ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੀ ਖ਼ੁਸ਼ਰੂਪ ਕੌਰ ਸੰਧੂ ਰਾਇਲ ਆਸਟ੍ਰੇਲੀਅਨ ਏਅਰ ਫੋਰਸ (RAAF) ਵਿੱਚ ਬਤੌਰ ਅਧਿਕਾਰੀ ਭਰਤੀ ਹੋਈ ਹੈ। ਸ੍ਰੀ ਮੁਕਤਸਰ ਸਾਹਿਬ ਦੇ ਵਾਸੀ ਰੂਪ ਸਿੰਘ ਸੰਧੂ ਦੀ ਧੀ ਦੀ ਇਹ ਮਾਣਮੱਤੀ ਪ੍ਰਾਪਤੀ ਹੈ। ਦੱਸ ਦੇਈਏ ਕਿ ਖੁਸ਼ਰੂਪ ਦੀ ਮਾਤਾ ਮਨਜੀਤ ਕੌਰ ਵੀ ਆਸਟ੍ਰੇਲੀਆਈ ਏਅਰ ਫੋਰਸ ਵਿੱਚ ਅਧਿਕਾਰੀ ਵਜੋਂ ਕੰਮ ਕਰ ਰਹੀ ਹੈ।



ਪੰਜਾਬ ਦੀਆਂ ਇਹ ਪਹਿਲੀਆਂ ਮਾਂ ਤੇ ਧੀ ਹੋਣਗੀਆਂ, ਜਿਨ੍ਹਾਂ ਨੂੰ ਆਸਟ੍ਰੇਲੀਆ ਦੀ ਏਅਰ ਫੋਰਸ ਵਿੱਚ ਅਧਿਕਾਰੀ ਵਜੋਂ ਸੇਵਾ ਕਰਨ ਦਾ ਮਾਣ ਮਿਲਿਆ ਹੈ। ਖ਼ੁਸ਼ਰੂਪ ਕੌਰ ਸੰਧੂ ਦੇ ਮਾਮਾ ਗੁਰਸਾਹਬ ਸਿੰਘ ਸੰਧੂ ਪੁੱਤਰ ਸਵਰਗੀ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੇਰੀ ਭੈਣ ਮਨਜੀਤ ਕੌਰ ਪਤਨੀ ਰੂਪ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ 2009 ਵਿਚ ਆਸਟ੍ਰੇਲੀਆ ਗਏ ਸਨ ਤੇ ਦਸੰਬਰ 2017 ਵਿੱਚ ਉਨ੍ਹਾਂ ਦੀ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਰਾਫ਼) ਵਿੱਚ ਅਧਿਕਾਰੀ ਵਜੋਂ ਨਿਯੁਕਤੀ ਹੋਈ ਸੀ।

ਉਨ੍ਹਾਂ ਦੱਸਿਆ ਕਿ ਮਨਜੀਤ ਕੌਰ ਦੀਆਂ ਧੀਆਂ ਖ਼ੁਸ਼ਰੂਪ ਕੌਰ ਸੰਧੂ ਤੇ ਨਵਰੂਪ ਕੌਰ ਸੰਧੂ ਨੂੰ ਆਸਟ੍ਰੇਲੀਆ ਵਿਖੇ ਪੀਆਰ ਵਜੋਂ ਜਾਣ ਦਾ ਮੌਕਾ ਮਿਲਿਆ। ਉਨ੍ਹਾਂ ਦੱਸਿਆ ਕਿ ਖ਼ੁਸ਼ਰੂਪ ਕੌਰ ਦੀ ਉਥੇ 10+2 ਦੀ ਪੜ੍ਹਾਈ ਕਰਨ ਮਗਰੋਂ ਰਾਇਲ ਆਸਟ੍ਰੇਲੀਅਨ ਏਅਰ ਫੋਰਸ (ਰਾਫ਼) ਦੇ ਸਾਈਬਰ ਕ੍ਰਾਈਮ ਵਿੱਚ ਬਤੌਰ ਅਧਿਕਾਰੀ ਵਜੋਂ ਨਿਯੁਕਤੀ ਹੋਈ ਹੈ। ਅੱਜ ਧੀ ਤੋਂ ਬਾਅਦ ਦੋਹਤੀ ਦੀ ਇਸ ਪ੍ਰਾਪਤੀ 'ਤੇ ਪੇਕਾ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ, ਉਥੇ ਹੀ ਇਸ ਮਾਹੌਲ ਦੌਰਾਨ ਖੁਸ਼ਰੂਪ ਕੌਰ ਦੇ ਦਾਦੀ ਵੀ ਪਹੁੰਚੇ।


ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।