ਪੜਚੋਲ ਕਰੋ
Advertisement
800 ਗੱਡੀਆਂ ਦੇ ਕਾਫਲੇ ਨਾਲ ਪੇਸ਼ੀ ਭੁਗਤਣ ਆਇਆ ਸਿਰਸਾ ਮੁਖੀ
ਸਿਰਸਾ: ਅੱਜ 25 ਅਗਸਤ ਨੂੰ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੇ ਬਲਾਤਕਾਰ ਮਾਮਲੇ ਵਿੱਚ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਹੋਣਾ ਹੈ। ਹੁਣੇ-ਹੁਣੇ ਖ਼ਬਰ ਮਿਲੀ ਹੈ ਕਿ ਗੁਰਮੀਤ ਰਾਮ ਰਹੀਮ ਸਿਰਸਾ ਤੋਂ ਪੰਚਕੂਲਾ ਲਈ ਨਿਕਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਨਾਲ 800 ਗੱਡੀਆਂ ਦਾ ਕਾਫਲਾ ਹੈ, ਜਿਨ੍ਹਾਂ 'ਤੇ ਬਾਕਾਇਦਾ ਨੰਬਰ ਲਾਏ ਗਏ ਹਨ। ਪਹਿਲਾਂ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਹ ਹੈਲੀਕਾਪਟਰ ਰਾਹੀਂ ਪੰਚਕੂਲਾ ਪਹੁੰਚੇਗਾ ਪਰ ਹੁਣ ਉਹ ਸੜਕ ਰਾਹੀਂ ਹੀ ਅਦਾਲਤ ਲਈ ਰਵਾਨਾ ਹੋਇਆ ਹੈ।
ਸਿਰਸਾ ਤੋਂ ਪੰਚਕੂਲਾ 250 ਕਿਲੋਮੀਟਰ ਦੂਰ ਹੈ, ਜਿਸ ਨੂੰ ਤੈਅ ਕਰਨ ਲਈ ਤਕਰੀਬਨ 4-5 ਘੰਟੇ ਦਾ ਸਮਾਂ ਲੱਗਦਾ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪੰਚਕੂਲਾ ਵਿੱਚ ਪਹਿਲਾਂ ਹੀ ਡੇਰਾ ਪ੍ਰੇਮੀ ਲੱਖਾਂ ਦੀ ਗਿਣਤੀ ਵਿੱਚ ਮੌਜੂਦ ਹਨ। ਹੁਣ ਰਾਮ ਰਹੀਮ 800 ਗੱਡੀਆਂ ਭਰ ਕੇ ਪੰਚਕੂਲਾ ਪਹੁੰਚ ਰਿਹਾ ਹੈ। ਹੁਣ ਇੱਥੇ ਸਥਿਤੀ ਹੋਰ ਵੀ ਤਣਾਅਪੂਰਨ ਹੋ ਸਕਦੀ ਹੈ। ਹਾਲਾਂਕਿ, ਪੰਚਕੂਲਾ ਸਮੇਤ ਪੰਜਾਬ ਤੇ ਹਰਿਆਣਾ ਵਿੱਚ ਧਾਰਾ 144 ਲਾਗੂ ਕੀਤੀ ਹੋਈ ਹੈ, ਪਰ ਫਿਰ ਵੀ ਰਾਮ ਰਹੀਮ ਦੀ ਪੇਸ਼ੀ ਕਾਰਨ ਲੱਖਾਂ ਦੀ ਗਿਣਤੀ ਵਿੱਚ ਡੇਰਾ ਸਮਰਥਕ ਪੰਚਕੂਲਾ ਪਹੁੰਚੇ ਹੋਏ ਹਨ।
ਇਸੇ ਕਾਰਨ ਹਰਿਆਣਾ ਪ੍ਰਸ਼ਾਸਨ ਨੂੰ ਹਾਈਕੋਰਟ ਤੋਂ ਝਾੜ ਵੀ ਪਈ ਸੀ। ਹਾਈਕੋਰਟ ਤੋਂ ਫਿਟਕਾਰ ਖਾਣ ਤੋਂ ਬਾਅਦ ਪ੍ਰਸ਼ਾਸਨ ਨੇ ਗੋਂਗਲੂਆਂ ਤੋਂ ਮਿੱਟੀ ਝਾੜਦਿਆਂ ਪੁਲਿਸ ਦੇ ਸਪੀਕਰ ਨੇ ਡੇਰਾ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਇੱਥੋਂ ਚਲੇ ਜਾਣ ਕਿਉਂਕਿ ਇੱਥੇ ਧਾਰਾ 144 ਲਾਗੂ ਕੀਤੀ ਹੋਈ ਹੈ ਪਰ ਇਸ ਦਾ ਕੋਈ ਖ਼ਾਸ ਅਸਰ ਨਾ ਹੋਇਆ। ਪਹਿਲਾਂ ਤਾਂ ਰਾਮ ਰਹੀਮ ਦੇ ਅਦਾਲਤ ਵਿੱਚ ਪੇਸ਼ ਹੋਣ ਬਾਰੇ ਦੁਚਿੱਤੀ ਸੀ ਪਰ ਕੱਲ੍ਹ ਉਨ੍ਹਾਂ ਟਵੀਟ ਰਾਹੀਂ ਪੁਸ਼ਟੀ ਕਰ ਦਿੱਤੀ ਸੀ ਕਿ ਉਹ ਅਦਾਲਤ ਵਿੱਚ ਪੇਸ਼ ਹੋਣਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲਾਈਫਸਟਾਈਲ
Advertisement