ਪੜਚੋਲ ਕਰੋ

ਦਿੱਲੀ ਨੂੰ ਹਮੇਸ਼ਾਂ ਯਾਦ ਰਹਿਣਗੇ ਪੰਜਾਬੀ! ਲੜਾਕੂ ਕਹੀ ਜਾਣ ਵਾਲੀ ਕੌਮ ਨੇ ਸਿਰਜਿਆ ਨਵਾਂ ਇਤਿਹਾਸ

ਖੇਤੀ ਕਾਨੂੰਨਾਂ ਲੈ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 16ਵਾਂ ਦਿਨ ਹੈ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ।

ਦਿੱਲੀ ਦੀ ਹੱਦ ਤੋਂ ਰੌਬਟ ਦੀ ਰਿਪੋਰਟ
ਖੇਤੀ ਕਾਨੂੰਨਾਂ ਲੈ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਦਿੱਲੀ 'ਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਅੱਜ 16ਵਾਂ ਦਿਨ ਹੈ। ਕਿਸਾਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨ ਵੱਡੀ ਗਿਣਤੀ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਾਈ ਬੈਠੇ ਹਨ। ਕੁੰਡਲੀ ਬਾਰਡਰ ਤੋਂ ਲੈ ਸਿੰਘੂ ਮੋਰਚੇ ਤੱਕ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਦੀ ਲੰਬੀ ਕਤਾਰ ਲੱਗੀ ਹੈ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਏ ਬਿਨ੍ਹਾਂ ਵਾਪਸ ਮੁੜਨ ਨੂੰ ਤਿਆਰ ਨਹੀਂ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬੀ ਜਿੱਥੇ ਵੀ ਜਾਂਦੇ ਹਨ, ਇੱਕ ਨਵਾਂ ਪੰਜਾਬ ਵਸਾ ਲੈਂਦੇ ਹਨ। ਦਿੱਲੀ ਦੀਆਂ ਸਰਹੱਦਾਂ ਤੇ ਵੀ ਕੁਝ ਐਸੇ ਹੀ ਨਜ਼ਾਰਾ ਹੈ। ਪੰਜਾਬੀਆਂ ਨੇ ਦਿੱਲੀ 'ਚ ਦਾਖਲ ਹੋਣ ਵਾਲੀਆਂ ਸਰਹੱਦਾਂ ਤੇ ਇੱਕ ਮਿੰਨੀ ਪੰਜਾਬ ਵਸਾ ਲਿਆ ਹੈ। ਚਾਹੇ TDI city ਹੋਵੇ ਜਾਂ ਸ਼ਾਪਿੰਗ ਮਾਲ ਹਰ ਥਾਂ ਕਿਸਾਨਾਂ ਦੀ ਵੱਡੀ ਭੀੜ ਨਜ਼ਰ ਆਉਂਦੀ ਹੈ। ਕਿਸਾਨ ਸੜਕ ਤੇ ਹੀ ਨਹਾਉਣ ਕੱਪੜੇ ਧੋਣ ਸਕੋਣ ਤੱਕ ਸਾਰਾ ਕੰਮ ਕਰ ਰਹੇ ਹਨ। ਕਈ ਹੋਟਲ ਤੇ ਢਾਬੇ ਦੇ ਮਾਲਕਾਂ ਨੇ ਖੱਲ੍ਹ ਦਿੱਲੀ ਨਾਲ ਕਿਸਾਨਾਂ ਨੂੰ ਆਪਣੇ ਟੈਂਟ ਲਾਉਣ ਤੇ ਨਹਾਉਣ ਧੋਣ ਲਈ ਥਾਂ ਦਿੱਤੀ ਹੈ। ਕਿਸਾਨ ਅੰਦੋਲਨ ਵਿੱਚ ਸਵੇਰੇ ਸ਼ਾਮ ਪਾਠ ਪੂਜਾ ਵੀ ਹੁੰਦੀ ਹੈ। ਮੋਰਚੇ ਉੱਤੇ ਹੀ ਕਿਸਾਨਾਂ ਨੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਵੀ ਕੀਤੀ ਹੋਈ ਹੈ। ਅਕਸਰ ਅਸੀਂ ਵੇਖਦੇ ਹਾਂ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਜਾਂਦੇ ਹਨ। ਲੋਕ ਤੋੜ ਭੰਨ ਕਰਦੇ ਹਨ ਤੇ ਦੁਕਾਨਾਂ ਤੱਕ ਲੁਟ ਲੈਂਦੇ ਹਨ ਪਰ ਕਿਸਾਨ ਅੰਦੋਲਨ ਦੀ ਇਹੀ ਖੂਬਸੂਰਤੀ ਹੈ ਕਿ ਸਭ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਤਸਵੀਰਾਂ 'ਚ ਜ਼ਰੂਰ ਲੱਗਦਾ ਹੈ ਕਿ ਕਿਸਾਨਾਂ ਨੂੰ ਹਰ ਸੁਵਿਧਾ ਮਿਲ ਰਹੀ ਹੈ, ਕਿਸੇ ਕਿਸਮ ਦੀ ਔਖ ਨਹੀਂ ਪਰ ਅਸਲ 'ਚ ਸੜਕ ਤੇ ਜ਼ਿੰਦਗੀ ਬਹੁਤ ਮੁਸ਼ਕਲ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਜਲਦੀ ਤੋਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰੇ ਤੇ ਉਹ ਘਰ ਵਾਪਸ ਜਾਣ। ਇਸ ਅੰਦੋਲਨ ਵਿੱਚ ਨੌਜਵਾਨਾਂ ਨੇ ਕਾਫੀ ਜੋਸ਼ ਭਰਿਆ ਹੈ। ਨੌਜਵਾਨ ਟਰੈਕਟਰਾਂ ਤੇ ਚੜ੍ਹ ਖੇਤੀ ਕਾਨੂੰਨਾਂ ਵਿਰੁਧ ਪੋਸਟਰ ਲੈ ਕੇ ਮੋਦੀ ਸਰਕਾਰ ਖਿਲਾਫ ਨਾਅਰੇ ਲਾਉਂਦੇ ਹਨ। ਕਿਸਾਨਾਂ ਦੇ ਇਹ ਅੰਦੋਲਨ ਸ਼ਾਂਤਮਈ ਢੰਗ ਨਾਲ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਕਿਸਾਨਾਂ ਪਹਿਲਾਂ ਪੰਜਾਬ ਵਿੱਚ ਪ੍ਰਦਰਸ਼ਨ ਕਰ ਰਹੇ ਸੀ ਤੇ ਹੁਣ ਕਿਸਾਨ ਦਿੱਲੀ 'ਚ ਸ਼ਾਂਤਮਈ ਢੰਗ ਨਾਲ ਆਪਣਾ ਵਿਰੋਧ ਪ੍ਰਦਰਸ਼ਨ ਜ਼ਾਹਿਰ ਕਰ ਰਹੇ ਹਨ।
 

ਟਾਪ ਹੈਡਲਾਈਨ

Punjab Congress Crisis: ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਛਿੜਿਆ ਨਵਾਂ ਵਿਵਾਦ, ਰਾਹੁਲ ਗਾਂਧੀ ਦੇ ਦੌਰੇ ਤੋਂ ਪਹਿਲਾਂ ਚੰਨੀ ਧੜੇ ਨੇ ਖੋਲ੍ਹਿਆ ਮੋਰਚਾ; ਜਾਣੋ ਪੂਰਾ ਮਾਮਲਾ...
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਸੁਲਤਾਨਪੁਰ ਲੋਧੀ 'ਚ ਚੌਲਾਂ ਦੀ ਮਿੱਲ 'ਚ ਵਾਪਰਿਆ ਭਿਆਨਕ ਹਾਦਸਾ, 25 ਫੁੱਟ ਡੂੰਘੇ ਟੋਏ 'ਚ ਡਿੱਗੇ ਮਜ਼ਦੂਰ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ
ਬਰਨਾਲਾ 'ਚ ਡਿਊਟੀ ਦੌਰਾਨ ਅਗਨੀਵੀਰ ਫੌਜੀ ਹੋਇਆ ਸ਼ਹੀਦ! ਪਰਿਵਾਰ 'ਚ ਸੋਗ ਦੀ ਲਹਿਰ; 3 ਸਾਲ ਪਹਿਲਾਂ ਹੋਇਆ ਸੀ ਭਰਤੀ
Punjab News: ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...
ਪੰਜਾਬ ਭਾਜਪਾ ਵੱਲੋਂ ਚੋਣਾਂ 'ਚ ਜਿੱਤ ਲਈ ਰਣਨੀਤੀ, ਜ਼ਿਲ੍ਹਾ ਇੰਚਾਰਜ-ਸਹਿ-ਇੰਚਾਰਜ ਦਾ ਐਲਾਨ; ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਕਾਂਗਰਸ-ਆਪ-ਅਕਾਲੀ ਦਲ ਤੋਂ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ludhiana School Holiday: ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਲੁਧਿਆਣਾ ਦੇ ਸਕੂਲਾਂ 'ਚ ਸੋਮਵਾਰ ਨੂੰ ਰਹੇਗੀ ਛੁੱਟੀ, ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਐਲਾਨ, ਨੋਟੀਫਿਕੇਸ਼ਨ ਜਾਰੀ...
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਵਾਰਾਣਸੀ ਹਵਾਈ ਅੱਡੇ 'ਤੇ ਚੈਕਿੰਗ ਦੌਰਾਨ ਚੱਲੀ ਗੋਲੀ, 2 ਜ਼ਖ਼ਮੀ; ਮੱਚਿਆ ਚੀਕ ਚੀਹਾੜਾ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਕਿਸਾਨਾਂ ਦਾ ਦਿੱਲੀ ਕੂਚ ਦਾ ਐਲਾਨ, ਦੇਰ ਰਾਤ ਹਰਿਆਣਾ-ਪੰਜਾਬ ਬਾਰਡਰ ਕੀਤਾ ਸੀਲ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਵੱਡੀ ਖ਼ਬਰ! 21 ਤਰੀਕ ਨੂੰ ਪੰਜਾਬ ਰਹੇਗਾ ਬੰਦ! ਜਾਣੋ ਵਜ੍ਹਾ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਅੱਜ ਸਸਤਾ ਹੋਇਆ ਪੈਟਰੋਲ-ਡੀਜ਼ਲ? ਦੇਖ ਲਓ ਪੂਰੀ ਲਿਸਟ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਵੱਡੀ ਖ਼ਬਰ! ਪਟਿਆਲਾ 'ਚ 14 ਸਾਲ ਦੀਆਂ ਤਿੰਨ ਕੁੜੀਆਂ ਹੋਈਆਂ ਲਾਪਤਾ, 15 ਅਗਸਤ ਦੀ ਪਰੇਡ 'ਚ ਸ਼ਾਮਲ ਹੋਏ ਗਈਆਂ ਸੀ
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਫਰਜ਼ੀ ਸਰਟੀਫਿਕੇਟ ਨਾਲ ਪੰਜਾਬ ਪੁਲਿਸ ਅਤੇ ਹਿਮਾਚਲ 'ਚ ਨੌਕਰੀ, PSEB ਜਾਂਚ 'ਚ ਦੋਵੇਂ ਫਰਜ਼ੀ ਨਿਕਲੇ; ਹੁਣ ਹੋਵੇਗੀ ਕਾਰਵਾਈ!
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
ਪੰਜਾਬ 'ਚ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਰਹਿਣਗੇ ਬੱਦਲ; ਜਾਣੋ ਮੌਸਮ ਦਾ ਹਾਲ
Embed widget