ਪੜਚੋਲ ਕਰੋ
Advertisement
(Source: ECI/ABP News/ABP Majha)
ਪੰਜਾਬ 'ਚ ਵਧਣ ਲੱਗਾ ਕੋਰੋਨਾ ਕਹਿਰ ! 24 ਘੰਟਿਆਂ ਦੌਰਾਨ ਮਿਲੇ ਕੋਰੋਨਾ ਦੇ 134 ਨਵੇਂ ਮਰੀਜ਼, 2 ਮਰੀਜ਼ਾਂ ਨੇ ਤੋੜਿਆ ਦਮ
ਪੰਜਾਬ ਵਿੱਚ ਕਰੋਨਾ ਇਨਫੈਕਸ਼ਨ ਨਾਲ ਹੁਣ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ 24 ਘੰਟਿਆਂ ਦੌਰਾਨ ਇਨਫੈਕਸ਼ਨ ਨਾਲ 2 ਦੀ ਮੌਤ ਹੋ ਗਈ, ਜਦਕਿ 134 ਲੋਕਾਂ ਦੀ ਜਾਂਚ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਚੰਡੀਗੜ੍ਹ: ਪੰਜਾਬ ਵਿੱਚ ਕਰੋਨਾ ਇਨਫੈਕਸ਼ਨ ਨਾਲ ਹੁਣ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬੁੱਧਵਾਰ ਨੂੰ 24 ਘੰਟਿਆਂ ਦੌਰਾਨ ਇਨਫੈਕਸ਼ਨ ਨਾਲ 2 ਦੀ ਮੌਤ ਹੋ ਗਈ, ਜਦਕਿ 134 ਲੋਕਾਂ ਦੀ ਜਾਂਚ 'ਚ ਕੋਰੋਨਾ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਸੂਬੇ ਦੀ ਸੰਕਰਮਣ ਦਰ 1.22 ਫੀਸਦੀ ਦਰਜ ਕੀਤੀ ਗਈ ਹੈ। ਮੁਹਾਲੀ ਸਮੇਤ 5 ਜ਼ਿਲ੍ਹਿਆਂ ਵਿੱਚ ਸਥਿਤੀ ਬਦਤਰ ਹੋ ਗਈ ਹੈ। ਪੰਜਾਬ ਦੀ ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਮੁਹਾਲੀ ਵਿੱਚ 37 ਅਤੇ ਪਟਿਆਲਾ ਵਿੱਚ 20 ਨਵੇਂ ਮਰੀਜ਼ ਸਾਹਮਣੇ ਆਏ ਹਨ।
ਪੰਜਾਬ ਦੇ ਸਿਹਤ ਵਿਭਾਗ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ 1-1 ਸੰਕਰਮਿਤ ਦੀ ਮੌਤ ਹੋਈ ਹੈ। ਕੁੱਲ 132 ਨਵੇਂ ਕੋਰੋਨਾ ਸੰਕਰਮਿਤਾਂ ਵਿੱਚੋਂ ਜ਼ਿਆਦਾਤਰ ਮੋਹਾਲੀ ਅਤੇ ਪਟਿਆਲਾ ਵਿੱਚ ਪਾਏ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਕ੍ਰਮਵਾਰ 37-20 ਨਵੇਂ ਲਾਗ ਦੇ ਮਾਮਲੇ ਸਾਹਮਣੇ ਆਏ ਹਨ।
ਇਸ ਦੇ ਨਾਲ ਹੀ ਲੁਧਿਆਣਾ ਵਿੱਚ 19, ਅੰਮ੍ਰਿਤਸਰ ਵਿੱਚ 13, ਜਲੰਧਰ ਵਿੱਚ 10, ਬਠਿੰਡਾ -ਸੰਗਰੂਰ ਵਿੱਚ 6-6, ਫਰੀਦਕੋਟ ਵਿੱਚ 4, ਫਤਿਹਗੜ੍ਹ ਸਾਹਿਬ ਵਿੱਚ 3, ਸੱਤ ਜ਼ਿਲ੍ਹਿਆਂ ਵਿੱਚ 6-6 ਅਤੇ ਦੋ ਜ਼ਿਲ੍ਹਿਆਂ ਵਿੱਚ 1-1 ਨਵੇਂ ਮਰੀਜ਼ ਸ਼ਾਮਲ ਹਨ। ਅਪ੍ਰੈਲ ਤੋਂ ਹੁਣ ਤੱਕ 2550 ਲੋਕਾਂ ਵਿੱਚ ਕੋਰੋਨਾ ਦੀ ਪੁਸ਼ਟੀ ਹੋ ਚੁੱਕੀ ਹੈ। 15 ਸੰਕਰਮਿਤਾਂ ਦੀ ਮੌਤ ਹੋ ਚੁੱਕੀ ਹੈ।
12 ਦਿਨਾਂ ਵਿੱਚ ਵਧੇ 446 ਐਕਟਿਵ ਕੇਸ

ਪੰਜਾਬ ਵਿੱਚ ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਐਕਟਿਵ ਕੇਸਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। 11 ਜੂਨ ਤੋਂ ਹੁਣ ਤੱਕ ਐਕਟਿਵ ਕੇਸਾਂ ਦੀ ਗਿਣਤੀ 681 ਹੋ ਗਈ ਹੈ, ਜਦੋਂ ਕਿ 11 ਜੂਨ ਨੂੰ ਇਨ੍ਹਾਂ ਮਾਮਲਿਆਂ ਦੀ ਗਿਣਤੀ 235 ਸੀ। ਰਾਜ ਵਿੱਚ 12 ਦਿਨਾਂ ਵਿੱਚ 446 ਐਕਟਿਵ ਕੇਸਾਂ ਦਾ ਵਾਧਾ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement