ਪੜਚੋਲ ਕਰੋ

ਰਾਮ ਰਹੀਮ ਦੇ ਖਾਸ-ਮ-ਖਾਸ ਨੂੰ 40 ਲੱਖ ਦੀ ਬੈਂਕ ਗਰੰਟੀ 'ਤੇ ਵੀ ਨਾ ਮਿਲੀ ਰਾਹਤ

ਪੰਚਕੂਲਾ: ਡੇਰਾ ਸਿਰਸਾ ਮੁਖੀ ਰਾਮ ਰਹੀਮ ਦੇ ਖਾਸ-ਮ-ਖਾਸ ਰਾਮ ਮੂਰਤੀ ਡੇਰੇ ਵੱਲੋਂ ਚਲਾਏ ਜਾ ਰਹੇ ਲੈਂਡ ਮਾਫੀਆ ਨੈੱਟਵਰਕ ਦੇ ਮਾਮਲੇ 'ਚ ਜ਼ਮਾਨਤ ਲੈਣ ਲਈ 40 ਲੱਖ ਦੀ ਬੈਂਕ ਗਰੰਟੀ ਰੱਖਣ ਲਈ ਤਿਆਰ ਹੈ। ਰਾਮ ਮੂਰਤੀ ਵੱਲੋਂ ਲਾਈ ਗਈ ਜ਼ਮਾਨਤ ਅਰਜ਼ੀ 'ਚ ਉਹ 40 ਲੱਖ ਰੁਪਏ ਬੈਂਕ 'ਚ ਰੱਖਣ ਲਈ ਤਿਆਰ ਹੈ। ਹਾਲਾਂਕਿ ਰਾਮ ਮੂਰਤੀ 'ਤੇ ਇਲਜ਼ਾਮ ਹਨ ਕਿ ਉਸ ਨੇ ਸ਼ਿਕਾਇਤਕਰਤਾ ਅਜੇਵੀਰ ਤੋਂ ਡਰਾ-ਧਮਕਾ ਕੇ 40 ਲੱਖ ਰੁਪਏ ਜ਼ਬਰਦਸਤੀ ਲਏ ਸੀ। ਇਸ ਸਬੰਧੀ ਪੰਚਕੂਲਾ ਪੁਲਿਸ ਨੇ 28 ਫਰਵਰੀ ਨੂੰ ਮਾਮਲਾ ਦਰਜ ਕੀਤਾ ਸੀ। ਮਾਮਲੇ ਦੇ ਚੱਲਦਿਆਂ ਰਾਮ ਰਹੀਮ ਦੇ ਖਾਸ ਰਾਮ ਮੂਰਤੀ ਨੇ ਆਪਣੀ ਅਗਾਉਂ ਜ਼ਮਾਨਤ ਦੀ ਅਰਜ਼ੀ ਪੰਚਕੂਲਾ ਅਦਾਲਤ 'ਚ ਦਾਖਲ ਕੀਤੀ ਹੈ। ਜ਼ਮਾਨਤ ਦੀ ਅਰਜ਼ੀ 'ਚ ਰਾਮ ਮੂਰਤੀ ਨੇ ਕਿਹਾ ਕਿ ਉਹ 40 ਲੱਖ ਬੈਂਕ 'ਚ ਗਰੰਟੀ ਵਜੋਂ ਜਮ੍ਹਾ ਕਰਾਉਣ ਨੂੰ ਤਿਆਰ ਹੈ, ਜੇਕਰ ਕੇਸ ਦਾ ਫੈਸਲਾ ਅਜੇਵੀਰ ਦੇ ਹੱਕ 'ਚ ਆਉਂਦਾ ਹੈ ਤਾਂ ਪੈਸੇ ਉਸ ਨੂੰ ਦਿੱਤੇ ਜਾਣ। ਉਸ ਨੇ ਇਹ ਵੀ ਕਿਹਾ ਕਿ ਇਹ ਪੈਸੇ ਬੈਂਕ ਗਰੰਟੀ, ਫਿਕਸਡ ਡਿਪੋਜ਼ਿਟ ਜਾਂ ਡਿਮਾਂਡ ਡਰਾਫਟ ਵਜੋਂ ਰੱਖਣ ਲਈ ਤਿਆਰ ਹੈ। ਰਾਮ ਮੂਰਤੀ ਦੇ ਇਸ ਦਾਅ ਨੇ ਪੰਚਕੂਲਾ ਦੀ ਅਦਾਲਤ 'ਤੇ ਕੁਝ ਖਾਸ ਪ੍ਰਭਾਵ ਨਾ ਪਾਇਆ। ਅਦਾਲਤ ਨੇ ਮੂਰਤੀ ਨੂੰ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਲਈ ਇਨਕਾਰ ਕਰ ਦਿੱਤਾ ਹੈ। ਰਾਮ ਰਹੀਮ ਦਾ ਇਹ ਖਾਸ ਪ੍ਰੇਮੀ ਬਿਲਡਰ ਅਜੇਵੀਰ ਨੂੰ ਜ਼ਮੀਨ ਦਾ ਮਸਲਾ ਸੁਲਝਾਉਣ ਲਈ ਡੇਰਾ ਮੁਖੀ ਕੋਲ ਲੈ ਕੇ ਗਿਆ ਸੀ, ਜਿੱਥੇ ਅਜੇਵੀਰ ਨੂੰ ਧਮਕਾ ਕੇ ਜ਼ਮੀਨ ਨਾਮ ਕਰਨ ਨੂੰ ਕਿਹਾ ਗਿਆ ਸੀ। ਹਾਲਾਂਕਿ, ਪੁਲਿਸ ਨੇ ਰਾਮ ਰਹੀਮ ਦੇ ਵਕੀਲ ਤੇ ਉਸ ਦੇ ਦੋ ਖਾਸ ਪ੍ਰੇਮੀਆਂ ਸਮੇਤ 40 ਲੋਕਾਂ 'ਤੇ ਜ਼ਮੀਨ ਹੜਪਣ ਦਾ ਮਾਮਲੇ 28 ਫਰਵਰੀ ਨੂੰ ਦਰਜ ਕਰ ਲਿਆ ਸੀ, ਪਰ ਹਾਲੇ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ। ਰਾਮ ਮੂਰਤੀ 'ਤੇ ਇਲਜ਼ਾਮ ਹਨ ਕਿ ਅਜਵੀਰ ਦੀ ਜ਼ਮੀਨ ਹੜੱਪਣ ਦੇ ਬਾਵਜੂਦ ਉਸ ਨੇ 40 ਲੱਖ ਦੀ ਰਕਮ ਉਸ ਤੋਂ ਜ਼ਬਰਦਸਤੀ ਲਈ।

ਟਾਪ ਹੈਡਲਾਈਨ

Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ
Punjab Bandh ਦੌਰਾਨ ਪੁਲਿਸ ਮੁਲਾਜ਼ਮ ਦੀ ਮੌਤ, 12 ਜ਼ਿਲ੍ਹਿਆਂ 'ਚ ਬਾਜ਼ਾਰ ਰਹੇ ਬੰਦ
NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
NRI ਲਾੜਾ ਆਪਣੀ ਪਤਨੀ ਨੂੰ ਛੱਡ ਭੱਜਿਆ ਕੈਨੇਡਾ , ਵਿਦੇਸ਼ 'ਚ ਸੈਟਲ ਕਰਵਾਉਣ ਦਾ ਸੁਪਨਾ ਦਿਖਾ ਕੇ ਕੀਤਾ ਵਿਆਹ 
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Fatehgarh Sahib 'ਚ ਭਿਆਨਕ ਸੜਕ ਹਾਦਸਾ, 2 ਦੀ ਮੌਤ ,ਤੇਜ਼ ਰਫ਼ਤਾਰ ਟਰੱਕ ਨੇ ਸਕੂਟਰੀ ਨੂੰ ਕੁਚਲਿਆ
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...
Big News: ਵੱਡੀ ਖਬਰ, 'ਆਪ' ਮੰਤਰੀ ਸੰਜੀਵ ਅਰੋੜਾ ਨੂੰ ਲੈ ਕੇ ਵੱਡਾ ਅਪਡੇਟ, ਸੁਪਰੀਮ ਕੋਰਟ ਨੇ ਜ਼ਮਾਨਤ...

ਵੀਡੀਓਜ਼

ਪੰਜਾਬ ਬੰਦ ਦਾ ਵੱਡਾ ਅਸਰ! ਹੁਸ਼ਿਆਰਪੁਰ 'ਚ 9 ਤੋਂ 5 ਵਜੇ ਤੱਕ ਸਭ ਕੁਝ ਬੰਦ
ਪੰਜਾਬ ਭਰ 'ਚ ਰੋਸ! ਸਫਾਈ ਸੇਵਕਾਂ ਨੇ ਬੰਦ ਕਰਵਾਇਆ ਪੰਜਾਬ
ਗੜਗੱਜ ਦਾ ਸਵਾਲ! 'ਸਰਕਾਰ ਹੁਣ ਆਪਣੀਆਂ ਗੱਲਾਂ ਤੋਂ ਕਿਉਂ ਮੁੱਕਰ ਰਹੀ ਹੈ?'
'ਆਪਣੇ ਧਰਮ 'ਚ ਸਰਕਾਰ ਦੀ ਦਖ਼ਲਅੰਦਾਜ਼ੀ ਬਰਦਾਸ਼ਤ ਨਹੀਂ ਕਰਾਂਗੇ'
'ਅਸੀਂ ਕੀ ਕਹਿ ਰਹੇ ਹਾਂ, ਸਰਕਾਰ ਨੂੰ ਅਜੇ ਤੱਕ ਸਮਝ ਨਹੀਂ ਆਈ'— ਗੜਗੱਜ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ITR: ਸਾਰੇ ਟੈਕਸਪੇਅਰਾਂ ਲਈ 31 ਜੁਲਾਈ ਆਖਰੀ ਤਾਰੀਖ ਨਹੀਂ, ਕਿਨ੍ਹਾਂ ਲੋਕਾਂ ਨੂੰ ਮਿਲਦਾ ਹੈ ਵੱਧ ਸਮਾਂ?
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
ਸਾਵਣ ‘ਚ ਜੋਤੀਰਲਿੰਗ ਦਰਸ਼ਨ ਹੋਣਗੇ ਆਸਾਨ, ਰੇਲਵੇ ਨੇ ਚਲਾਈਆਂ ਸਪੈਸ਼ਲ ਟਰੇਨਾਂ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
AC Settings : ਦਿਨ ਭਰ ਚਲਦਾ ਹੈ AC ? ਇਹ ਸੈਟਿੰਗਾਂ ਬਦਲੋ, ਅੱਧਾ ਆਵੇਗਾ ਬਿਜਲੀ ਦਾ ਬਿੱਲ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਕੀ ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ ਇੰਟਰਨੈੱਟ ਦੀ ਪਹੁੰਚ? ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਯਾਤਰਾ ਲਈ ਸ਼੍ਰੋਮਣੀ ਕਮੇਟੀ ਨੇ ਸ਼ਰਧਾਲੂਆਂ ਤੋਂ ਮੰਗੇ ਪਾਸਪੋਰਟ
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Singer Road Accident: ਮਸ਼ਹੂਰ ਗਾਇਕ ਦਾ ਭਿਆਨਕ ਐਕਸੀਡੈਂਟ, ਸੜਕ ਹਾਦਸੇ 'ਚ ਮੌਤ; ਮੋਟਰਸਾਈਕਲ 'ਤੇ...
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Best Time To Mop: ਪੋਛਾ ਲਗਾਉਣ ਦਾ ਸਹੀ ਸਮਾਂ ਸਵੇਰੇ ਜਾਂ ਸ਼ਾਮ? ਜਾਣੋ ਫਰਸ਼ ਚਮਕਾਉਣ ਦਾ ਸਹੀ ਤਰੀਕਾ
Punjab Congress Crisis: ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
ਪੰਜਾਬ ਕਾਂਗਰਸ 'ਚ ਹਲਚਲ, ਅਸਤੀਫ਼ੇ ਨੂੰ ਲੈ ਬੋਲੇ ਪ੍ਰਧਾਨ ਰਾਜਾ ਵੜਿੰਗ, ਚੰਨੀ ਖਿਲਾਫ਼ ਹਾਈਕਮਾਨ ਨੂੰ ਸ਼ਿਕਾਇਤ; ਜਾਣੋ ਆਗੂਆਂ ਦਾ ਵਿਵਾਦ ਕੌਣ ਸੁਲਝਾਏਗਾ...
Embed widget