ਪੜਚੋਲ ਕਰੋ
ਜੇਲ੍ਹ 'ਚ ਨਸ਼ਾ ਵੇਚਦਾ ਪੁਲਿਸ ਵਾਲਾ ਨੌਕਰੀ ਤੋਂ ਧੋ ਬੈਠਾ ਹੱਥ

ਪ੍ਰਤੀਕਾਤਮਕ ਤਸਵੀਰ
ਸੰਗਰੂਰ: ਕੇਂਦਰੀ ਜੇਲ੍ਹ ਸੰਗਰੂਰ ਵਿੱਚ ਤੈਨਾਤ ਹੈੱਡ ਕਾਂਸਟੇਬਲ ਗੁਰਚਰਨ ਸਿੰਘ ਨੂੰ ਬੀੜੀਆਂ ਦੇ ਬੰਡਲਾਂ ਦੀ ਤਸਕਰੀ ਤੇ ਗੈਂਗਸਟਰਾਂ ਨਾਲ ਸਬੰਧ ਰੱਖਣ ਦੇ ਦੋਸ਼ ਵਿੱਚ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ। ਗੁਰਚਰਨ ਸਿੰਘ ਵਿਰੁੱਧ ਸਿਟੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਵੀ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਦੇ ਤੌਰ 'ਤੇ ਤੈਨਾਤ ਗੁਰਚਰਨ ਸਿੰਘ ਨੇ ਬੀਤੇ ਸ਼ੁੱਕਰਵਾਰ ਸ਼ਾਮ ਨੂੰ ਇੱਕ ਲਿਫਾਫਾ ਜੇਲ੍ਹ ਦੀ ਛੱਤ ਤੋਂ ਹੇਠਾਂ ਸੁੱਟਿਆ ਸੀ। ਸੀ.ਸੀ.ਟੀ.ਵੀ. ਕੈਮਰੇ ਤੋਂ ਪਤਾ ਲੱਗਾ ਕਿ ਉਹ ਲਫਾਫਾ ਗੈਂਗਸਟਰ ਦਲਵਿੰਦਰ ਸਿੰਘ ਉਰਫ ਬਬਲੀ ਨੇ ਚੁੱਕਿਆ ਸੀ। ਸਿੱਧੂ ਮੁਤਾਬਕ ਲਿਫਾਫੇ ਵਿੱਚ ਬੀੜੀਆਂ ਦੇ 70 ਬੰਡਲ ਸਨ। ਇਸ ਤੋਂ ਬਾਅਦ ਉਕਤ ਕਾਂਸਟੇਬਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐੱਸ.ਐੱਸ.ਪੀ. ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਗੁਰਚਰਨ ਨੇ ਮੰਨਿਆ ਕਿ ਉਹ ਆਪਣੇ ਹੀ ਪਿੰਡ ਘਾਬਦਾਂ ਦੇ ਗੈਂਗਸਟਰ ਸੁਖਜੀਤ ਸਿੰਘ ਉਰਫ ਸੁੱਖਾ ਕਲੌਦੀ ਲਈ ਬੀੜੀਆਂ ਸਪਲਾਈ ਕਰਦਾ ਸੀ।
ਟ੍ਰੈਂਡਿੰਗ ਟੌਪਿਕ





















