਖੁਦ ਨੂੰ ਮਜ਼ਬੂਤ ​​ਉਮੀਦਵਾਰ ਵਜੋਂ ਪੇਸ਼ ਕਰ ਰਹੇ ਹਨ।  


ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਪਿਛਲੀ ਵਾਰ ਦੀ ਚੋਣ 2000 ਵਿੱਚ ਹੋਈ ਸੀ, ਜਦੋਂ ਜਿਤੇਂਦਰ ਪ੍ਰਸਾਦ ਨੂੰ  ਸੋਨੀਆ ਗਾਂਧੀ ਦੇ ਹੱਥੋਂ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੋਨੀਆ, ਰਾਹੁਲ ,ਪ੍ਰਿਅੰਕਾ ਗਾਂਧੀ ਵਾਡਰਾ ਨੇ ਇਸ ਵਾਰ ਦੇ ਪ੍ਰਧਾਨ ਅਹੁਦੇ ਦੀ ਦੌੜ ਤੋਂ ਬਾਹਰ ਰਹਿਣ ਦਾ ਫੈਸਲਾ ਕੀਤਾ ਹੈ ਅਤੇ 24 ਸਾਲ ਦੇ ਅੰਤਰਾਲ ਦੇ ਬਾਅਦ ਗਾਂਧੀ ਪਰਿਵਾਰ ਤੋਂ ਬਾਹਰ ਦਾ ਮੈਂਬਰ ਇਹ ਜ਼ਿੰਮੇਵਾਰੀ ਸੰਭਾਲੇਗਾ।