ਪੜਚੋਲ ਕਰੋ

ਲੋਕ ਸਭਾ ਚੋਣਾਂ ਨੇ ਫੂਕੀ ਡੇਰਾ ਪ੍ਰੇਮੀਆਂ 'ਚ ਰੂਹ, ਪੰਜਾਬ ਭਰ 'ਚ ਸ਼ਕਤੀ ਪ੍ਰਦਰਸ਼ਨ

ਪਿਛਲੇ ਕਾਫੀ ਸਮੇਂ ਤੋਂ ਘਰਾਂ 'ਚ ਸਹਿਮੇ ਬੈਠੇ ਡੇਰਾ ਸਿਰਸਾ ਦੇ ਪੈਰੋਕਾਰ ਚੋਣਾਂ ਦਾ ਮਾਹੌਲ ਬਣਦਿਆਂ ਹੀ ਮੁੜ ਸਰਗਰਮ ਹੋ ਗਏ ਹਨ। ਬੇਸ਼ੱਕ ਇਸ ਵਾਰ ਡੇਰਾ ਸਿਰਸਾ ਦੇ ਲੀਡਰ ਕਿਸੇ ਵੀ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਬਾਰੇ ਕੁਝ ਨਹੀਂ ਬੋਲ ਰਹੇ ਪਰ ਆਪਣੇ ਪੈਰੋਕਾਰਾਂ ਦਾ ਮਨੋਬਲ ਜ਼ਰੂਰ ਵਧਾ ਰਹੇ ਹਨ।

ਚੰਡੀਗੜ੍ਹ: ਪਿਛਲੇ ਕਾਫੀ ਸਮੇਂ ਤੋਂ ਘਰਾਂ 'ਚ ਸਹਿਮੇ ਬੈਠੇ ਡੇਰਾ ਸਿਰਸਾ ਦੇ ਪੈਰੋਕਾਰ ਚੋਣਾਂ ਦਾ ਮਾਹੌਲ ਬਣਦਿਆਂ ਹੀ ਮੁੜ ਸਰਗਰਮ ਹੋ ਗਏ ਹਨ। ਬੇਸ਼ੱਕ ਇਸ ਵਾਰ ਡੇਰਾ ਸਿਰਸਾ ਦੇ ਲੀਡਰ ਕਿਸੇ ਵੀ ਸਿਆਸੀ ਪਾਰਟੀ ਦੀ ਖੁੱਲ੍ਹੀ ਹਮਾਇਤ ਬਾਰੇ ਕੁਝ ਨਹੀਂ ਬੋਲ ਰਹੇ ਪਰ ਆਪਣੇ ਪੈਰੋਕਾਰਾਂ ਦਾ ਮਨੋਬਲ ਜ਼ਰੂਰ ਵਧਾ ਰਹੇ ਹਨ। ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਹੋਈ ਸਜ਼ਾ ਤੋਂ ਬਾਅਦ ਨਾਮ ਚਰਚਾ ਘਰ ਬੰਦ ਹੋ ਗਏ ਸੀ। ਚੋਣਾਂ ਦਾ ਬਿਗੁਲ ਵੱਜਦਿਆਂ ਹੀ ਡੇਰਿਆਂ ਵਿੱਚ ਇੱਕ ਵਾਰ ਫਿਰ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਸੂਬੇ ਵਿੱਚ ਲੋਕ ਸਭਾ ਚੋਣਾਂ ਦੌਰਾਨ ਸਿਆਸੀ ਪਾਰਟੀਆਂ ਨੂੰ ਸਮਰਥਨ ਦੇ ਬਹਾਨੇ ਡੇਰੇ ਨੇ ਇੱਕ ਵਾਰ ਫਿਰ ਤੋਂ ਆਪਣਾ ਦਬਦਬਾ ਕਾਇਮ ਕਰਨਾ ਸ਼ੁਰੂ ਕਰ ਦਿੱਤਾ ਹੈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸੁੰਨਸਾਨ ਪਏ ਨਾਮ ਚਰਚਾ ਘਰਾਂ ਵਿੱਚ ਇੱਕ ਵਾਰ ਫਿਰ ‘ਪ੍ਰੇਮੀ’ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਨਾਮ ਚਰਚਾ ਘਰਾਂ ਵਿੱਚ ਡੇਰੇ ਦੇ ਰਾਜਸੀ ਵਿੰਗ ‘ਪ੍ਰੇਮੀਆਂ’ ਨੂੰ ਡੇਰੇ ਦੇ ਹਰ ਫੈਸਲੇ ਦੇ ਨਾਲ ਹਾਂ ਵਿੱਚ ਹਾਂ ਮਿਲਾਉਣ ਲਈ ਆਖ਼ ਰਹੇ ਹਨ। ਬੀਤੇ ਦਿਨੀਂ ਡੇਰਾ ਸੱਚਾ ਸੌਦਾ ਨੇ ਚੋਣਾਂ ਵਿੱਚ ‘ਪ੍ਰੇਮੀਆਂ’ ਨਾਲ ‘ਮਨ ਦੀ ਗੱਲ’ ਕਰਨ ਲਈ ਜ਼ਿਲ੍ਹਾ ਪੱਧਰ ’ਤੇ ਨਾਮ ਚਰਚਾ ਘਰਾਵਾਂ ਵਿੱਚ ਸਤਿਸੰਗ ਤੋਂ ਬਾਅਦ ਚਰਚਾ ਕੀਤੀ। ਸੂਬੇ ਦੇ ਜ਼ਿਲ੍ਹਾ ਪਟਿਆਲਾ, ਫਤਿਗੜ੍ਹ ਸਾਹਿਬ, ਸੰਗਰੂਰ, ਫਿਰੋਜ਼ਪੁਰ, ਹੁਸ਼ਿਆਰਪੁਰ ਤੇ ਲੁਧਿਆਣਾ ਦੇ ਨਾਮ ਘਰਾਂ ਵਿੱਚ ਇਕੱਠ ਕੀਤਾ। ਇੱਥੇ ਉਨ੍ਹਾਂ ਨੇ ਪ੍ਰੇਮੀਆਂ ਕੋਲੋਂ ਇਸ ਗੱਲ ਦਾ ਵਿਸ਼ਵਾਸ ਲਿਆ ਕਿ ਡੇਰਾ ਜੋ ਵੀ ਫੈਸਲਾ ਕਰੇਗਾ, ਪ੍ਰੇਮੀ ਉਸ ਫੈਸਲੇ ਦੇ ਨਾਲ ਹਨ ਜਾਂ ਨਹੀਂ। ਲੁਧਿਆਣਾ ਦੇ ਪਿੰਡ ਗਹੌਰ ਦੇ ਨਾਮ ਚਰਚਾ ਘਰ ਵਿੱਚ 10 ਹਜ਼ਾਰ ਤੋਂ ਵੱਧ ਡੇਰਾ ਪ੍ਰੇਮੀਆਂ ਨੇ ਹਿੱਸਾ ਲਿਆ। ਜਿੱਥੇ ਡੇਰੇ ਦੇ ਰਾਜਸੀ ਵਿੰਗ ਤੇ ਕਮੇਟੀ ਦੇ 25 ਮੈਂਬਰਾਂ ਨੇ ਸੰਬੋਧਨ ਕੀਤਾ। ਨਾਮ ਚਰਚਾ ਘਰਾਂ ਵਿੱਚ ਇਕੱਠੇ ਹੋਏ ਪ੍ਰੇਮੀਆਂ ਨੂੰ ਆਪਣੇ ਸੰਬੋਧਨ ਵਿੱਚ ਰਾਜਸੀ ਵਿੰਗ ਦੇ ਮੈਂਬਰ ਕਹਿ ਰਹੇ ਹਨ ਕਿ ਸੰਗਤ ਨੂੰ ਇੱਕ ਵਾਰ ਫਿਰ ਤੋਂ ਇੱਕਜੁੱਟ ਹੋਣ ਦੀ ਜ਼ਰੂਰਤ ਹੈ। ਡੇਰਾ ਪ੍ਰੇਮੀਆਂ ਨੂੰ ਡੇਰਾ ਮੁਖੀ ਦਾ ਹੁਕਮ ਮੰਨਣ, ਕਿਸੇ ਦੀ ਗ਼ੱਲ ’ਚ ਨਾ ਆਉਣ ਦੀ ਗੱਲ ਆਖੀ ਜਾ ਰਹੀ ਹੈ। ਇੱਥੇ ਰਾਜਸੀ ਵਿੰਗ ਦੇ ਮੈਂਬਰ ਹਰਚਰਨ ਸਿੰਘ ਤੇ ਛਿੰਦਰਪਾਲ ਸਿੰਘ ਨੇ ਦੱਸਿਆ ਕਿ ਨਾਮ ਚਰਚਾ ਦਾ ਮਕਸਦ ਸਿਰਫ਼ ਡੇਰਾ ਪ੍ਰੇਮੀਆਂ ਨੂੰ ਇੱਕਜੁਟ ਕਰਨਾ ਹੀ ਹੈ। ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਨੂੰ ਅਪਰਾਧਿਕ ਮਾਮਲੇ ’ਚ ਪੰਚਕੂਲਾ ਸੀਬੀਆਈ ਅਦਾਲਤ ਨੇ ਅਗਸਤ 2017 ’ਚ ਸਜ਼ਾ ਸੁਣਾ ਦਿੱਤੀ ਸੀ ਤੇ ਉਦੋਂ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਦੀ ਗੈਰ-ਹਾਜ਼ਰੀ ’ਚ ਗਹੌਰ ਦੇ ਨਾਮ ਚਰਚਾ ਘਰ ’ਤੇ ਪ੍ਰਸ਼ਾਸਨ ਨੇ ਤਾਲਾ ਲਾ ਦਿੱਤਾ ਸੀ, ਡੇਰਾ ਪ੍ਰੇਮੀ ਘਰਾਂ ’ਚ ਹੀ ਨਾਮ ਚਰਚਾ ਕਰ ਰਹੇ ਸਨ। ਦੋ ਸਾਲ ਬਾਅਦ ਪ੍ਰੇਮੀਆਂ ਦੇ ਵੱਲੋਂ ਚੋਣਾਂ ਨੇੜੇ ਆਉਂਦੇ ਹੀ ਡੇਰਾ ਵੀ ਖੋਲ੍ਹ ਲਿਆ ਤੇ ਉਥੇਂ ਸੰਗਤ ਨੂੰ ਇਕੱਠਾ ਵੀ ਕਰ ਲਿਆ।

ਟਾਪ ਹੈਡਲਾਈਨ

ਪਠਾਨਕੋਟ 'ਚ ਥਾਣਾ ਇੰਚਾਰਜ ਰਿਸ਼ਵਤ ਲੈਂਦੇ ਕਾਬੂ, ਢਾਈ ਲੱਖ ਦੀ ਰਿਸ਼ਵਤ ਦੀ ਡਿਮਾਂਡ; ਜਾਣੋ ਪੂਰਾ ਮਾਮਲਾ
ਪਠਾਨਕੋਟ 'ਚ ਥਾਣਾ ਇੰਚਾਰਜ ਰਿਸ਼ਵਤ ਲੈਂਦੇ ਕਾਬੂ, ਢਾਈ ਲੱਖ ਦੀ ਰਿਸ਼ਵਤ ਦੀ ਡਿਮਾਂਡ; ਜਾਣੋ ਪੂਰਾ ਮਾਮਲਾ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ! DC ਦੇ ਗਨਮੈਨ ਨੇ ਪਤਨੀ ਤੇ ਪੁੱਤਾਂ ਨੂੰ ਮਾਰੀਆਂ ਗੋਲੀਆਂ, ਫਿਰ ਖੁਦ ਸ਼ੂਟ ਕੀਤਾ; ਮੱਚੀ ਸਨਸਨੀ
ਪੰਜਾਬ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ! DC ਦੇ ਗਨਮੈਨ ਨੇ ਪਤਨੀ ਤੇ ਪੁੱਤਾਂ ਨੂੰ ਮਾਰੀਆਂ ਗੋਲੀਆਂ, ਫਿਰ ਖੁਦ ਸ਼ੂਟ ਕੀਤਾ; ਮੱਚੀ ਸਨਸਨੀ
ਅਮਰੀਕਾ 'ਚ ਪੰਜਾਬੀ ਮਹਿਲਾ ਦੀ ਬੇਰਹਿਮੀ ਨਾਲ ਕੀਤੀ ਹੱਤਿਆ, ਲਾਸ਼ ਨੂੰ ਸਾੜਨ ਦਾ ਦੋਸ਼; ਮੱਚੀ ਸਨਸਨੀ
ਅਮਰੀਕਾ 'ਚ ਪੰਜਾਬੀ ਮਹਿਲਾ ਦੀ ਬੇਰਹਿਮੀ ਨਾਲ ਕੀਤੀ ਹੱਤਿਆ, ਲਾਸ਼ ਨੂੰ ਸਾੜਨ ਦਾ ਦੋਸ਼; ਮੱਚੀ ਸਨਸਨੀ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
ਦੇਰ ਰਾਤ ਅਚਾਨਕ ਬਦਲਿਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ, ਦੇਖੋ ਕਿੱਥੇ-ਕਿੱਥੇ ਜਾਣਗੇ; ਜਾਣੋ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
PF ਨਿਯਮਾਂ 'ਚ ਹੋਇਆ ਵੱਡਾ ਬਦਲਾਅ, ਰਿਟਾਇਰਮੈਂਟ 'ਤੇ 20 ਲੱਖ ਘੱਟ ਮਿਲਣਗੇ, ਪਰ ਸਾਰੀ ਉਮਰ ਮਿਲੇਗੀ ਪੈਨਸ਼ਨ; ਸਮਝੋ ਪੂਰਾ ਹਿਸਾਬ-ਕਿਤਾਬ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਪੰਜਾਬ-ਚੰਡੀਗੜ੍ਹ 'ਚ ਡ੍ਰਾਈ ਰਹੇਗਾ ਮੌਸਮ, ਦਿਨ 'ਚ ਗਰਮੀ ਬਰਕਰਾਰ, ਸਵੇਰੇ-ਸ਼ਾਮ ਵਧੇਗੀ ਠੰਡ; ਜਾਣੋ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਅਕਤੂਬਰ 2026
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
Health News : ਸੌਂਦੇ ਸਮੇਂ ਵਾਰ-ਵਾਰ ਸੁੰਨ ਹੋ ਜਾਂਦਾ ਹੈ ਹੱਥ ? ਸਰੀਰ ਦੇ ਰਿਹਾ ਹੋ ਸਕਦਾ ਹੈ ਕਿਸੇ ਗੰਭੀਰ ਬਿਮਾਰੀ ਦਾ ਸੰਕੇਤ !
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
iPhone 17 'ਤੇ ਬੰਪਰ ਡਿਸਕਾਊਂਟ ! 99,900 ਰੁਪਏ ਵਾਲਾ ਫੋਨ 55 ਹਜ਼ਾਰ ਤੋਂ ਵੀ ਘੱਟ 'ਚ ਖਰੀਦਣ ਦਾ ਮੌਕਾ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
Airtel Recharge Plan : ਏਅਰਟੈੱਲ ਦਾ 185 ਰੁਪਏ ਵਾਲਾ ਨਵਾਂ ਰੀਚਾਰਜ ਪਲਾਨ, ਮਿਲੇਗੀ ਅਨਲਿਮਟਿਡ ਕਾਲਿੰਗ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
 Elon Musk’s Big Surprise : ਹੁਣ ਹਰ ਬੱਚਾ ਹੋਵੇਗਾ ਮਾਲਾਮਾਲ !  ਐਲਨ ਮਸਕ ਨੇ ਕੀਤਾ ਵੱਡਾ ਐਲਾਨ
Embed widget