ਪੜਚੋਲ ਕਰੋ

ਪੰਚਾਇਤੀ ਚੋਣਾਂ ’ਚ ਕਾਂਗਰਸ ਦੀ ਸ਼ਾਨਦਾਰ ਜਿੱਤ, 13,175 ’ਚੋਂ ਮਿਲੇ 11,241 ਸਰਪੰਚ, ਕੈਪਟਨ ਬਾਗੋਬਾਗ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਹਾਲ ਹੀ ’ਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਕਾਂਗਰਸ ਦੀ ਜਿੱਤ ’ਤੇ ਖ਼ੁਸ਼ੀ ਜ਼ਾਹਰ ਕੀਤੀ। ਇਸ ਨੂੰ ਲੋਕਤੰਤਰ ਦੀ ਜਿੱਤ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਸਰਕਾਰ ਦੀਆਂ ਨੀਤੀਆਂ ’ਤੇ ਮੋਹਰ ਲੱਗ ਗਈ ਹੈ। ਮੁੱਖ ਮੰਤਰੀ ਨੇ ਸ਼ਾਂਤਮਈ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਮੁਕੰਮਲ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਕੁੱਲ 12,787,395 ਯੋਗ ਵੋਟਰਾਂ ਵਿੱਚੋਂ 85 ਫੀਸਦ ਲੋਕਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜੋ ਕਿ ਸੂਬੇ ਲਈ ਇੱਕ ਰਿਕਾਰਡ ਹੈ। ਹੁਣ ਤਕ 13,175 ਸਰਪੰਚਾਂ ਦਾ ਐਲਾਨ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ 11,241 ਸਰਪੰਚ ਕਾਂਗਰਸ ਪਾਰਟੀ ਨਾਲ ਸਬੰਧ ਰੱਖਦੇ ਹਨ। ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਕ੍ਰਮਵਾਰ 981 ਤੇ 100 ਸਰਪੰਚ ਹੀ ਚੁਣੇ ਗਏ ਹਨ। 813 ਸਰਪੰਚ ਹੋਰ ਛੋਟੀਆਂ ਪਾਰਟੀਆਂ ਤੇ ਆਜ਼ਾਦ ਉਮੀਦਵਾਰ ਵਜੋਂ ਚੁਣੇ ਗਏ ਹਨ। ਆਮ ਆਦਮੀ ਪਾਰਟੀ ਦੀ ਹਾਰ ਬਾਰੇ ਕੈਪਟਨ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਪਾਰਟੀ ਸੂਬੇ ਵਿੱਚ ਆਪਣੀ ਹੋਂਦ ਗਵਾ ਚੁੱਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ 13,276 ਪੋਲਿੰਗ ਬੂਥਾਂ ’ਤੇ ਵੋਟਾਂ ਪਈਆਂ ਜਿਨ੍ਹਾਂ ਵਿੱਚੋਂ ਸਿਰਫ 14 ਬੂਥਾਂ ’ਤੇ ਹੀ ਦੁਬਾਰਾ ਵੋਟਾਂ ਪਾਉਣ ਦਾ ਐਲਾਨ ਹੋਇਆ ਹੈ। ਉਨ੍ਹਾਂ ਸੁਰੱਖਿਆ ਕਰਮੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਰੋਧੀਆਂ ਵੱਲੋਂ ਗੜਬੜੀ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਬਰਕਰਾਰ ਰਹੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਮਿਲਿਆ ਸਮਰਥਨ ਦੱਸਦਾ ਹੈ ਕਿ ਸੰਸਦੀ ਚੋਣਾਂ ਵਿੱਚ ਵੀ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਕੈਪਟਨ ਨੇ ਸ਼੍ਰੋਮਣੀ ਅਕਾਲੀ ਦਲ ਸਮੇਤ ਵਿਰੋਧੀ ਪੱਖ ਵੱਲੋਂ ਕਾਂਗਰਸ ਸਰਕਾਰ ’ਤੇ ਝੂਠੇ ਪ੍ਰਚਾਰ ਦੇ ਇਲਜ਼ਾਮਾਂ ਨੂੰ ਸਿਰਿਓਂ ਰੱਦ ਕੀਤਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਵੋਟਰ ਬਿਨਾ ਕਿਸੇ ਡਰ ਆਪਣੀ ਪਾਰਟੀ ਦੇ ਲੋਕਾਂ ਨੂੰ ਵੋਟ ਪਾਉਣ ਲਈ ਪੁੱਜੇ ਸੀ। ਉਨ੍ਹਾਂ ਕਿਹਾ ਕਿ ਰੁਝਾਨ ਦੱਸਦੇ ਹਨ ਕਿ ਸੂਬੇ ਦੇ ਵੋਟਰ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਸਮੇਤ ਹੋਰ ਵਿਰੋਧੀ ਪਾਰਟੀਆਂ ਤੋਂ ਕਿਨਾਰਾ ਕਰ ਚੁੱਕੇ ਹਨ। ਲੋਕ ਹੁਣ ਇਨ੍ਹਾਂ ਦੇ ਝੂਠ ਤੋਂ ਗੁਮਰਾਹ ਨਹੀਂ ਹੋਣਗੇ।

ਟਾਪ ਹੈਡਲਾਈਨ

Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
Punjab Congress Crisis : ਪ੍ਰਧਾਨ ਬਦਲਣਾ ਕੋਈ ਗੁੱਡੇ ਗੁੱਡੀ ਦਾ ਖੇਡ ਨਹੀਂ ,ਰਾਜਾ ਵਡਿੰਗ ਹੀ ਰਹਿਣਗੇ ਪ੍ਰਧਾਨ :  ਭੁਪੇਸ਼ ਬਘੇਲ
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
‘Satluj’ movie : ਸ਼੍ਰੋਮਣੀ ਅਕਾਲੀ ਦਲ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਬਣੀ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡਾਂ 'ਚ ਦਿਖਾਉਣ ਦਾ ਫ਼ੈਸਲਾ 
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ
CM ਮਾਨ ਦਾ ਮਾਵਾਂ-ਧੀਆਂ ਸਤਿਕਾਰ ਯੋਜਨਾ ਬਾਰੇ ਵੱਡਾ ਐਲਾਨ, ਵੋਟਰ ਸੂਚੀ 'ਚ ਨਾਮ ਨਾ ਹੋਇਆ ਤਾਂ ਨਹੀਂ ਮਿਲੇਗਾ ਸਕੀਮ ਦਾ ਲਾਭ
FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO ਗੁਰਿੰਦਰਜੀਤ ਸਿੰਘ ਨਾਗਰਾ , ਕੀਤਾ ਲਾਈਨ ਹਾਜ਼ਰ ,ਜਾਣੋ ਪੂਰਾ ਮਾਮਲਾ 
FBI ਦੀ ਰਡਾਰ ’ਤੇ ਪੰਜਾਬ ਪੁਲੀਸ ਦਾ SHO ਗੁਰਿੰਦਰਜੀਤ ਸਿੰਘ ਨਾਗਰਾ , ਕੀਤਾ ਲਾਈਨ ਹਾਜ਼ਰ ,ਜਾਣੋ ਪੂਰਾ ਮਾਮਲਾ 

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਲਾਰੇਂਸ-ਗੋਲਡੀ ਗੈਂਗ 'ਤੇ FBI ਦਾ ਵੱਡਾ ਐਕਸ਼ਨ, ਅਮਰੀਕਾ-ਕੈਨੇਡਾ ਸਣੇ 50 ਟਿਕਾਣਿਆਂ 'ਤੇ Raid; 24 ਗ੍ਰਿਫਤਾਰ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਰਾਜਾ ਵੜਿੰਗ ਹੀ ਰਹਿਣਗੇ ਪਾਰਟੀ ਦੇ ਪ੍ਰਧਾਨ! ਪੰਜਾਬ ਕਾਂਗਰਸ ਇੰਚਾਰਜ ਦਾ ਵੱਡਾ ਬਿਆਨ, ਹਾਲੇ ਵੀ ਅੜਿਆ ਚੰਨੀ ਧੜਾ; ਮੀਟਿੰਗਾਂ ਦਾ ਲਗਾਤਾਰ ਬਾਈਕਾਟ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
ਚੰਡੀਗੜ੍ਹ 'ਚ ਨਾਕੇ 'ਤੇ ਮਹਿਲਾ ਕਾਂਸਟੇਬਲ ਨੂੰ ਮਾਰੀ ਟੱਕਰ, ਹੱਥ-ਪਿੱਠ 'ਚ ਲੱਗੀਆਂ ਸੱਟਾਂ; ਡਿਊਟੀ ਖ਼ਤਮ ਕਰਕੇ ਜਾ ਰਹੀ ਸੀ ਘਰ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
Petrol- Diesel Price Today: ਪੈਟਰੋਲ-ਡੀਜ਼ਲ ਦੇ ਨਵੇਂ ਰੇਟ ਜਾਰੀ, ਬਦਲ ਗਏ ਰੇਟ? ਜਾਣੋ ਅੱਜ ਦੀਆਂ ਕੀਮਤਾਂ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ 48 ਘੰਟੇ ਭਾਰੀ ਮੀਂਹ ਦੀ ਚੇਤਾਵਨੀ, ਅੱਜ ਮੁਹਾਲੀ ਸਣੇ 6 ਜ਼ਿਲ੍ਹਿਆਂ ਲਈ ਅਲਰਟ ਜਾਰੀ; ਜਾਣੋ ਅਗਲੇ ਦਿਨਾਂ ਦਾ ਹਾਲ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
Gold- Silver Price Today: ਸੋਨਾ ਹੋਇਆ ਹੋਰ ਸਸਤਾ, ਚਾਂਦੀ 'ਚ ਵੀ ਆਈ ਵੱਡੀ ਗਿਰਾਵਟ; ਜਾਣੋ ਆਪਣੇ ਸ਼ਹਿਰ 'ਚ ਸੋਨੇ ਦੇ ਰੇਟ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ AAP ਆਗੂ 'ਤੇ FIR, ਘਟਨਾ ਤੋਂ 18 ਦਿਨ ਬਾਅਦ ਪੁਲਿਸ ਨੇ ਲਿਆ ਐਕਸ਼ਨ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
ਪੰਜਾਬ ਤੋਂ ਵੱਡੀ ਖ਼ਬਰ! 20 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ASI ਗ੍ਰਿਫਤਾਰ; ਮੱਚਿਆ ਹੜਕੰਪ
Embed widget