Farmer Protest: ਖਨੌਰੀ ਬਾਰਡਰ ’ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦੇ ਕਿਸਾਨ ਗੁਰਮੀਤ ਸਿੰਘ ਨੇ ਟਰਾਲੀ ’ਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਕਿਸਾਨ ਗੁਰਮੀਤ ਸਿੰਘ ਖਨੌਰੀ ਬਾਰਡਰ ’ਤੇ ਜਾ ਕੇ 13 ਫ਼ਰਵਰੀ ਤੋਂ ਅੰਦੋਲਨ ਨਾਲ ਜੁੜਿਆ ਹੋਇਆ ਸੀ ਤੇ ਲਗਾਤਾਰ ਧਰਨੇ ’ਤੇ ਬੈਠਦਾ ਸੀ। ਇਸ ਦੌਰਾਨ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਇਸ ਤੋਂ ਬਾਅਦ ਹੁਣ ਹਰਸਿਮਰਤ ਕੌਰ ਬਾਦਲ ਨੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।



ਹਰਸਿਮਰਤ ਕੌਰ ਬਾਦਲ ਨੇ ਨੌਕਰੀ ਤੇ ਮੁਆਵਜ਼ੇ ਦੀ ਕੀਤੀ ਮੰਗ


ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ, ਹਰਿਆਣਾ ਦੀ ਸਰਹੱਦ 'ਤੇ ਖਨੌਰੀ ਵਿਖੇ ਕਿਸਾਨ ਮੋਰਚੇ ਦੇ ਸਥਾਨ 'ਤੇ ਮਾਨਸਾ ਦੇ ਗੁਰਮੀਤ ਸਿੰਘ ਦੀ ਦਰਦਨਾਕ ਮੌਤ ਨੇ ਸਭ ਨੂੰ ਦੁਖੀ ਕਰ ਦਿੱਤਾ ਹੈ ਅਤੇ ਸਾਨੂੰ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਦਿਵਾ ਦਿੱਤੀ ਹੈ। ਦੁਖੀ ਪਰਿਵਾਰ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ। ਇਸ ਮੌਕੇ ਮੈਂ ਬੇਨਤੀ ਕਰਦੀ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੀੜਤ ਪਰਿਵਾਰ ਨੂੰ ਸਰਕਾਰੀ ਨੌਕਰੀ ਤੇ ਉਚਿਤ ਮੁਆਵਜ਼ਾ ਦਿੱਤਾ ਜਾਵੇ।







ਪ੍ਰਤਾਪ ਬਾਜਵਾ ਨੇ ਵੀ ਕੀਤਾ ਦੁੱਖ ਦਾ ਪ੍ਰਗਟਾਵਾ


ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (partap Singh Bajwa) ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਸਾਨ ਗੁਰਮੀਤ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਹੈ। ਬਾਜਵਾ ਨੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਉਹ ਗੁਰਮੀਤ ਸਿੰਘ ਸਮੇਤ ਅਣਗਿਣਤ ਕਿਸਾਨਾਂ ਦੀਆਂ ਮੌਤਾਂ ਦੀ ਜ਼ਿੰਮੇਵਾਰ ਹੈ, ਕਿਉਂਕਿ ਉਨ੍ਹਾਂ ਦੀ ਇਹ ਦੁਰਦਸ਼ਾ ਬੇਰੁਖ਼ੀ ਦੇ ਨਤੀਜੇ ਵਜੋਂ ਹੋਈ ਹੈ।


ਇਹ ਵੀ ਪੜ੍ਹੋ-CM ਮਾਨ ਦੀ ਮੁੜ ਵਿਗੜੀ ਸਿਹਤ, Fortis ਹਸਪਤਾਲ ਕਰਵਾਇਆ ਭਰਤੀ, ਮਜੀਠੀਆ ਨੇ ਕਿਹਾ- ਸਰਕਾਰ CM ਦੀ ਸਿਹਤ ਦੀ ਜਾਣਕਾਰੀ ਰੱਖੇ ਪਾਰਦਰਸ਼ੀ