ਪੜਚੋਲ ਕਰੋ

'ਆਪ' ਦੇ ਬਾਗੀਆਂ ਅੰਦਰ ਵੀ 'ਬਗਾਵਤ', ਦੂਜੇ ਦਿਨ ਹੀ ਤਿੜਕਣ ਲੱਗਾ ਖਹਿਰਾ ਦਾ 'ਪੀਡੀਏ'

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਬਾਗੀਆਂ ਅੰਦਰ ਵੀ ਬਾਗੀ ਸੁਰਾਂ ਉੱਭਰ ਰਹੀਆਂ ਹਨ। ਪੰਜਾਬ ਵਿੱਚ ਸਿਆਸੀ ਜ਼ਮੀਨ ਤਲਾਸ਼ਣ ਲਈ ਤਾਜ਼ਾ-ਤਾਜ਼ਾ ਬਣੇ ਪੰਜਾਬ ਡੈਮੋਕ੍ਰੈਟਿਕ ਐਲਾਇੰਸ (ਪੀਡੀਏ) ਦੇ ਲੀਡਰਾਂ ਵਿੱਚ ਵਿਚਾਰਕ ਮੱਤਭੇਦ ਸਾਹਮਣੇ ਆਉਣ ਲੱਗੇ ਹਨ। ਪੰਜਾਬ ਡੈਮੋਕ੍ਰੈਟਿਕ ਐਲਾਇੰਸ ਦਾ ਹਿੱਸਾ ਬਣੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਲੀਡਰ ਡਾ. ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਦੇ ਰਵੱਈਏ 'ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਖਹਿਰਾ ਨੇ 16 ਦਸੰਬਰ ਨੂੰ ਪਟਿਆਲਾ ਵਿੱਚ ਰੈਲੀ ਵੇਲੇ ਧਰਮ ਬਾਰੇ ਪੇਸ਼ ਕੀਤੇ ਮੁੱਦੇ ਸਲਾਹ ਲਏ ਬਿਨਾਂ ਪਾਸ ਕਰਵਾਏ ਹਨ। ਡਾ. ਧਰਮਵੀਰ ਗਾਂਧੀ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਿਖਿਆ ਹੈ ਕਿ ਪੰਜਾਬੀ ਏਕਤਾ ਦੇ ਨਾਅਰੇ ਨੂੰ ਲੈ ਕੇ ਇਨਸਾਫ਼ ਮਾਰਚ ਦੀ ਰੈਲੀ ਵਿੱਚ ਪੰਜਾਬ ਡੈਮੋਕ੍ਰੈਟਿਕ ਐਲਾਇੰਸ ਬਣਨਾ ਸੂਬੇ ਲਈ ਸ਼ੁੱਭ ਸ਼ਗਨ ਹੈ, ਪਰ ਸੁਖਪਾਲ ਖਹਿਰਾ ਵੱਲੋਂ ਬਿਨਾਂ ਸਲਾਹ ਲਏ ਸਟੇਜ ਤੋਂ ਪਾਸ ਕਰਵਾਏ ਗਏ ਮਤਿਆਂ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਇਨ੍ਹਾਂ ਮਤਿਆਂ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਫਖ਼ਰ-ਏ-ਕੌਮ ਦਾ ਖ਼ਿਤਾਬ ਵਾਪਸ ਕਰਵਾਉਣਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਾਦਲਾਂ ਦੇ ਦਖ਼ਲ ਤੋਂ ਮੁਕਤ ਕਰਵਾਉਣਾ ਆਦਿ ਸ਼ਾਮਲ ਹਨ। ਡਾ. ਗਾਂਧੀ ਨੇ ਕਿਹਾ ਕਿ ਪੰਜਾਬ ਮੰਚ, ਪੀਡੀਏ ਨੂੰ ਧਾਰਮਿਕ ਮਾਮਲਿਆਂ ਅਤੇ ਸੰਸਥਾਵਾਂ ਵਿਚ ਸਿਆਸੀ ਦਖ਼ਲ ਤੋਂ ਗੁਰੇਜ਼ ਕਰਨ ਦੀ ਅਪੀਲ ਕਰਦਾ ਹੈ। ਸੰਸਦ ਮੈਂਬਰ ਨੇ ਕਿਹਾ ਕਿ ਜਦ ਸਾਂਝਾ ਮੁਹਾਜ਼ ਬਣਦਾ ਹੈ ਤਾਂ ਸਾਰਿਆਂ ਦੀ ਸਹਿਮਤੀ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਧਾਰਮਿਕ ਮਸਲਿਆਂ ਬਾਰੇ ਸਿੱਖ ਬੁੱਧੀਜੀਵੀ ਤੇ ਇਤਿਹਾਸਕਾਰ ਹੀ ਸਹੀ ਸਲਾਹ ਦੇ ਸਕਦੇ ਹਨ ਨਾ ਕਿ ਸਿਆਸੀ ਪਾਰਟੀਆਂ। ਉਨ੍ਹਾਂ ਸਪੱਸ਼ਟ ਕਿਹਾ ਕਿ ਉਹ ਧਰਮ ਦੀ ਸਿਆਸਤ ਨਹੀਂ ਕਰਨਗੇ। ਦੂਜੇ ਪਾਸੇ ਸੁਖਪਾਲ ਖਹਿਰਾ ਨੇ ਕਿਹਾ ਕਿ ਡਾ. ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਗੱਲ ਹੋ ਗਈ ਹੈ ਤੇ ਕੋਈ ਗ਼ਿਲਾ-ਸ਼ਿਕਵਾ ਨਹੀਂ। ਉਨ੍ਹਾਂ ਕਿਹਾ ਕਿ ਪੀਡੀਏ ਪੂਰੀ ਤਰ੍ਹਾਂ ਇੱਕਮੁੱਠ ਹੈ। ਖਹਿਰਾ ਨੇ ਕਿਹਾ ਕਿ ਚੋਣਾਂ ਲੜਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਤੇ ਨਾ ਹੀ ਧਰਮ ਵਿਚ ਦਖ਼ਲ ਦੇਣ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਮਾਮਲੇ ਬਾਰੇ ਵੀ ਕੋਈ ਮੋਰਚਾ ਨਹੀਂ ਲਾਇਆ ਜਾਵੇਗਾ।

ਟਾਪ ਹੈਡਲਾਈਨ

Rajbir Ghumman News : CM ਮਾਨ ਦੇ OSD ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸਿੰਗਲ ਬੈਂਚ ਨੇ ਸੁਣਵਾਈ ਤੋਂ ਕੀਤਾ ਇਨਕਾਰ
Rajbir Ghumman News : CM ਮਾਨ ਦੇ OSD ਘੁੰਮਣ ਨੂੰ ਹਾਈ ਕੋਰਟ ਤੋਂ ਨਹੀਂ ਮਿਲੀ ਰਾਹਤ, ਸਿੰਗਲ ਬੈਂਚ ਨੇ ਸੁਣਵਾਈ ਤੋਂ ਕੀਤਾ ਇਨਕਾਰ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
 Punjab News : ਪੰਜਾਬ ਦੇ ਇਨ੍ਹਾਂ ਸ਼ਹਿਰਾਂ ’ਚ ਲੱਗੀਆਂ ਸਖ਼ਤ ਪਾਬੰਦੀਆਂ, ਜ਼ਿਲ੍ਹਾ ਮੈਜਿਸਟ੍ਰੇਟਾਂ ਨੇ ਜਾਰੀ ਕੀਤੇ ਹੁਕਮ
DA ਮਾਮਲੇ ਵਿੱਚ ਹਾਈਕੋਰਟ ਦਾ ਫੁਰਮਾਨ, ਜਾਣੋ ਕੀ ਹੈ ਵੱਡੀ ਅਪਡੇਟ
DA ਮਾਮਲੇ ਵਿੱਚ ਹਾਈਕੋਰਟ ਦਾ ਫੁਰਮਾਨ, ਜਾਣੋ ਕੀ ਹੈ ਵੱਡੀ ਅਪਡੇਟ
Punjab News : ਸਾਬਕਾ ਅਕਾਲੀ ਆਗੂ ਨੇ DGP ਤੋਂ ਮੰਗੀ ਸੁਰੱਖਿਆ: ਕਿਹਾ- ਧਮਕੀਆਂ ਮਿਲ ਰਹੀਆਂ ਹਨ 
Punjab News : ਸਾਬਕਾ ਅਕਾਲੀ ਆਗੂ ਨੇ DGP ਤੋਂ ਮੰਗੀ ਸੁਰੱਖਿਆ: ਕਿਹਾ- ਧਮਕੀਆਂ ਮਿਲ ਰਹੀਆਂ ਹਨ 

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਗੌਰਵ ਯਾਦਵ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਤਰਨਤਾਰਨ 'ਚ ਨੰਬਰਦਾਰ ਦੇ ਘਰ 'ਤੇ ਫਾਈਰਿੰਗ, ਬਾਈਕ 'ਤੇ ਆਏ 2 ਬਦਮਾਸ਼, ਗੇਟ 'ਤੇ 5-6 ਗੋਲੀਆਂ ਚਲਾਈਆਂ; ਜਾਣੋ ਪੂਰਾ ਮਾਮਲਾ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ ਦੇ 3 ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ, ਝੱਖੜ, ਤੂਫਾਨ ਅਤੇ ਤੇਜ਼ ਹਵਾਵਾਂ ਦਾ ਅਲਰਟ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਪੰਜਾਬ-CBI ਰੇਡ ਦੇ ਖਿਲਾਫ ਸੁਪਰੀਮ ਕੋਰਟ 'ਚ ਅੱਜ ਸੁਣਵਾਈ, ਮਾਨ ਸਰਕਾਰ ਦੀ ਹਾਈਕੋਰਟ ਦੇ ਹੁਕਮ ਨੂੰ ਚੁਣੌਤੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸਰਕਾਰ ਦਾ ਪ੍ਰਸ਼ਾਸਨਿਕ ਫੇਰਬਦਲ, 33 ਸੀਨੀਅਰ ਅਧਿਕਾਰੀਆਂ ਦੇ ਕੀਤੇ ਤਬਾਦਲੇ; ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਅਕਤੂਬਰ 2026
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
Health Tips : 30 ਤੋਂ ਬਾਅਦ ਸਰੀਰ 'ਚ ਰਹਿੰਦੀ ਕਮਜ਼ੋਰੀ? ਡਾਈਟ 'ਚ ਸ਼ਾਮਲ ਕਰੋ ਇਹ 5 ਚੀਜ਼ਾਂ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
SIR ਦੇ ਹੱਕ 'ਚ ਉਤਰੇ 42 ਸੇਵਾਮੁਕਤ ਜੱਜ, ਖੁੱਲ੍ਹਾ ਪੱਤਰ ਜਾਰੀ ਕਰਕੇ ਕੀਤਾ ਆਗਾਹ
Embed widget