ਚੰਡੀਗੜ੍ਹ: ਡੇਰਾ ਸਿਰਸਾ ਮਾਮਲੇ 'ਚ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਨਿਯੁਕਤ ਕੋਰਟ ਕਮਿਸ਼ਨਰ ਅਨਿਲ ਕੁਮਾਰ ਸਿੰਘ ਪਵਾਰ ਅੱਜ ਸਿਰਸਾ ਪੁੱਜੇ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਡੇਰਾ ਪ੍ਰਬੰਧਕਾਂ ਨਾਲ ਸਿਰਸਾ ਦੇ ਮਿੰਨੀ ਸਕੱਤਰੇਤ ਵਿੱਚ ਮੀਟਿੰਗ ਕੀਤੀ। ਡੇਰੇ ਦੀ ਚੇਅਰਪਰਸਨ ਵਿਪਾਸਨਾ ਵੀ ਮੀਟਿੰਗ ਵਿੱਚ ਹਾਜ਼ਰ ਸੀ। ਦਰਅਸਲ ਜਾਂਚ ਤੋਂ ਬਾਅਦ ਵੀ ਬਹੁਤ ਸਾਰੇ ਮਸਲਿਆਂ ਦਾ ਕੋਰਟ ਕਮਿਸ਼ਨਰ ਵੱਲੋਂ ਫੋਲੋਅੱਪ ਕੀਤਾ ਜਾ ਰਿਹਾ ਹੈ।

ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੁੱਲ ਬੈਂਚ ਨੇ ਸਾਬਕਾ ਜ਼ਿਲ੍ਹਾ ਤੇ ਸੈਸ਼ਨ ਜੱਜ ਪਵਾਰ ਨੂੰ ਡੇਰਾ ਸਿਰਸਾ ਦੀ ਤਲਾਸ਼ੀ ਲਈ ਅਦਾਲਤੀ ਕਮਿਸ਼ਨਰ ਨਿਯੁਕਤ ਕੀਤਾ ਹੈ ਸੀ। ਇਸ ਤੋਂ ਬਾਅਦ ਉਨ੍ਹਾਂ ਡੇਰੇ 'ਚ ਪੁਲਿਸ ਨੂੰ ਨਾਲ ਲਿਜਾ ਕੇ ਸਰਚ ਕੀਤਾ ਸੀ।

ਉਨ੍ਹਾਂ ਵੱਲੋਂ ਉਦੋਂ ਪੂਰੇ ਸਰਚ ਦੌਰਾਨ ਵੀਡੀਓਗ੍ਰਾਫੀ ਵੀ ਕਾਰਵਾਈ ਸੀ। ਮਾਲ, ਟੈਕਸ ਤੇ ਫੋਰੈਂਸਿਕ ਮਾਹਰਾਂ ਦੀਆਂ ਟੀਮਾਂ ਉਨ੍ਹਾਂ ਨਾਲ ਸੀ। ਅਦਾਲਤੀ ਕਮਿਸ਼ਨਰ ਨੇ ਤਲਾਸ਼ੀ ਦੀ ਪ੍ਰਕਿਰਿਆ ਦੌਰਾਨ ਮਿਲਣ ਵਾਲਾ ਸਾਰਾ ਸਾਮਾਨ ਅਦਾਲਤ ਨੂੰ ਸੌਂਪ ਦਿੱਤਾ ਸੀ।