ਪੜਚੋਲ ਕਰੋ

ਵੱਖ ਕਰਨ ਦੀ ਜ਼ਿੱਦ 'ਤੇ ਅੜੇ ਪਰਿਵਾਰਾਂ ਸਾਹਮਣੇ ਹੀ ਪ੍ਰੇਮੀ ਜੋੜੇ ਨੇ ਨਿਗਲਿਆ ਜ਼ਹਿਰ, ਮੌਤ

ਲੁਧਿਆਣਾ: ਪਰਿਵਾਰਾਂ ਮੁਤਾਬਕ 'ਬੇਮੇਲ' ਜੋੜ ਤੋਂ ਅੱਕੇ ਪ੍ਰੇਮੀ ਜੋੜੇ ਨੇ ਉਨ੍ਹਾਂ ਸਾਹਮਣੇ ਜ਼ਹਿਰ ਨਿਗਲ ਕੇ ਖ਼ੁਕਦੁਸ਼ੀ ਕਰ ਲਈ। ਦਰਅਸਲ, ਪ੍ਰੇਮਿਕਾ ਆਪਣੇ ਪ੍ਰੇਮੀ ਨਾਲੋਂ 15 ਸਾਲ ਵੱਡੀ ਸੀ ਅਤੇ ਤਿੰਨ ਬੱਚਿਆਂ ਦੀ ਮਾਂ ਵੀ ਸੀ, ਜਿਸ ਕਰਕੇ ਦੋਹਾਂ ਦੇ ਪਰਿਵਾਰ ਵਾਲੇ ਉਨ੍ਹਾਂ ਦੇ ਰਿਸ਼ਤੇ ਦੇ ਖਿਲਾਫ਼ ਸਨ। ਮ੍ਰਿਤਕਾਂ ਦੀ ਸ਼ਨਾਖ਼ਤ ਮੁੱਲਾਂਪੁਰ ਦੀ ਰਹਿਣ ਵਾਲੀ ਔਰਤ ਜਤਿੰਦਰੀ (36) ਤੇ ਪਿੰਡ ਜਵੱਦੀ ਦਾ ਵਾਸੀ ਨੌਜਵਾਨ ਅਰਜੁਨ (21) ਵਜੋਂ ਹੋਈ ਹੈ। ਥਾਣਾ ਸਰਾਭਾ ਨਗਰ ਦੇ ਮੁਖੀ ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਜਤਿੰਦਰੀ ਵਿਆਹੀ ਹੋਈ ਸੀ ਤੇ ਤਿੰਨ ਬੱਚਿਆਂ ਦੀ ਮਾਂ ਸੀ, ਜਦਕਿ ਅਰਜੁਨ ਨਗਰ ਨਿਗਮ ’ਚ ਚੌਥਾ ਦਰਜਾ ਮੁਲਾਜ਼ਮ ਵਜੋਂ ਤਾਇਨਾਤ ਸੀ। ਦੋਵੇਂ ਲੰਮੇ ਸਮੇਂ ਤੋਂ ਪ੍ਰੇਮ ਸਬੰਧਾਂ ਵਿੱਚ ਸਨ ਤੇ ਪਰਿਵਾਰ ਨੂੰ ਇਸ ਗੱਲ ਦਾ ਪਤਾ ਸੀ। ਉਨ੍ਹਾਂ ਦੇ ਪਰਿਵਾਰ ਉਨ੍ਹਾਂ 'ਤੇ ਵੱਖ ਹੋਣ ਲਈ ਲਗਾਤਾਰ ਦਬਾਅ ਪਾ ਰਹੇ ਸਨ, ਪਰ ਦੋਵੇਂ ਵਿਆਹ ਕਰਵਾਉਣਾ ਚਾਹੁੰਦੇ ਸਨ। ਤਿੰਨ ਬੱਚਿਆਂ ਦੀ ਮਾਂ ਤੇ ਉਮਰ ’ਚ ਵੱਡੀ ਹੋਣ ਕਾਰਨ ਅਰਜੁਨ ਦੇ ਪਰਿਵਾਰ ਵਾਲੇ ਜਤਿੰਦਰੀ ਨੂੰ ਕਬੂਲਣ ਤੋਂ ਮੁਨਕਰ ਸਨ। ਇਸੇ ਤਰ੍ਹਾਂ ਜਤਿੰਦਰੀ ਦੇ ਪਰਿਵਾਰ ਵਾਲੇ ਵੀ ਨਹੀਂ ਮੰਨ ਰਹੇ ਸਨ। ਦੋਵੇਂ ਜਣੇ ਬੀਤੀ 22 ਅਗਸਤ ਨੂੰ ਬਿਨਾ ਦੱਸੇ ਘਰੋਂ ਫ਼ਰਾਰ ਹੋ ਗਏ। ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਸੀ ਤੇ ਦੋਹਾਂ ਦੀ ਕਾਫ਼ੀ ਦਿਨਾਂ ਤੋਂ ਭਾਲ ਚੱਲ ਰਹੀ ਸੀ। ਬੀਤੇ ਕੱਲ੍ਹ ਦੋਵੇਂ ਪਰਿਵਾਰਾਂ ਨੇ ਆਪਸ ’ਚ ਗੱਲ ਕਰਨ ਤੋਂ ਬਾਅਦ ਫਿਰੋਜ਼ਪੁਰ ਰੋਡ ਸਥਿਤ ਵੇਰਕਾ ਮਿਲਕ ਪਲਾਂਟ ਸਾਹਮਣੇ ਮੰਗਲਵਾਰ ਨੂੰ ਮੀਟਿੰਗ ਰੱਖੀ ਸੀ ਜਿੱਥੇ ਜਤਿੰਦਰੀ ਤੇ ਅਰਜੁਨ ਨੂੰ ਵੀ ਬੁਲਾਇਆ ਗਿਆ ਸੀ। ਉੱਥੇ ਜਦ ਦੋਹਾਂ ਪਰਿਵਾਰਾਂ ਨੇ ਉਨ੍ਹਾਂ ਨੂੰ ਵੱਖ ਕਰਨ ਦੀ ਗੱਲ ਕੀਤੀ ਤਾਂ ਅਚਾਨਕ ਦੋਹਾਂ ਨੇ ਸਲਫਾਸ ਨਿਗਲ ਲਈ। ਦੋਹਾਂ ਨੂੰ ਤੁਰੰਤ ਨਿੱਜੀ ਹਸਪਤਾਲ ਲਿਜਾਇਆ ਗਿਆ। ਦੋਵਾਂ ਦੀ ਹਾਲਤ ਵਿਗੜਦੀ ਦੇਖ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ, ਜਿੱਥੇ ਦੋਹਾਂ ਨੇ ਦਮ ਤੋੜ ਦਿੱਤਾ। ਇੰਸਪੈਕਟਰ ਬ੍ਰਿਜ ਮੋਹਨ ਨੇ ਦੱਸਿਆ ਕਿ ਦੋਵੇਂ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਨ ਮਗਰੋਂ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

ਟਾਪ ਹੈਡਲਾਈਨ

ਪੰਜਾਬ ਤੋਂ ਮੰਦਭਾਗੀ ਖ਼ਬਰ! ਕਰੰਟ ਲੱਗਣ ਨਾਲ 15 ਸਾਲਾ ਨੌਜਵਾਨ ਦੀ ਮੌਤ; ਪਰਿਵਾਰ ਦਾ ਰੋ-ਰੋ ਬੂਰਾ ਹਾਲ
ਪੰਜਾਬ ਤੋਂ ਮੰਦਭਾਗੀ ਖ਼ਬਰ! ਕਰੰਟ ਲੱਗਣ ਨਾਲ 15 ਸਾਲਾ ਨੌਜਵਾਨ ਦੀ ਮੌਤ; ਪਰਿਵਾਰ ਦਾ ਰੋ-ਰੋ ਬੂਰਾ ਹਾਲ
Punjab News: ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਅਤੇ 'ਕਾਂਗਰਸ' ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ ਭਾਜਪਾ ਵਿੱਚ ਹੋਏ ਸ਼ਾਮਲ...
ਪੰਜਾਬ ਸਿਆਸਤ 'ਚ ਵੱਡਾ ਧਮਾਕਾ, 'ਆਪ' ਅਤੇ 'ਕਾਂਗਰਸ' ਨੂੰ ਲੱਗਿਆ ਝਟਕਾ; ਕਈ ਸੀਨੀਅਰ ਆਗੂ ਭਾਜਪਾ ਵਿੱਚ ਹੋਏ ਸ਼ਾਮਲ...
ਪੰਜਾਬ ਦੇ ਸਕੂਲਾਂ 'ਚ ਅੱਜ ਅਤੇ ਕੱਲ੍ਹ ਲੱਗਣਗੇ SIR ਕੈਂਪ, ਜਮ੍ਹਾ ਕਰ ਸਕਣਗੇ ਫਾਰਮ; ਬੂਥ 'ਤੇ ਮਿਲੇਗਾ ਨਾਮ ਜੁੜਵਾਉਣ ਦਾ ਮੌਕਾ
ਪੰਜਾਬ ਦੇ ਸਕੂਲਾਂ 'ਚ ਅੱਜ ਅਤੇ ਕੱਲ੍ਹ ਲੱਗਣਗੇ SIR ਕੈਂਪ, ਜਮ੍ਹਾ ਕਰ ਸਕਣਗੇ ਫਾਰਮ; ਬੂਥ 'ਤੇ ਮਿਲੇਗਾ ਨਾਮ ਜੁੜਵਾਉਣ ਦਾ ਮੌਕਾ
Punjab News: ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...
ਪੰਜਾਬ ਕਾਂਗਰਸ 'ਚ ਸਿਆਸੀ ਘਮਸਾਣ ਜਾਰੀ, ਬਘੇਲ ਨੇ ਚੰਨੀ ਧੜੇ ਨੂੰ ਕਰਵਾਇਆ ਲੰਬਾ ਇਤਜ਼ਾਰ; ਸਾਬਕਾ CM ਬੋਲੇ- ਅਸੀਂ...

ਵੀਡੀਓਜ਼

ਮੋਗਾ 'ਚ ਰਵਨੀਤ ਬਿੱਟੂ ਨੂੰ ਪੁਲਿਸ ਨੇ ਰੋਕਿਆ! ਸੜਕ 'ਤੇ ਹੀ ਲਾ ਦਿੱਤਾ ਧਰਨਾ
ਚਿਲਡਰਨ ਹੋਮ ਤੋਂ ਫਿਰ 2 ਨਾਬਾਲਗ ਕੁੜੀਆਂ ਲਾਪਤਾ, ਸੁਰੱਖਿਆ 'ਤੇ ਵੱਡੇ ਸਵਾਲ
ਚੰਨੀ ਨਾਲ ਮੀਟਿੰਗ ਮਗਰੋਂ ਰੰਧਾਵਾ ਦਾ ਵੱਡਾ ਬਿਆਨ!
ਕਾਂਗਰਸ 'ਚ ਨਹੀਂ ਕੋਈ ਕਲੇਸ਼? ਰਾਣਾ ਗੁਰਜੀਤ ਬੋਲੇ—
ਗੁਰੂ ਘਰ ਦੀ ਗੋਲਕ 'ਤੇ ਚੋਰਾਂ ਦਾ ਹੱਥ! CCTV ਤੋੜ ਕੇ ਲੈ ਗਏ ਹਜ਼ਾਰਾਂ ਰੁਪਏ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਪੰਜਾਬ ਤੋਂ ਮੰਦਭਾਗੀ ਖਬਰ, ਦੋ ਕਬੱਡੀ ਖਿਡਾਰੀਆਂ ਦੀ ਦਰਦਨਾਕ ਮੌਤ; ਜਾਣੋ ਕਿਵੇਂ ਹਾਦਸੇ ਦਾ ਹੋਏ ਸ਼ਿਕਾਰ...?
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਯੂਕੇ 'ਚ ਪੰਜਾਬੀ ਵਿਦਿਆਰਥੀਆਂ ਦੇ ਗ੍ਰੈਜੂਏਟ ਵੀਜ਼ੇ ਦਾ ਘਟਾਇਆ ਸਮਾਂ, ਪੜ੍ਹ ਰਹੇ ਕਪਲ ਦੇ ਬੱਚਿਆਂ ਨੂੰ ਮਿਲੇਗਾ ਲੀਗਲ ਸਟੇਟਸ; 3 ਤਰੀਕ ਤੋਂ ਨਵੇਂ ਨਿਯਮ ਹੋਣਗੇ ਲਾਗੂ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਅੰਮ੍ਰਿਤਸਰ 'ਚ ਪੰਚ ਦਾ ਗੋਲੀ ਮਾਰ ਕੇ ਕੀਤਾ ਕਤਲ, 100 ਰਾਊਂਡ ਫਾਈਰਿੰਗ; ਮੱਚਿਆ ਹੜਕੰਪ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਦੇ 12 ਜ਼ਿਲ੍ਹਿਆਂ 'ਚ ਮੀਂਹ ਨੂੰ ਲੈਕੇ ਅਲਰਟ ਜਾਰੀ, ਚੰਡੀਗੜ੍ਹ 'ਚ ਪਿਆ ਭਾਰੀ ਮੀਂਹ; ਘੱਗਰ 'ਚ ਰੁੜ੍ਹੇ 2 ਦੋਸਤ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ 'ਚ ਚੱਲ ਰਹੇ ਕਾਟੋਕਲੇਸ਼ ਵਿਚਾਲੇ ਭੁਪੇਸ਼ ਬਘੇਲ ਨੂੰ ਮਿਲਣਗੇ ਚਰਨਜੀਤ ਚੰਨੀ, ਹੋ ਸਕਦਾ ਵੱਡਾ ਫੈਸਲਾ
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪੰਜਾਬ ਦੀ ਇੰਸਟਾ ਇਨਫਲੂਐਂਸਰ ਭਾਬੀ ਚੁੰਮੇਵਾਲੀ ਦਾ ਨਿਹੰਗ ਸਿੰਘ ਨੂੰ ਚੈਲੇਂਜ, ਕਿਹਾ-ਮੈਂ ਕੋਈ ਕਤਲ ਨਹੀਂ ਕੀਤਾ, ਜਿਹੜਾ ਮੈਂ ਭੱਜਦੀ...
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਪਠਾਨਕੋਟ 'ਚ ਫਰਨੀਚਰ ਵਪਾਰੀ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ, ਬਕਾਇਆ ਮੰਗਣ 'ਤੇ ਕੀਤੀ ਕੁੱਟਮਾਰ; ਮੱਚੀ ਸਨਸਨੀ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
ਦਤੀਆ 'ਚ ਨਰੋਤਮ ਮਿਸ਼ਰਾ ਦੇ ਸਮਰਥਕਾਂ ਦਾ ਹੰਗਾਮਾ, ਪੁਲਿਸ ਨੇ ਸੁੱਟੇ ਆਸੂ ਗੈਸ ਦੇ ਗੋਲੇ, DM-SP ਸਣੇ ਪੁਲਿਸ ਮੁਲਾਜ਼ਮ ਜ਼ਖ਼ਮੀ; ਹਾਈਵੇਅ 'ਤੇ ਲੰਬਾ ਜਾਮ
Embed widget