ਪੜਚੋਲ ਕਰੋ

ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ ਖਤਰੇ ਦੀ ਘੰਟੀ, ਮੁੱਖ ਮੰਤਰੀ ਵੱਲੋਂ ਸਖਤ ਹੁਕਮ

ਲੁਧਿਆਣਾ ਜ਼ਿਲ੍ਹੇ ਨੂੰ ਕੋਰੋਨਾ ਦੀ ਸਭ ਤੋਂ ਵੱਡੀ ਮਾਰ ਪਈ ਹੈ। ਇਸ ਵੇਲੇ ਸਭ ਤੋਂ ਕੇਸ ਇਸੇ ਜ਼ਿਲ੍ਹੇ ਵਿੱਚ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਪੌਜ਼ੇਟਿਵ ਕੇਸਾਂ ਦੀ ਗਿਣਤੀ 1632 ਹੋ ਗਈ ਹੈ ਜਦੋਂਕਿ 39 ਮੌਤਾਂ ਹੋਈਆਂ ਹਨ। ਲੁਧਿਆਣਾ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਕੋਲ ਰਹਿਣ-ਸਹਿਣ ਦੇ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ। ਇਸ ਲਈ ਸਰਕਾਰ ਵੀ ਫਿਕਰਮੰਦ ਹੈ। ਉਧਰ, ਦੂਸਰੇ ਨੰਬਰ 'ਤੇ ਜਲੰਧਰ ਜ਼ਿਲ੍ਹਾ ਹੈ ਜਿੱਥੇ 1467 ਪੌਜ਼ੇਟਿਵ ਕੇਸ ਮਿਲੇ ਹਨ ਤੇ 33 ਮੌਤਾਂ ਹੋ ਚੁੱਕੀਆਂ ਹਨ।

ਚੰਡੀਗੜ੍ਹ: ਲੁਧਿਆਣਾ ਜ਼ਿਲ੍ਹੇ ਨੂੰ ਕੋਰੋਨਾ ਦੀ ਸਭ ਤੋਂ ਵੱਡੀ ਮਾਰ ਪਈ ਹੈ। ਇਸ ਵੇਲੇ ਸਭ ਤੋਂ ਕੇਸ ਇਸੇ ਜ਼ਿਲ੍ਹੇ ਵਿੱਚ ਹਨ। ਜ਼ਿਲ੍ਹੇ ਵਿੱਚ ਹੁਣ ਤੱਕ ਪੌਜ਼ੇਟਿਵ ਕੇਸਾਂ ਦੀ ਗਿਣਤੀ 1632 ਹੋ ਗਈ ਹੈ ਜਦੋਂਕਿ 39 ਮੌਤਾਂ ਹੋਈਆਂ ਹਨ। ਲੁਧਿਆਣਾ ਵਿੱਚ ਪਰਵਾਸੀ ਮਜ਼ਦੂਰਾਂ ਦੀ ਗਿਣਤੀ ਸਭ ਤੋਂ ਵੱਧ ਹੈ ਜਿਨ੍ਹਾਂ ਕੋਲ ਰਹਿਣ-ਸਹਿਣ ਦੇ ਵੀ ਢੁੱਕਵੇਂ ਪ੍ਰਬੰਧ ਨਹੀਂ ਹਨ। ਇਸ ਲਈ ਸਰਕਾਰ ਵੀ ਫਿਕਰਮੰਦ ਹੈ। ਉਧਰ, ਦੂਸਰੇ ਨੰਬਰ 'ਤੇ ਜਲੰਧਰ ਜ਼ਿਲ੍ਹਾ ਹੈ ਜਿੱਥੇ 1467 ਪੌਜ਼ੇਟਿਵ ਕੇਸ ਮਿਲੇ ਹਨ ਤੇ 33 ਮੌਤਾਂ ਹੋ ਚੁੱਕੀਆਂ ਹਨ। ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚ ਪ੍ਰਤੀ ਮਿਲੀਅਨ ਦੇ ਹਿਸਾਬ ਨਾਲ ਮੌਤਾਂ ਦਾ ਅੰਕੜਾ 7.7 ਪ੍ਰਤੀ ਮਿਲੀਅਨ ਤੱਕ ਵਧਣ ਦੇ ਮੱਦੇਨਜ਼ਰ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਕੰਟੇਨਮੈਂਟ ਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਪਛਾਣ ਛੇਤੀ ਤੋਂ ਛੇਤੀ ਕੀਤੀ ਜਾਵੇ। ਸੂਬੇ ਵਿੱਚ ਮੌਜੂਦਾ ਸਮੇਂ 12 ਜ਼ਿਲ੍ਹਿਆਂ ਵਿੱਚ 38 ਮਾਈਕਰੋ ਤੇ ਛੇ ਜ਼ਿਲ੍ਹਿਆਂ ਵਿੱਚ ਸੱਤ ਕੰਟੇਨਮੈਂਟ ਜ਼ੋਨ ਹਨ। ਮੁੱਖ ਮੰਤਰੀ ਨੇ ਟੈਸਟਿੰਗ ਵਿੱਚ ਵਾਧਾ ਕਰਨ ’ਤੇ ਵੀ ਜ਼ੋਰ ਦਿੱਤਾ ਹੈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕਿਹਾ ਕਿ ਤਾਜ਼ਾ-ਤਰੀਨ ਦਿਸ਼ਾ-ਨਿਰਦੇਸ਼ਾਂ ਖ਼ਾਸ ਕਰਕੇ ਪੰਜ ਤੋਂ ਵੱਧ ਵਿਅਕਤੀਆਂ ਨੂੰ ਇਕੱਠੇ ਹੋਣ ਤੋਂ ਰੋਕਣ ਦੇ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ। ਮੁੱਖ ਮੰਤਰੀ ਨੇ ਤਸੱਲੀ ਜ਼ਾਹਿਰ ਕੀਤੀ ਕਿ ਅੰਮ੍ਰਿਤਸਰ ’ਚ ਜ਼ਿਲ੍ਹਾ ਪ੍ਰਸ਼ਾਸਨ, ਪੁਲਿਸ, ਸਰਕਾਰੀ ਮੈਡੀਕਲ ਕਾਲਜ, ਕਮਿਊਨਿਟੀ ਮੈਡੀਸਨ ਵਿਭਾਗ, ਸਿਹਤ ਵਿਭਾਗ ਤੇ ਹੋਰਨਾਂ ਮਾਹਿਰਾਂ ਵੱਲੋਂ ਕੀਤੇ ਕੰਮ ਦੇ ਚੰਗੇ ਸਿੱਟੇ ਮਿਲ ਰਹੇ ਹਨ। ਉਨ੍ਹਾਂ ਇਸ ਕੰਮ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਤੇ ਕਮਿਸ਼ਨਰ ਆਫ ਪੁਲਿਸ ਦੀ ਵੀ ਸ਼ਲਾਘਾ ਕੀਤੀ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ 'ਚ ਅੱਜ ਤੋਂ ਅਵਾਰਾ ਕੁੱਤਿਆਂ ਦੇ ਵਿਰੁੱਧ ਮੁਹਿੰਮ, CM ਮਾਨ ਨੇ ਐਕਸ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਪੰਜਾਬ 'ਚ ਅੱਜ ਤੋਂ ਅਵਾਰਾ ਕੁੱਤਿਆਂ ਦੇ ਵਿਰੁੱਧ ਮੁਹਿੰਮ, CM ਮਾਨ ਨੇ ਐਕਸ 'ਤੇ ਪੋਸਟ ਪਾ ਕੇ ਦਿੱਤੀ ਜਾਣਕਾਰੀ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ

ਵੀਡੀਓਜ਼

ਪੰਜਾਬ ‘ਚ ਸ਼ੁਰੂ ਹੋਇਆ ਪਾਇਲਟ ਪ੍ਰੋਜੈਕਟ — ਹੁਣ ਆਏਗਾ ਵੱਡਾ ਬਦਲਾਅ
ਪੈਟਰੋਲ-ਡੀਜ਼ਲ ਦੇ ਰੇਟਾਂ ‘ਤੇ ਕੇਂਦਰ ਸਰਕਾਰ ਨੂੰ ਘੇਰ ਗਏ CM ਮਾਨ
PM ਮੋਦੀ ਦੀ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਹੋ ਗਈ : Cm Mann
300 ਤੋਂ ਵੱਧ ਬਿਜਲੀ ਦੇ ਖੰਭੇ ਹੋ ਜਾਣਗੇ ਖਤਮ : CM Mann
CM ਮਾਨ ਵੱਲੋਂ ਪੰਜਾਬ ਨੂੰ ਵੱਡਾ ਤੋਹਫਾ — ਅੰਡਰਗ੍ਰਾਊਂਡ ਬਿਜਲੀ ਪ੍ਰੋਜੈਕਟ ਦੀ ਸ਼ੁਰੂਆਤ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਤੜਕਸਾਰ ਨੈਸ਼ਨਲ ਹਾਈਵੇਅ 'ਤੇ ਪਲਟੀ ਯਾਤਰੀਆਂ ਨਾਲ ਭਰੀ ਬੱਸ, 2 ਵਿਦਿਆਰਥੀਆਂ ਦੀ ਮੌਤ; ਮੱਚਿਆ ਚੀਕ ਚੀਹਾੜਾ
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਰਾਜਸਭਾ ਦੀਆਂ ਖਾਲੀ 24 ਸੀਟਾਂ 'ਤੇ ਚੋਣਾਂ ਦਾ ਐਲਾਨ, ਜਾਣੋ ਕਦੋਂ ਹੋਵੇਗੀ ਵੋਟਿੰਗ?
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਪੀਐਮ ਕਿਸਾਨ ਯੋਜਨਾ 'ਤੇ ਸਰਕਾਰ ਦਾ ਵੱਡਾ ਅਪਡੇਟ, ਇਨ੍ਹਾਂ ਕਿਸਾਨਾਂ ਨੂੰ ਨਹੀਂ ਮਿਲੇਗੀ 23ਵੀਂ ਕਿਸ਼ਤ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਬੰਗਾਲ 'ਚ ED ਦੀ ਵੱਡੀ ਕਾਰਵਾਈ, ਸਾਬਕਾ ਪੁਲਿਸ ਅਫਸਰ ਦੇ ਘਰ ਤਾਲਾ ਤੋੜ ਕੇ ਕੀਤੀ ਛਾਪੇਮਾਰੀ; ਮੱਚਿਆ ਹੜਕੰਪ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ, ਅਕਾਲੀ ਆਗੂ ਵਿਰੁੱਧ ਕੇਸ ਦਰਜ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਮੌਸਮ ਨੇ ਬਦਲਿਆ ਮਿਜਾਜ਼, ਕਈ ਜ਼ਿਲ੍ਹਿਆਂ 'ਚ ਪਏ ਮੀਂਹ ਨਾਲ ਤਾਪਮਾਨ 'ਚ ਆਈ ਗਿਰਾਵਟ; ਜਾਣੋ ਅਗਲੇ ਦਿਨਾਂ ਦਾ ਹਾਲ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਜਲੰਧਰ ਦੀ ਮਹਿਲਾ ਵਕੀਲ ਦੇ ਨਾਲ Ludhiana 'ਚ ਵਾਪਰਿਆ ਹਾਦਸਾ, ਕਾਰ ਸਵਾਰ ਨੇ ਐਕਟੀਵਾ ਨੂੰ ਮਾਰੀ ਟੱਕਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
ਸਕਿਨ 'ਤੇ ਦਿਖ ਰਹੇ ਲਗਾਤਾਰ ਲਾਲ ਧੱਫੜ, ਤਾਂ ਤੁਰੰਤ ਕਰਾਓ ਆਹ ਟੈਸਟ, ਹੋ ਸਕਦਾ ਬਲੱਡ ਕੈਂਸਰ
Embed widget