ਦੋਰਾਹਾ: ਸ਼ਹਿਰ ਦੇ ਰੈਸਟੋਰੈਂਟ ਵਿੱਚ ਸ਼ਨੀਵਾਰ-ਐਤਵਾਰ ਦੀ ਰਾਤ ਦਰਮਿਆਨ ਅੱਗ ਲੱਗ ਗਈ। ਅੱਗ ਲੱਗਣ ਕਾਰਨ ਜਿੱਥੇ ਟੱਚ ਨਾਂ ਦੇ ਰੈਸਟੋਰੈਂਟ ਦਾ ਕਾਫੀ ਨੁਕਸਾਨ ਹੋਇਆ, ਉੱਥੇ ਹੀ ਇੱਥੇ ਰੁਕੇ ਹੋਏ ਮੁੰਡਾ ਤੇ ਕੁੜੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।

ਮ੍ਰਿਤਕ ਜੋੜੇ ਦੀ ਪਛਾਣ ਦਲਜਿੰਦਰ ਸਿੰਘ ਤੇ ਕੁਲਵਿੰਦਰ ਕੌਰ ਵਜੋਂ ਹੋਈ। ਰੈਂਸਟੋਰੈਂਟ ਦੇ ਮੈਨੇਜਰ ਨੇ ਦੱਸਿਆ ਕਿ ਬੀਤੀ ਰਾਤ ਲੱਗੀ ਅੱਗ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ। ਉਨ੍ਹਾਂ ਮ੍ਰਿਤਕ ਜੋੜੇ ਬਾਰੇ ਦੱਸਿਆ ਕਿ ਉਹ ਵਿਆਹੇ ਹੋਣ ਦਾ ਦਾਅਵ ਕਰ ਕੇ ਰੁਕੇ ਹੋਏ ਸਨ।

ਖੰਨਾ ਦੇ ਪੁਲਿਸ ਕਪਤਾਨ ਬਲਵਿੰਦਰ ਸਿੰਘ ਭੀਖੀ ਨੇ ਦੱਸਿਆ ਕਿ ਰਾਤ ਸਮੇਂ ਰੈਸਟੋਰੈਂਟ ਬੰਦ ਸੀ ਤੇ ਤਕਰੀਬਨ ਡੇਢ ਕੁ ਵਜੇ ਉੱਥੇ ਅੱਗ ਲੱਗ ਗਈ। ਅੱਗ ਕਾਰਨ ਰੈਸਟੋਰੈਂਟ ਦਾ ਕਾਫੀ ਸਾਮਾਨ ਸੜ ਗਿਆ ਤੇ ਉੱਥੇ ਰੁਕੇ ਹੋਏ ਮੁੰਡਾ-ਕੁੜੀ ਦੀ ਮੌਤ ਹੋ ਗਈ।