ਪੜਚੋਲ ਕਰੋ

ਲੁਧਿਆਣਾ 'ਚ ਕੋਰੋਨਾ ਵਿਸਫੋਟ, ਇੱਕੋ ਦਿਨ 142 ਕੇਸ

ਸਨਅਤੀ ਸ਼ਹਿਰ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਵੀਰਵਾਰ ਨੂੰ ਕਰੋਨਾ ਦੇ 142 ਕੇਸ ਸਾਹਮਣੇ ਆਏ ਹਨ, ਜਿਸ ਨਾਲ ਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 3028 ਹੋ ਗਈ ਹੈ। ਇਸ ਦੇ ਨਾਲ ਹੀ ਐਕਟਿਵ ਕੇਸ 1037 ਹੋ ਗਏ ਹਨ। ਸ਼ਹਿਰ ਵਿਚ ਵੀਰਵਾਰ ਦੋ ਜਣਿਆਂ ਦੀ ਮੌਤ ਵੀ ਹੋਈ ਹੈ, ਜਿਸ ਨਾਲ ਹੀ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 82 ਹੋ ਗਈ ਹੈ।

ਲੁਧਿਆਣਾ: ਸਨਅਤੀ ਸ਼ਹਿਰ ਵਿੱਚ ਕਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਵੀਰਵਾਰ ਨੂੰ ਕਰੋਨਾ ਦੇ 142 ਕੇਸ ਸਾਹਮਣੇ ਆਏ ਹਨ, ਜਿਸ ਨਾਲ ਹੀ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 3028 ਹੋ ਗਈ ਹੈ। ਇਸ ਦੇ ਨਾਲ ਹੀ ਐਕਟਿਵ ਕੇਸ 1037 ਹੋ ਗਏ ਹਨ। ਸ਼ਹਿਰ ਵਿਚ ਵੀਰਵਾਰ ਦੋ ਜਣਿਆਂ ਦੀ ਮੌਤ ਵੀ ਹੋਈ ਹੈ, ਜਿਸ ਨਾਲ ਹੀ ਕਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 82 ਹੋ ਗਈ ਹੈ। ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ 24 ਘੰਟਿਆਂ ਦੌਰਾਨ ਕੁੱਲ 157 ਮਰੀਜ਼ (142 ਜ਼ਿਲ੍ਹਾ ਲੁਧਿਆਣਾ ਤੋਂ ਨਵੇਂ ਮਰੀਜ਼ ਤੇ 15 ਹੋਰ ਰਾਜਾਂ ਤੇ ਜ਼ਿਲ੍ਹਿਆਂ ਦੇ) ਪਾਜ਼ੇਟਿਵ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 61304 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 59504 ਨਮੂਨਿਆਂ ਦੀ ਰਿਪੋਰਟ ਪ੍ਰਾਪਤ ਹੋਈ ਹੈ, 56044 ਨਮੂਨੇ ਨੈਗਟਿਵ ਪਾਏ ਗਏ ਹਨ ਤੇ 1800 ਨਮੂਨਿਆਂ ਦੀ ਰਿਪੋਰਟ ਆਉਣ ਬਾਕੀ ਹੈ। 253 ਵਿਅਕਤੀਆਂ ਨੂੰ ਘਰਾਂ ਵਿੱਚ ਇਕਾਂਤਵਾਸ ਕੀਤਾ ਗਿਆ ਹੈ। ਇਸ ਵੇਲੇ ਪੰਜਾਬ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ’ਚ ਅੰਮ੍ਰਿਤਸਰ, ਜਲੰਧਰ, ਪਟਿਆਲਾ ਤੇ ਮੁਹਾਲੀ ਸ਼ਾਮਲ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਰਿਪੋਰਟ ਲਈ ਹੈ। ਇਨ੍ਹਾਂ ਨੇ ਵੀਰਵਾਰ ਨੂੰ ਆਪੋ-ਆਪਣੇ ਜ਼ਿਲ੍ਹਿਆਂ ਦੀ ਸਥਿਤੀ ਤੇ ਲੋਕਾਂ ਦੀ ਨਿਗਰਾਨੀ, ਟਰੈਕ, ਟੈਸਟ ਤੇ ਇਲਾਜ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣੂ ਕਰਵਾਇਆ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸਮੇਤ ਸਰਕਾਰੀ ਦਫ਼ਤਰਾਂ ਵਿੱਚ ਸਮਾਜਿਕ ਦੂਰੀ ਦੇ ਨੇਮਾਂ ਨੂੰ ਅਪਣਾ ਕੇ ਮਿਸਾਲ ਕਾਇਮ ਕਰਨ ਲਈ ਆਖਿਆ ਹੈ। ਉਨ੍ਹਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਲੋੜਵੰਦਾਂ ਨੂੰ ਮੁਫ਼ਤ ਮਾਸਕ ਵੰਡਣ ਤੇ ਜਨਤਕ ਥਾਵਾਂ ’ਤੇ ਸੈਨੀਟਾਈਜ਼ਰ ਤੇ ਮਾਸਕ ਮੁਹੱਈਆ ਕਰਵਾਉਣ ਵਾਲੀਆਂ ਮਸ਼ੀਨਾਂ ਲਾਉਣ ਲਈ ਵੀ ਆਖਿਆ।
ਹੋਰ ਵੇਖੋ
Sponsored Links by Taboola
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਲੱਗੀ ਗੋਲੀ...ਹੋਈ ਮੌਤ, ਇਲਾਕੇ 'ਚ ਮੱਚਿਆ ਹੜਕੰਪ

Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ

Punjab News: ਪੰਜਾਬੀ ਨੌਜਵਾਨਾਂ ਲਈ ਚੰਗੀ ਖਬਰ! ਸਰਕਾਰ ਇਸ ਵਿਭਾਗ 'ਚ 2000 ਅਸਾਮੀਆਂ ਨਾਲ ਕਰੇਗੀ ਭਰਤੀ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-04-2025)
Advertisement
ABP Premium

ਵੀਡੀਓਜ਼

ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸ|ਬੱਚਿਆਂ ਨਾਲ ਭਰੀ ਸਕੂਲ ਵੈਨ ਨਾਲ ਵਾਪਰਿਆ ਹਾਦਸਾ|ਫਿਰ ਚੱਲਿਆ ਸਰਕਾਰ ਦਾ ਬੁਲਡੋਜਰ, ਨਸ਼ਾ ਤਸਕਰ ਦਾ ਘਰ ਤਹਿਸ ਨਹਿਸਚੋਣ ਮੈਦਾਨ 'ਚ ਕੁੰਡੀਆਂ ਦੇ ਫਸਣਗੇ ਸਿੰਙ ,ਕਾਂਗਰਸ ਨੇ ਆਸ਼ੂ ਨੂੰ ਐਲਾਨਿਆ ਉਮੀਦਵਾਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਲੱਗੀ ਗੋਲੀ...ਹੋਈ ਮੌਤ, ਇਲਾਕੇ 'ਚ ਮੱਚਿਆ ਹੜਕੰਪ
Punjab News: ਪੰਜਾਬ ਕੈਬਨਿਟ ਮੰਤਰੀ ਦੇ ਗੰਨਮੈਨ ਨੂੰ ਲੱਗੀ ਗੋਲੀ...ਹੋਈ ਮੌਤ, ਇਲਾਕੇ 'ਚ ਮੱਚਿਆ ਹੜਕੰਪ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਮੋਬਾਈਲ 24 ਘੰਟੇ ਆਨ, ਛੁੱਟੀ ਵਾਲੇ ਦਿਨ ਵੀ...ਸਰਕਾਰ ਦਾ ਅਫਸਰਾਂ ਲਈ ਨਵਾਂ ਹੁਕਮ
Punjab News: ਪੰਜਾਬੀ ਨੌਜਵਾਨਾਂ ਲਈ ਚੰਗੀ ਖਬਰ! ਸਰਕਾਰ ਇਸ ਵਿਭਾਗ 'ਚ 2000 ਅਸਾਮੀਆਂ ਨਾਲ ਕਰੇਗੀ ਭਰਤੀ
Punjab News: ਪੰਜਾਬੀ ਨੌਜਵਾਨਾਂ ਲਈ ਚੰਗੀ ਖਬਰ! ਸਰਕਾਰ ਇਸ ਵਿਭਾਗ 'ਚ 2000 ਅਸਾਮੀਆਂ ਨਾਲ ਕਰੇਗੀ ਭਰਤੀ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-04-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (28-04-2025)
RCB ਦੀ ਧਮਾਕੇਦਾਰ ਜਿੱਤ, DC ਤੋਂ ਲਿਆ ਬਦਲਾ, ਦਿੱਲੀ 'ਚ 'ਕਿੰਗ' ਕੋਹਲੀ ਨੇ ਦਿਖਾਇਆ ਜਲਵਾ; ਕੁਣਾਲ ਪਾਂਡਿਆ ਨੇ ਵੀ ਜੜ੍ਹਿਆ ਅਰਧ ਸ਼ਤਕ

I.K ਗੁਜਰਾਲ ਯੂਨੀਵਰਸਿਟੀ ਨੇ DGP ਨੂੰ ਲਿਖਿਆ ਪੱਤਰ, ਕਿਹਾ- ਪਹਿਲਗਾਮ ਹਮਲੇ ਕਾਰਨ ਵਿਦਿਆਰਥੀਆਂ 'ਚ ਡਰ, ਕੇਂਦਰਾਂ ਦੀ ਵਧਾਈ ਜਾਵੇ ਸੁਰੱਖਿਆ

Pahalgam Terror Attack: ਘਾਟੀ 'ਚ ਇੱਕ ਹੋਰ ਕਤਲ, ਅੱਤਵਾਦੀਆਂ ਨੇ ਘਰ ਵਿੱਚ ਵੜ ਕੇ ਵਰ੍ਹਾਈਆਂ ਗੋਲੀਆਂ, ਪਹਿਲਗਾਮ ਹਮਲੇ ਤੋਂ ਬਾਅਦ ਇੱਕ ਹੋਰ ਅੱਤਵਾਦੀ ਹਮਲਾ

'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
PM Modi on Pahalgam Attack: 'ਮਨ ਕੀ ਬਾਤ' 'ਚ PM ਮੋਦੀ ਬੋਲੇ-'ਪਹਿਲਗਾਮ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲ ਕੇ ਰਹੇਗਾ'
Embed widget