ਪੜਚੋਲ ਕਰੋ

ਕੋਰੋਨਾ ਮੁੜ ਕਹਿਰਵਾਨ, ਸਖਤੀ ਲਾਗੂ, ਨਹੀਂ ਹੋਣਗੇ ਸਿਆਸੀ ਤੇ ਸਮਾਜਿਕ ਪ੍ਰੋਗਰਾਮ, ਵਿਆਹ 'ਚ 20 ਬੰਦਿਆਂ ਨੂੰ ਮਨਜੂਰੀ

ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਕੋਰੋਨਾ ਟੈਸਟ ਵੀ ਕਰਵਾਏਗਾ। ਰਜਿਸਟਰੀ ਆਦਿ ਲਈ ਸਭ ਰਜਿਸਟ੍ਰਾਰ ਦਫਤਰ ਨੂੰ ਸੀਮਾ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ।

ਮੁਹਾਲੀ: ਕੋਰੋਨਾ ਇਕ ਵਾਰ ਫਿਰ ਤੋਂ ਕਹਿਰਵਾਨ ਹੋ ਰਿਹਾ ਹੈ ਜਿਸ ਤੋਂ ਬਾਅਦ ਕੋਰੋਨਾ ਦੀ ਰੋਕਥਾਮ ਲਈ ਸਖਤ ਨਿਯਮ ਮੁੜ ਤੋਂ ਦੁਹਰਾਏ ਜਾ ਰਹੇ ਹਨ। ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਮੁਹਾਲੀ ਪ੍ਰਸ਼ਾਸਨ ਨੇ ਸਖਤੀ ਵਰਤਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਹੁਣ ਕੋਈ ਵੀ ਸਿਆਸੀ ਤੇ ਸਮਾਜਿਕ ਸਮਾਗਮ ਨਹੀਂ ਹੋਣਗੇ।ਇੰਨਾ ਹੀ ਨਹੀਂ ਵਿਆਹ ਸਮਾਗਮ ਤੇ ਅੰਤਿਮ ਸਸਕਾਰ 'ਚ ਵੀ 20 ਤੋਂ ਜ਼ਿਆਦਾ ਲੋਕ ਸ਼ਾਮਲ ਨਹੀਂ ਹੋ ਸਕਣਗੇ। ਸਰਕਾਰੀ ਦਫਤਰਾਂ 'ਚ ਸ਼ਿਕਾਇਤਾਂ ਦਾ ਨਿਪਟਾਰਾ ਆਨਲਾਈਨ ਹੋਵੇਗਾ। ਸਿਰਫ ਬਹੁਤ ਹੀ ਜ਼ਰੂਰੀ ਹਾਲਤ 'ਚ ਲੋਕ ਦਫਤਰ ਆ ਸਕਣਗੇ। ਇਸ ਤੋਂ ਇਲਾਵਾ ਸਾਰੇ ਸਿਨੇਮਾ ਹਾਲ, ਮਲਟੀਪਲੈਕਸ, ਰੈਸਟੋਰੈਂਟ ਤੇ ਸ਼ੌਪਿੰਗ ਮਾਲ ਐਤਵਾਰ ਬੰਦ ਰਹਿਣਗੇ।

ਹਾਲਾਂਕਿ ਰਾਤ ਨੂੰ ਕਰਫਿਊ ਦੌਰਾਨ ਖਾਣੇ ਦੀ ਹੋਮ ਡਿਲੀਵਰੀ ਕੀਤੀ ਜਾ ਸਕੇਗੀ। ਇਸ ਸਬੰਧੀ ਡੀਸੀ ਗਿਰੀਸ਼ ਦਿਆਲਨ ਨੇ ਹੁਕਮ ਜਾਰੀ ਕੀਤੇ ਹਨ। ਜਾਣਕਾਰੀ ਮੁਤਾਬਕ ਸਿਨੇਮਾਘਰਾਂ, ਥੀਏਟਰਾਂ ਤੇ ਮਲਟੀਪਲੈਕਸਸ 'ਚ 50 ਫੀਸਦ ਸਮਰੱਥਾ ਤਕ ਹੀ ਲੋਕਾਂ ਦੇ ਆਉਣ ਦੀ ਇਜਾਜ਼ਤ ਹੋਵੇਗੀ। ਕਿਸੇ ਵੀ ਸਮੇਂ ਸ਼ੌਪਿੰਗ ਮਾਲਸ 'ਚ 100 ਤੋਂ ਜ਼ਿਆਦਾ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਸਾਰੇ ਸਕੂਲ ਤੇ ਕਾਲਜ 31 ਮਾਰਚ ਤਕ ਬੰਦ ਰਹਿਣਗੇ। ਅਧਿਆਪਕ ਤੇ ਹੋਰ ਕਰਮਚਾਰੀ ਸਕੂਲ ਆਉਣਗੇ।

ਬਿਨਾਂ ਮਾਸਕ ਘੁੰਮਣ ਵਾਲੇ ਲੋਕਾਂ ਦਾ ਪ੍ਰਸ਼ਾਸਨ ਕੋਰੋਨਾ ਟੈਸਟ ਵੀ ਕਰਵਾਏਗਾ। ਰਜਿਸਟਰੀ ਆਦਿ ਲਈ ਸਭ ਰਜਿਸਟ੍ਰਾਰ ਦਫਤਰ ਨੂੰ ਸੀਮਾ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਹੁਕਮ ਦਿੱਤਾ ਹੈ ਕਿ ਉਹ ਰਾਤ 10 ਵਜੇ ਤੋਂ ਬਾਅਦ ਆਪਣੇ ਘਰ ਕਿਸੇ ਨੂੰ ਨਾ ਬੁਲਾਉਣ। 27 ਮਾਰਚ ਚੋਂ ਹਰ ਸ਼ਨੀਵਾਰ ਸਵੇਰ 11 ਵਜੇ ਤੋਂ 12 ਵਜੇ ਤਕ ਕੋਰੋਨਾ ਮਹਾਮਾਰੀ ਨਾਲ ਜਾਨ ਗਵਾਉਣ ਵਾਲੇ ਲੋਕਾਂ ਦੀ ਯਾਦ 'ਚ ਮੌਨ ਰੱਖਿਆ ਜਾਵੇਗਾ। ਇਸ ਦੌਰਾਨ ਸੜਕਾਂ 'ਤੇ ਵਾਹਨ ਵੀ ਨਹੀਂ ਚੱਲਣਗੇ।

ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੋ ਹਫਤਿਆਂ ਲਈ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ ਘਰ 'ਚ ਕਿਸੇ ਪ੍ਰੋਗਰਾਮ 'ਤੇ 10 ਤੋਂ ਜ਼ਿਆਦਾ ਲੋਕਾਂ ਨੂੰ ਨਾ ਬੁਲਾਉਣ ਲਈ ਕਿਹਾ ਗਿਆ। ਇਸ ਤੋਂ ਇਲਾਵਾ ਰਾਤ ਦਾ ਕਰਫਿਊ 9 ਤੋਂ ਸਵੇਰ ਪੰਜ ਵਜੇ ਤਕ ਰਹੇਗਾ।

ਟਾਪ ਹੈਡਲਾਈਨ

Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
Fatehgarh Sahib 'ਚ ਕਿਸਾਨ ਦੀ ਕਰੰਟ ਲੱਗਣ ਨਾਲ ਮੌਤ, ਖੇਤ 'ਚ ਮੋਟਰ ਚਲਾਉਂਦੇ ਸਮੇਂ ਵਾਪਰਿਆ ਹਾਦਸਾ
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
AAP ਨੇ ਪੰਜਾਬ ਕਾਂਗਰਸ 'ਤੇ ਟਿਕਟਾਂ ਵੇਚਣ ਦੇ ਲਗਾਏ ਆਰੋਪ ,ਪੰਨੂ ਬੋਲੇ- ਡਿਫੈਂਡਰ ਦੇ ਬਦਲੇ ਵੰਡੀਆਂ ਗਈਆਂ ਟਿਕਟਾਂ 
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
MP ਰੰਧਾਵਾ ਦੀ ਗੈਰਕਾਨੂੰਨੀ ਮਾਈਨਿੰਗ 'ਤੇ ਛਾਪੇਮਾਰੀ , 2 JCB ਨਾਲ ਹੋ ਰਹੀ ਸੀ ਖੁਦਾਈ, ਵਾਹਨ ਛੱਡ ਕੇ ਭੱਜੇ ਲੋਕ, ਇੱਕ ਗ੍ਰਿਫ਼ਤਾਰ
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 
Pathankot News : ਖੇਤ 'ਚ ਬੰਬ ਵਰਗੀ ਸ਼ੱਕੀ ਵਸਤੂ ਮਿਲਣ ਨਾਲ ਹੜਕੰਪ, ਖੇਤ 'ਚ ਕੰਮ ਕਰਦੇ ਕਿਸਾਨ ਨੇ ਪੁਲਿਸ ਨੂੰ ਦਿੱਤੀ ਸੂਚਨਾ 

ਵੀਡੀਓਜ਼

ਵੋਟਰਾਂ ਲਈ CM ਮਾਨ ਦਾ ਵੱਡਾ ਐਲਾਨ! ਹੁਣ ਘਰ-ਘਰ ਆਉਣਗੇ ਅਧਿਕਾਰੀ
ਗਨੀਵ ਕੌਰ ਨੂੰ CM ਮਾਨ ਦਾ ਕਰਾਰਾ ਜਵਾਬ!
ਪੰਜਾਬ ਦੀਆਂ ਔਰਤਾਂ ਲਈ ਅੱਜ ਇਤਿਹਾਸਕ ਦਿਨ: CM ਮਾਨ
Sunny Deol ਹੋਏ ਭਾਵੁਕ! ਵੇਖੋ ਪੰਜਾਬ ਲਈ ਕੀ ਕਿਹਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Mansa 'ਚ ਭਿਆਨਕ ਸੜਕ ਹਾਦਸਾ, ਦੋ ਨੌਜਵਾਨਾਂ ਦੀ ਮੌਤ, ਇੱਕ ਦੀ ਹਾਲਤ ਗੰਭੀਰ , ਟਰਾਲੇ ਦੀ ਕਾਰ ਨਾਲ ਹੋਈ ਟੱਕਰ
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur ਸੈਂਟਰਲ ਜੇਲ੍ਹ ਦਾ ਡਿਪਟੀ ਸੁਪਰਿੰਟੈਂਡੈਂਟ ਗ੍ਰਿਫ਼ਤਾਰ, ਕੈਦੀ ਦਾ ਦਾਅਵਾ -ਜੇਲ੍ਹ ਅੰਦਰ ਚਿੱਟਾ ਵਿਕਵਾਇਆ ਜਾਂਦਾ , ਰਾਤ ਨੂੰ ਲੜਕਾ-ਲੜਕੀ...
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
Hoshiarpur News : ਦਸੂਹਾ 'ਚ ਸੁੱਤੇ ਪਏ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ , ਇਲਾਕੇ 'ਚ ਫੈਲੀ ਸਨਸਨੀ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
LPG ਬਾਰੇ ਵੱਡੀ ਖ਼ਬਰ , ਸਰਕਾਰ ਨੇ LNG ਸਪਲਾਈ 'ਤੇ ਲੱਗੀ ਪਾਬੰਦੀ ਹਟਾਈ, ਹੁਣ ਹੋਰਮੁਜ਼ ਰਾਹੀਂ ਭਾਰਤ ਪਹੁੰਚੇਗੀ ਗੈਸ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Traffic Rules : ਇੱਕੋ ਦਿਨ 'ਚ ਇੱਕੋ ਗਲਤੀ ਲਈ ਕਿੰਨੀ ਵਾਰ ਕੱਟ ਸਕਦਾ ਹੈ ਚਲਾਨ? ਜਾਣੋ ਟ੍ਰੈਫਿਕ ਨਿਯਮ
Diljit Dosanjh Video: ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
ਦਿਲਜੀਤ ਦੋਸਾਂਝ ਵੱਲੋਂ ਹੈਰਾਨੀਜਨਕ ਖੁਲਾਸਾ, ਬੋਲੇ- 'ਮੈਂ ਦੁਨੀਆ ਛੱਡਣਾ ਚਾਹੁੰਦਾ, ਇਸ ਲਈ...', ਪੰਜਾਬੀ ਗਾਇਕ ਦੇ ਵੀਡੀਓ ਨੇ ਵਧਾਈ ਚਿੰਤਾ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Singer Death: ਲੋਕ ਕਲਾ ਜਗਤ 'ਚ ਪਸਰਿਆ ਮਾਤਮ, ਮਸ਼ਹੂਰ ਗਾਇਕਾ ਦਾ ਅਚਾਨਕ ਦੇਹਾਂਤ; ਹਸਪਤਾਲ 'ਚ ਲਏ ਆਖ਼ਰੀ ਸਾਹ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Punjab Congress ਦੀ ਖਿੱਚਤਾਣ 'ਚ ਸਿੱਧੂ ਗੁੱਟ ਦੀ ਐਂਟਰੀ, ਮੁਸਤਫਾ ਬੋਲੇ- ਮਜ਼ਬੂਤ ਨੇਤਾ ਨੂੰ ਸੌਂਪੀ ਜਾਵੇ ਕਮਾਨ; ਚੰਨੀ ਦੇ ਵਿਰੋਧ 'ਚ ਵੜਿੰਗ...
Embed widget