Deep Sidhu's death in a road accident raised suspicions, Shiromani Akali Dal (Amritsar) president Simranjit Singh Mann demands probe by international agencies


ਚੰਡੀਗੜ੍ਹ: ਅਦਾਕਾਰ ਦੀਪ ਸਿੱਧੂ ਦੀ ਸੜਕ ਹਾਦਸੇ ਵਿੱਚ ਮੌਤ ਉੱਪਰ ਸ਼ੰਕੇ ਖੜ੍ਹੇ ਹੋਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇਸ ਹਾਦਸੇ ਨੂੰ ਸਾਜ਼ਿਸ਼ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦੀ ਮੌਤ ਨੂੰ ਸਾਜ਼ਿਸ਼ੀ ਸ਼ੰਕਿਆਂ ਦੇ ਨਜ਼ਰੀਏ ਤੋਂ ਲਾਂਭੇ ਨਹੀਂ ਕੀਤਾ ਜਾ ਸਕਦਾ ਕਿਉਂਕਿ 26 ਜਨਵਰੀ, 2021 ਨੂੰ ਕਿਸਾਨੀ ਅੰਦੋਲਨ ਦੌਰਾਨ ਉਸ ਨੇ ਦਿੱਲੀ ਦੇ ਲਾਲ ਕਿਲੇ ’ਤੇ ਕੇਸਰੀ ਝੰਡਾ ਲਹਿਰਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਦ੍ਰਿੜਤਾ ਨਾਲ ਤਰਜਮਾਨੀ ਕੀਤੀ ਸੀ।


ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਦੀਪ ਸਿੱਧੂ ਦੀ ਮੌਤ ਦੀ ਕੌਮਾਂਤਰੀ ਏਜੰਸੀਆਂ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਦੇ ਵਰਤਾਰੇ ਨੂੰ ਸਾਜ਼ਿਸ਼ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।


ਐਫਐਸਐਲ ਦੀ ਟੀਮ ਨੇ ਕੀਤੀ ਜਾਂਚ


KMP ਵਿਖੇ ਸੜਕ ਹਾਦਸੇ ਵਿੱਚ ਮਾਰੇ ਗਏ ਦੀਪ ਸਿੱਧੂ ਦੇ ਮਾਮਲੇ ਵਿੱਚ ਕੋਈ ਸ਼ੱਕ ਨਾ ਰਹੇ, ਇਸ ਲਈ ਸੋਨੀਪਤ ਪੁਲਿਸ ਨੇ ਬੁੱਧਵਾਰ ਸਵੇਰੇ FSL ਟੀਮ ਨੂੰ ਮੌਕੇ 'ਤੇ ਬੁਲਾਇਆ ਤੇ ਜਾਂਚ ਕੀਤੀ। ਐਫਐਸਐਲ ਟੀਮ ਨੇ ਬਾਰੀਕੀ ਨਾਲ ਸਬੂਤ ਇਕੱਠੇ ਕੀਤੇ। ਦੀਪ ਸਿੱਧੂ ਸਕਾਰਪੀਓ ਕਾਰ ਚਲਾ ਰਿਹਾ ਸੀ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਉਹ ਕਾਰ ਵਿੱਚ ਬੁਰੀ ਤਰ੍ਹਾਂ ਫਸ ਗਿਆ ਸੀ। ਸੜਕ ਦੇ ਵਿਚਕਾਰ ਮੋਟੇ ਟਾਇਰਾਂ ਦੇ ਨਿਸ਼ਾਨ ਹਨ, ਜੋ ਕਰੀਬ 40 ਮੀਟਰ ਤੱਕ ਹੈ। ਟੱਕਰ ਤੋਂ ਬਾਅਦ ਦੀਪ ਸਿੱਧੂ ਦੀ ਕਾਰ ਇੰਨੀ ਦੂਰ ਤੱਕ ਰਗੜਦੀ ਹੋਈ ਗਈ ਕਈ ਸੜਕ 'ਤੇ ਸ਼ੀਸ਼ੇ ਖਿੱਲਰੇ ਪਏ ਹਨ।


 ਤਿੰਨ ਡਾਕਟਰਾਂ ਦੇ ਪੈਨਲ ਨੇ ਕੀਤਾ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ


ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਸੋਨੀਪਤ ਵਿਖੇ ਕੀਤਾ ਗਿਆ। ਇਸ ਦੇ ਲਈ ਤਿੰਨ ਡਾਕਟਰਾਂ ਦਾ ਪੈਨਲ ਬਣਾਇਆ ਗਿਆ ਸੀ। ਡੀਐਸਪੀ ਵਿਪਿਨ ਕਾਦਿਆਨ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਮਾਮਲਾ ਸੜਕ ਹਾਦਸੇ ਦਾ ਜਾਪਦਾ ਹੈ ਅਤੇ ਇਸ ਧਾਰਾ ਤਹਿਤ ਐਫਆਈਆਰ ਵੀ ਦਰਜ ਕੀਤੀ ਗਈ ਹੈ। 3 ਡਾਕਟਰਾਂ ਦੇ ਪੈਨਲ ਨੇ ਦੀਪ ਸਿੱਧੂ ਦੀ ਲਾਸ਼ ਦਾ ਪੋਸਟਮਾਰਟਮ ਕੀਤਾ। ਐਫਐਸਐਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਜੇਕਰ ਕੋਈ ਹੋਰ ਤੱਥ ਸਾਹਮਣੇ ਆਇਆ ਤਾਂ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।



ਇਹ ਵੀ ਪੜ੍ਹੋ: ਸ਼ੇਅਰ ਬਾਜ਼ਾਰ ਖੁੱਲ੍ਹਦਿਆਂ ਹੀ ਉਝਲਿਆ, ਸੈਂਸੈਕਸ 221 ਅੰਕ ਵਧ ਕੇ 58217 'ਤੇ ਅਤੇ ਨਿਫਟੀ 17400 ਦੇ ਨੇੜੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904