ਪੜਚੋਲ ਕਰੋ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਤੋਂ ਅੱਕੇ ਕਾਂਗਰਸੀਆਂ ਨੇ ਲਾਈ ਕਾਰ ਨੂੰ ਅੱਗ

ਦਿੱਲੀ ਕਾਂਗਰਸ ਦੇ ਕਾਰਕੁਨਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹੋਈਆਂ ਕੀਮਤਾਂ ਵਾਪਸ ਲੈਣ ਤੇ ਵਧਦੀ ਮਹਿੰਗਾਈ ਖਿਲਾਫ ਪੈਟਰੋਲ ਪੰਪਾਂ 'ਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ।

ਅੰਮ੍ਰਿਤਸਰ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਹੋ ਰਹੇ ਵਾਧੇ ਖ਼ਿਲਾਫ਼ ਕਾਂਗਰਸ ਵੱਲੋਂ ਦੇਸ਼ ਵਿਆਪੀ ਵਿਰੋਧ ਕੀਤਾ ਜਾ ਰਿਹਾ ਹੈ। ਅੱਜ ਕਾਂਗਰਸ ਵਰਕਰਾਂ ਨੇ ਅੰਮ੍ਰਿਤਸਰ ਵਿੱਚ ਰੋਸ ਪ੍ਰਦਰਸ਼ਨ ਕਰਦਿਆਂ ਗੁੱਸੇ ਵਿੱਚ ਕਾਰ ਨੂੰ ਹੀ ਅੱਗ ਲਾ ਦਿੱਤੀ। ਕਾਂਗਰਸੀ ਵਰਕਰ ਕਾਰ ਨੂੰ ਰੇਹੜੇ ‘ਤੇ ਲੱਦ ਲਿਆਏ ਤੇ ਅੱਗ ਲਾ ਦਿੱਤੀ।

ਇਸੇ ਤਰ੍ਹਾਂ ਜ਼ਿਲ੍ਹਾ ਕਾਂਗਰਸ ਕਮੇਟੀ ਬਠਿੰਡਾ ਦੇ ਬੈਨਰ ਥੱਲੇ ਕਾਂਗਰਸੀ ਆਗੂਆਂ ਦੀ ਅਗਵਾਈ ਵਿੱਚ ਤੇਲ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮਿਲੀਆਂ ਰਿਪੋਰਟਾਂ ਮੁਤਾਬਕ ਪੰਜਾਬ ਭਰ ਵਿੱਚ ਕਾਂਗਰਸੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਗਏ।

ਦਿੱਲੀ ਕਾਂਗਰਸ ਦੇ ਕਾਰਕੁਨਾਂ ਨੇ ਪੈਟਰੋਲ ਤੇ ਡੀਜ਼ਲ ਦੀਆਂ ਬੇਕਾਬੂ ਹੋਈਆਂ ਕੀਮਤਾਂ ਵਾਪਸ ਲੈਣ ਤੇ ਵਧਦੀ ਮਹਿੰਗਾਈ ਖਿਲਾਫ ਪੈਟਰੋਲ ਪੰਪਾਂ 'ਤੇ ਸੰਕੇਤਕ ਵਿਰੋਧ ਪ੍ਰਦਰਸ਼ਨ ਕੀਤਾ। ਦਿੱਲੀ ਕਾਂਗਰਸ ਮੁਤਾਬਕ ਕੋਰੋਨਾ ਕਾਲ 'ਚ ਆਫਤ ਨੂੰ ਮੌਕਾ ਬਣਾ ਕੇ ਮੋਦੀ ਸਰਕਾਰ ਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਲਗਾਤਾਰ ਵਧਦੇ ਪੈਟਰੋਲ ਡੀਜ਼ਲ ਦੇ ਭਾਅ 'ਤੇ ਕਾਬੂ ਕਰਨ ਦੀ ਬਜਾਏ ਭਾਰੀ ਭਰਕਮ ਟੈਕਸ ਵਸੂਲ ਕੇ ਲੋਕਾਂ ਦੀਆ ਜੇਬਾਂ 'ਤੇ ਡਾਕਾ ਮਾਰ ਰਹੀ ਹੈ।

ਪਾਰਟੀ ਸੂਤਰਾਂ ਨੇ ਦੱਸਿਆ ਕਿ ਕਾਂਗਰਸ ਸੰਗਠਨ ਮਹਾਂ ਸਕੱਤਰ ਵੇਣੂਗੋਪਾਲ, 'ਮਹਾਂ ਸਕੱਤਰ ਹਰੀਸ਼ ਰਾਵਤ ਸਮੇਤ ਕਈ ਲੀਡਰ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪੈਟਰੋਲ ਪੰਪਾਂ ਦੇ ਨੇੜੇ ਸੰਕੇਤਕ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ। ਕਾਂਗਰਸ ਦਾ ਕਹਿਣਾ ਹੈ ਕਿ ਇਸ ਵਿਰੋਧ ਪ੍ਰਦਰਸ਼ਨ 'ਚ ਕੋਰੋਨਾ ਵਾਇਰਸ ਸਬੰਧੀ ਸਾਰੇ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਗਿਆ।'

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ 100 ਰੁਪਏ ਤੋਂ ਪਾਰ ਹੋਇਆ ਪੈਟਰੋਲ

ਵੈਣੂਗੋਪਾਲ ਨੇ ਕਿਹਾ, 'ਬੀਜੇਪੀ ਸਰਕਾਰ ਨੇ ਪਿਛਲੇ ਸੱਤ ਸਾਲ 'ਚ ਪੈਟਰੋਲ ਡੀਜ਼ਲ 'ਤੇ ਟੈਕਸ 'ਚ ਵਾਰ-ਵਾਰ ਭਾਰੀ ਵਾਧਾ ਕਰਕੇ ਕੀਮਤਾਂ ਨੂੰ ਰਿਕਾਰਡ ਪੱਧਰ 'ਤੇ ਪਹੁੰਚਾ ਦਿੱਤਾ ਹੈ। ਸਰਕਾਰ ਦੀਆਂ ਗਲਤ ਨੀਤੀਆਂ ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ ਦੀਆਂ ਕੀਮਤਾਂ ਅੱਜ 100 ਰੁਪਏ ਪ੍ਰਤੀ ਲੀਟਰ ਦਾ ਅੰਕੜਾ ਪਾਰ ਕਰ ਚੁੱਕੀਆਂ ਹਨ ਤੇ ਡੀਜ਼ਲ ਦੀਆਂ ਕੀਮਤਾਂ 100 ਰੁਪਏ ਪ੍ਰਤੀ ਲੀਟਰ ਦੀ ਕਗਾਰ 'ਤੇ ਹਨ।'

ਦਿੱਲੀ ਸੂਬਾ ਕਾਂਗਰਸ ਨੇ ਦਿੱਲੀ ਸਰਕਾਰ ਨੂੰ ਇਸ ਮਸਲੇ 'ਤੇ ਘੇਰਦਿਆਂ ਕਿਹਾ, 'ਕੇਜਰੀਵਾਲ ਸਰਕਾਰ ਨੇ 6 ਸਾਲਾਂ 'ਚ ਪੈਟਰੋਲ-ਡੀਜ਼ਲ 'ਤੇ 25,000 ਕਰੋੜ ਰੁਪਏ ਟੈਕਸ ਦੇ ਤੌਰ 'ਤੇ ਵਸੂਲੇ ਹਨ ਤੇ ਮੋਦੀ ਸਰਕਾਰ ਨੇ 7 ਸਾਲਾਂ 'ਚ 20.56 ਲੱਖ ਕਰੋੜ ਰੁਪਏ ਟੈਕਸ ਦੇ ਤੌਰ 'ਤੇ ਵਸੂਲੇ ਹਨ।

ਦਿੱਲੀ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਸਰਕਾਰ ਨੂੰ ਯਾਦ ਕਰਦਿਆਂ ਕਿਹਾ ਕਿ 2013 'ਚ ਦਿੱਲੀ 'ਚ ਪੈਟਰੋਲ ਤੇ 20 ਫੀਸਦ ਤੇ ਡੀਜ਼ਲ ਤੇ 12.5 ਫੀਸਦ ਵੈਟ ਟੈਕਸ ਵਸੂਲਿਆ ਜਾਂਦਾ ਸੀ। ਜਿਸ ਨੂੰ ਕੇਜਰੀਵਾਲ ਸਰਕਾਰ ਨੇ ਬੀਜੇਪੀ ਨਾਲ ਮਿਲ ਕੇ 2015 'ਚ  ਪੈਟਰੋਲ ਤੇ ਵੈਟ 30 ਫੀਸਦ ਤੇ ਡੀਜ਼ਲ ਤੇ 16.75 ਫੀਸਦ ਕਰ ਦਿੱਤਾ।

ਟਾਪ ਹੈਡਲਾਈਨ

ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਲੁਧਿਆਣਾ 'ਚ ਨਾਬਾਲਗ ਦੇ ਨਾਲ ਜਬਰ-ਜਨਾਹ, ਖੇਡਣ ਦੇ ਬਹਾਨੇ ਕਮਰੇ 'ਚ ਆਉਂਦਾ ਸੀ ਗੁਆਂਢੀ; ਮਾਮਲਾ ਜਾਣ ਕੇ ਉੱਡ ਗਏ ਹੋਸ਼
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ 'ਚ ਵੱਡੀ ਵਾਰਦਾਤ! ਪੁਰਾਣੀ ਰੰਜਿਸ਼ ਦੇ ਚੱਲਦੇ Firing, ਨੌਜਵਾਨ ਦੀ ਸਿਰ 'ਚ ਗੋਲੀ ਲੱਗਣ ਨਾਲ ਮੌਤ; ਮੱਚੀ ਸਨਸਨੀ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਚੱਲਦੀ ਸਕਾਰਪੀਓ 'ਚ ਨੌਜਵਾਨ ਨੇ ਖੁਦ ਨੂੰ ਮਾਰੀ ਗੋਲੀ, 6 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਪੰਜਾਬ ਅਤੇ ਚੰਡੀਗੜ੍ਹ 'ਚ 3 ਦਿਨਾਂ ਲਈ ਭਾਰੀ ਮੀਂਹ ਨੂੰ ਲੈਕੇ ਅਲਰਟ ਜਾਰੀ, ਚੱਲਣਗੀਆਂ ਤੇਜ਼ ਹਵਾਵਾਂ; ਜੁਲਾਈ ਦੇ ਅਖੀਰਲੇ ਹਫਤੇ ਐਕਟਿਵ ਹੋਵੇਗਾ ਮਾਨਸੂਨ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Office Dress Code : ਕਰਮਚਾਰੀਆਂ ਦੇ ਲਈ ਅਨੋਖਾ ਫੁਰਮਾਨ , ਹਾਫ ਪੈਂਟ ਪਾ ਕੇ ਦਫ਼ਤਰ ਆਉਣ ਦੀ ਇਜਾਜ਼ਤ 
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
Marriage First Night : ਵਿਆਹ ਦੀ ਪਹਿਲੀ ਰਾਤ ਨੂੰ 'ਸੁਹਾਗਰਾਤ' ਕਿਉਂ ਕਿਹਾ ਜਾਂਦਾ ਹੈ? ਜਾਣੋ ਇਸ ਦੇ ਪਿੱਛੇ ਦੀ ਦਿਲਚਸਪ ਕਹਾਣੀ
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
ਜੈਪੁਰ ਦੇ ਜੰਤਰ-ਮੰਤਰ ਅਤੇ ਦਿੱਲੀ ਵਿੱਚ ਕੀ ਫ਼ਰਕ ਹੈ, ਉੱਥੇ ਅਜਿਹੇ ਵਿਰੋਧ ਪ੍ਰਦਰਸ਼ਨ ਕਿਉਂ ਨਹੀਂ ਹੁੰਦੇ?
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
Online Shopping : ਕੀ ਤੁਸੀਂ ਵੀ ਇਸ ਆਨਲਾਈਨ ਪਲੇਟਫਾਰਮ ਤੋਂ ਕਰਦੇ ਹੋ ਸ਼ਾਪਿੰਗ? ਲੱਗਿਆ 6200 ਕਰੋੜ ਦਾ ਜੁਰਮਾਨਾ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
LPG News : ਕਮਰਸ਼ੀਅਲ ਗੈਸ ਸਿਲੰਡਰ ਕਿਵੇਂ ਬੁੱਕ ਕਰੀਏ? ਭਾਰਤ ਪੈਟਰੋਲਿਅਮ ਨੇ ਦੱਸੇ 4 ਤਰੀਕੇ, ਜਾਣੋ ਸਟੈਪ-ਬਾਈ-ਸਟੈਪ
Embed widget