ਅੰਮ੍ਰਿਤਸਰ: ਕੋਰੋਨਾ ਵਾਇਰਸ ਨੇ ਮੁੜ ਰਫ਼ਤਾਰ ਫੜ ਲਈ ਹੈ ਜਿਸ ਦਾ ਕਹਿਰ ਅੰਮ੍ਰਿਤਸਰ 'ਚ ਵੀ ਜਾਰੀ ਹੈ। ਇਸ ਦੇ ਚੱਲਦਿਆਂ ਸ਼ਨੀਵਾਰ ਸ਼ਹਿਰ ਵਿੱਚ ਚਾਰ ਕਰੋਨਾ ਪੀੜਤਾਂ ਦੀ ਮੌਤ ਹੋ ਗਈ ਹੈ। ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ 19 ਹੋ ਗਿਆ ਹੈ।


ਸ਼ਹਿਰ 'ਚ 20 ਹੋਰ ਕਰੋਨਾ ਪੌਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਹੈ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿਚ 15 ਅਜਿਹੇ ਹਨ ਜਿਨ੍ਹਾਂ ਨੂੰ ਫਲੂ ਹੋਇਆ ਸੀ ਪਰ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਨ੍ਹਾਂ ਤੋਂ ਇਲਾਵਾ ਪੰਜ ਜਣੇ ਕਰੋਨਾ ਪੌਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਕਾਰਨ ਇਸ ਵਾਇਰਸ ਦੀ ਲਪੇਟ ਵਿੱਚ ਆਏ ਹਨ।


ਨਵੇ ਮਾਮਲਿਆਂ ਦੇ ਨਾਲ ਹੀ ਅੰਮ੍ਰਿਤਸਰ 'ਚ ਕੋਰੋਨਾ ਪੌਜ਼ੇਟਿਵ ਲੋਕਾਂ ਦਾ ਕੁੱਲ ਅੰਕੜਾ 598 ਹੋ ਗਿਆ ਹੈ ਜਿਨ੍ਹਾਂ 'ਚੋਂ 392 ਮਰੀਜ਼ ਠੀਕ ਹੋ ਚੁੱਕੇ ਹਨ ਤੇ ਮੌਜੂਦਾ ਸਮੇਂ 187 ਕੇਸ ਐਕਟਿਵ ਹਨ।