ਪੜਚੋਲ ਕਰੋ

Student missing : ਡੇਰਾ ਬਾਬਾ ਨਾਨਕ ਤੋਂ 10ਵੀਂ ਦਾ ਵਿਦਿਆਰਥੀ ਲਾਪਤਾ, 4 ਸਾਲਾਂ ਤੋਂ ਪਿਤਾ ਗਾਇਬ, 'ਪਾਪਾ ਆਏ ਹਨ' ਕਹਿ ਕੇ ਕੋਈ ਨਾਲ ਲੈ ਗਿਆ

Student missing : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਮਨਜੋਤ ਸਿੰਘ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਸਕੂਲ ਦੀ ਛੁੱਟੀ ਤੋਂ ਬਾਅਦ ਵੀ ਜਦੋਂ

Student missing : ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10ਵੀਂ ਜਮਾਤ ਦਾ 14 ਸਾਲਾ ਵਿਦਿਆਰਥੀ ਮਨਜੋਤ ਸਿੰਘ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਸਕੂਲ ਦੀ ਛੁੱਟੀ ਤੋਂ ਬਾਅਦ ਵੀ ਜਦੋਂ ਵਿਦਿਆਰਥੀ ਘਰ ਨਹੀਂ ਪਹੁੰਚਿਆ ਤਾਂ ਪਰਿਵਾਰਕ ਮੈਂਬਰਾਂ ਨੇ ਸਕੂਲ ਪਹੁੰਚ ਕੇ ਰੋਸ ਪ੍ਰਗਟਾਇਆ ਅਤੇ ਸਕੂਲ ਪ੍ਰਸ਼ਾਸਨ 'ਤੇ ਸੁਰੱਖਿਆ ਵਿੱਚ ਵੱਡੀ ਲਾਪਰਵਾਹੀ ਦੇ ਆਰੋਪ ਲਗਾਏ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਦਾਦੀ ਦੇ ਬਿਆਨਾਂ ਦੇ ਆਧਾਰ 'ਤੇ ਅਗਵਾ ਅਤੇ ਗੁੰਮਸ਼ੁਦਗੀ ਨਾਲ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਰਿਵਾਰਕ ਮੈਂਬਰਾਂ ਮੁਤਾਬਕ ਮਨਜੋਤ ਹਰ ਰੋਜ਼ ਦੁਪਹਿਰ 2 ਵਜੇ ਤੋਂ ਪਹਿਲਾਂ ਘਰ ਪਹੁੰਚ ਜਾਂਦਾ ਸੀ ਪਰ ਜਦੋਂ ਦੁਪਹਿਰ 2:30 ਵਜੇ ਤੱਕ ਵੀ ਉਹ ਘਰ ਨਾ ਆਇਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕੀਤੀ। ਪਰਿਵਾਰ ਨੂੰ ਸ਼ੱਕ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਬੱਚੇ ਨੂੰ ਇਹ ਕਹਿ ਕੇ ਬਾਹਰ ਬੁਲਾਇਆ ਕਿ "ਤੇਰੇ ਪਾਪਾ ਆਏ ਹਨ", ਜਿਸ ਤੋਂ ਬਾਅਦ ਉਹ ਉਸ ਦੇ ਨਾਲ ਚਲਾ ਗਿਆ।

ਸਕੂਲ ਪ੍ਰਸ਼ਾਸਨ ਨੇ ਦਿੱਤੀ ਸਫਾਈ

ਸਕੂਲ ਦੀ ਅਧਿਆਪਿਕਾ ਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਅਗਲੇ ਦਿਨ ਸਕੂਲ ਆਉਣ 'ਤੇ ਮਿਲੀ। ਸਕੂਲ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਵਿਦਿਆਰਥੀ ਦੇ ਪਿਤਾ ਆਏ ਸਨ ਅਤੇ ਉਹ ਹੀ ਉਸ ਨੂੰ ਆਪਣੇ ਨਾਲ ਲੈ ਗਏ ਹਨ। ਅਧਿਆਪਿਕਾ ਨੇ ਮੰਨਿਆ ਕਿ ਸਕੂਲ ਵਿੱਚ CCTV ਕੈਮਰੇ ਲੱਗੇ ਹੋਏ ਹਨ, ਪਰ ਹਾਲੀਆ ਬਾਰਿਸ਼ ਕਾਰਨ ਸਿਸਟਮ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਕਾਰਨ ਰਿਕਾਰਡਿੰਗ ਉਪਲਬਧ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਸਰਕਾਰੀ ਨਿਯਮਾਂ ਅਨੁਸਾਰ 500 ਤੋਂ ਵੱਧ ਵਿਦਿਆਰਥੀਆਂ ਵਾਲੇ ਸਕੂਲਾਂ ਵਿੱਚ ਹੀ ਸੁਰੱਖਿਆ ਗਾਰਡ ਦੀ ਤਾਇਨਾਤੀ ਹੁੰਦੀ ਹੈ। ਉਨ੍ਹਾਂ ਦੇ ਸਕੂਲ ਵਿੱਚ ਕਰੀਬ 400 ਵਿਦਿਆਰਥੀ ਹਨ, ਇਸ ਲਈ ਉੱਥੇ ਕੋਈ ਸੁਰੱਖਿਆ ਗਾਰਡ ਜਾਂ ਗੇਟਕੀਪਰ ਨਹੀਂ ਹੈ।

'ਪਿਤਾ ਤਾਂ 4 ਸਾਲਾਂ ਤੋਂ ਗਾਇਬ ਹੈ, ਫਿਰ ਕੌਣ ਲੈ ਗਿਆ?'

ਵਿਦਿਆਰਥੀ ਦੇ ਮਾਮੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸਕੂਲ ਪ੍ਰਸ਼ਾਸਨ ਦੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਮਨਜੋਤ ਦਾ ਪਿਤਾ ਪਿਛਲੇ 4 ਸਾਲਾਂ ਤੋਂ ਗਾਇਬ ਹੈ। ਅਜਿਹੇ ਵਿੱਚ ਸਕੂਲ ਪ੍ਰਸ਼ਾਸਨ ਇਹ ਕਿਵੇਂ ਕਹਿ ਸਕਦਾ ਹੈ ਕਿ ਪਿਤਾ ਉਸ ਨੂੰ ਆਪਣੇ ਨਾਲ ਲੈ ਗਿਆ? ਉਨ੍ਹਾਂ ਦਾ ਕਹਿਣਾ ਹੈ ਕਿ ਬਿਨਾਂ ਪਛਾਣ ਕੀਤੇ 14 ਸਾਲ ਦੇ ਬੱਚੇ ਨੂੰ ਕਿਸੇ ਅਣਜਾਣ ਵਿਅਕਤੀ ਨਾਲ ਜਾਣ ਦੇਣਾ ਸਕੂਲ ਦੀ ਵੱਡੀ ਲਾਪਰਵਾਹੀ ਹੈ। ਸਕੂਲ ਸਮੇਂ ਦੌਰਾਨ ਵਿਦਿਆਰਥੀ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਸਕੂਲ ਪ੍ਰਬੰਧਨ ਦੀ ਹੁੰਦੀ ਹੈ।

ਪੁਲਿਸ ਨੇ FIR ਦਰਜ ਕਰਕੇ ਜਾਂਚ ਕੀਤੀ ਤੇਜ਼

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਵਿਦਿਆਰਥੀ ਦੀ ਦਾਦੀ ਅਮਰਜੀਤ ਕੌਰ ਦੀ ਸ਼ਿਕਾਇਤ 'ਤੇ ਭਾਰਤੀ ਨਿਆਂ ਸੰਹਿਤਾ (BNS) ਦੀ ਧਾਰਾ 137(2) ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਕੂਲ ਦੇ ਆਲੇ-ਦੁਆਲੇ ਅਤੇ ਬਾਜ਼ਾਰ ਵਿੱਚ ਲੱਗੇ ਨਿੱਜੀ CCTV ਕੈਮਰਿਆਂ ਦੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਮਾਮਲੇ ਦੀ ਜਾਣਕਾਰੀ ਉੱਚ ਪੁਲਿਸ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਪੁਲਿਸ ਨੇ ਪਰਿਵਾਰ ਨੂੰ ਭਰੋਸਾ ਦਿਵਾਇਆ ਹੈ ਕਿ ਬੱਚੇ ਦਾ ਜਲਦ ਤੋਂ ਜਲਦ ਪਤਾ ਲਗਾ ਕੇ ਉਸ ਨੂੰ ਸੁਰੱਖਿਅਤ ਪਰਿਵਾਰ ਕੋਲ ਪਹੁੰਚਾਇਆ ਜਾਵੇਗਾ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਟਾਪ ਹੈਡਲਾਈਨ

MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਦੇਹਾਂਤ, ਕੁਝ ਦਿਨ ਪਹਿਲਾਂ ਹੋਈ ਸੀ ਆਖਰੀ ਗੱਲਬਾਤ
MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਦੇਹਾਂਤ, ਕੁਝ ਦਿਨ ਪਹਿਲਾਂ ਹੋਈ ਸੀ ਆਖਰੀ ਗੱਲਬਾਤ
 AAP ਦੀ ਦੂਜੀ ਸੂਚੀ ਤੋਂ ਪਹਿਲਾਂ ਵਿਧਾਇਕਾਂ ਦੀ ਦਿੱਲੀ ਦੌੜ, ਟਿਕਟ ਕੱਟਣ ਦਾ ਸਤਾ ਰਿਹਾ ਡਰ
 AAP ਦੀ ਦੂਜੀ ਸੂਚੀ ਤੋਂ ਪਹਿਲਾਂ ਵਿਧਾਇਕਾਂ ਦੀ ਦਿੱਲੀ ਦੌੜ, ਟਿਕਟ ਕੱਟਣ ਦਾ ਸਤਾ ਰਿਹਾ ਡਰ
Punjab News : ਪਰਵਿੰਦਰ ਝੋਟਾ ਪੰਜ ਤੱਤਾਂ 'ਚ ਵਿਲੀਨ , ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ
Punjab News : ਪਰਵਿੰਦਰ ਝੋਟਾ ਪੰਜ ਤੱਤਾਂ 'ਚ ਵਿਲੀਨ , ਪਿਤਾ ਤੇ ਪੁੱਤਰਾਂ ਨੇ ਦਿੱਤੀ ਅਗਨੀ
 Bathinda Police Accident :  ਮਾਨਸਾ ਜਾ ਰਹੀ ਪੁਲਿਸ ਦੀ ਗੱਡੀ ਨੇ ਵਿਅਕਤੀ ਨੂੰ ਮਾਰੀ ਟੱਕਰ, ਫਿਰ ਮੌਕੇ ਤੋਂ ਹੋਈ ਫਰਾਰ
 Bathinda Police Accident :  ਮਾਨਸਾ ਜਾ ਰਹੀ ਪੁਲਿਸ ਦੀ ਗੱਡੀ ਨੇ ਵਿਅਕਤੀ ਨੂੰ ਮਾਰੀ ਟੱਕਰ, ਫਿਰ ਮੌਕੇ ਤੋਂ ਹੋਈ ਫਰਾਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
School Holidays: ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
ਸੋਮਵਾਰ-ਮੰਗਲਵਾਰ ਸਣੇ ਬੁੱਧਵਾਰ ਨੂੰ ਵੀ ਰਹੇਗੀ ਛੁੱਟੀ, ਹੁਣ ਵੀਰਵਾਰ ਨੂੰ ਖੁੱਲ੍ਹਣਗੇ ਸਕੂਲ! ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਚੈੱਕ ਕਰੋ ਛੁੱਟੀਆਂ ਦੀ ਲਿਸਟ...
Punjab News: ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
ਪੰਜਾਬ 'ਆਪ' 'ਚ ਦੂਜੀ ਲਿਸਟ ਨੂੰ ਲੈ ਕੇ ਹਲਚਲ ਤੇਜ਼, ਕਈ ਆਗੂਆਂ ਅਤੇ ਵਿਧਾਇਕਾਂ ਦੇ ਦਿੱਲੀ ਦੌਰੇ ਸ਼ੁਰੂ, ਜਾਣੋ ਕਿੰਨਾ ਨੂੰ ਟਿਕਟ ਕੱਟਣ ਦਾ ਡਰ?
Earthquake News: ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
ਤੜਕ ਸਵੇਰੇ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਪੈ ਗਿਆ ਚੀਕ-ਚਿਹਾੜਾ, ਘਰਾਂ ਚੋਂ ਬਾਹਰ ਭੱਜੇ ਲੋਕ, 5.7 ਤੀਬਰਤਾ ਨਾਲ ਜ਼ਬਰਦਸਤ ਝਟਕੇ...
Parvinder Jhota Last Rites: ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
ਪਰਵਿੰਦਰ ਝੋਟਾ ਦਾ ਅੱਜ ਅੰਤਿਮ ਸੰਸਕਾਰ, ਚੰਡੀਗੜ੍ਹ ਤੋਂ ਮਾਨਸਾ ਪਹੁੰਚੇਗੀ ਮ੍ਰਿਤਕ ਦੇਹ, ਜੱਦੀ ਫਾਰਮ 'ਤੇ ਦਿੱਤੀ ਜਾਵੇਗੀ ਅੰਤਿਮ ਵਿਦਾਇਗੀ; ਭੁੱਖ ਹੜਤਾਲ 'ਤੇ ਪਿਤਾ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਨਵੰਬਰ 2026
Punjab News: ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
ਚੋਣਾਂ ਤੋਂ ਪਹਿਲਾਂ ਪੰਜਾਬ 'ਕਾਂਗਰਸ' ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਪਰਿਵਾਰ ਸਣੇ ਛੱਡਿਆ ਪਾਰਟੀ ਦਾ ਸਾਥ, 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
ਪੰਜਾਬ ਚੋਣਾਂ ਤੋਂ ਪਹਿਲਾਂ 'ਆਮ ਆਦਮੀ ਪਾਰਟੀ' ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂਆਂ ਨੇ ਫੜਿਆ 'ਅਕਾਲੀ ਦਲ' ਦਾ ਪੱਲਾ, ਸਿਆਸੀ ਜਗਤ 'ਚ ਮੱਚੀ ਤਰਥੱਲੀ...
Punjab Police Transfer: ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
ਪੰਜਾਬ ਪੁਲਿਸ ਵਿਭਾਗ 'ਚ ਵੱਡਾ ਫੇਰਬਦਲ, 7 ਸੀਨੀਅਰ IPS ਅਫ਼ਸਰਾਂ ਦੇ ਰਾਤੋ-ਰਾਤ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? ਹੁਕਮ ਜਾਰੀ...
Embed widget