ਪੜਚੋਲ ਕਰੋ

ਅਫਸਰਾਂ ਦੀ ਖਹਿਬਾਜ਼ੀ ਕਰਕੇ ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਬ੍ਰੇਕ, ਪੁਲਿਸ ਮੁਖੀ ਵੱਲੋਂ ਟੀਮ ਤਲਬ

ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਵਿਸ਼ੇਸ਼ ਜਾਂਚ ਟੀਮ ਵਿੱਚ ਹੀ ਮੱਤਭੇਦ ਸਾਹਮਣੇ ਆ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਵੀਕੇ ਭਾਵਰਾ ਨੇ ਅੱਜ ਸਿੱਟ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਬੇਅਬਦੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਬਾਰੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵੱਲੋਂ ਦਾਇਰ ਚਾਰਜਸ਼ੀਟ ਮਗਰੋਂ ਉੱਭਰੇ ਮੱਤਭੇਦਾਂ 'ਤੇ ਚਰਚਾ ਕੀਤੀ ਜਾ ਰਹੀ ਹੈ।

ਚੰਡੀਗੜ੍ਹ: ਬੇਅਦਬੀ ਤੇ ਗੋਲੀਕਾਂਡ ਦੀ ਜਾਂਚ ਨੂੰ ਉਸ ਵੇਲੇ ਝਟਕਾ ਲੱਗਾ ਜਦੋਂ ਵਿਸ਼ੇਸ਼ ਜਾਂਚ ਟੀਮ ਵਿੱਚ ਹੀ ਮੱਤਭੇਦ ਸਾਹਮਣੇ ਆ ਗਏ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਪੁਲਿਸ ਦੇ ਕਾਰਜਕਾਰੀ ਮੁਖੀ ਵੀਕੇ ਭਾਵਰਾ ਨੇ ਅੱਜ ਸਿੱਟ ਦੇ ਮੈਂਬਰਾਂ ਦੀ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਬੇਅਬਦੀ ਕਾਂਡ ਨਾਲ ਜੁੜੇ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਬਾਰੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਵੱਲੋਂ ਦਾਇਰ ਚਾਰਜਸ਼ੀਟ ਮਗਰੋਂ ਉੱਭਰੇ ਮੱਤਭੇਦਾਂ 'ਤੇ ਚਰਚਾ ਕੀਤੀ ਜਾ ਰਹੀ ਹੈ। ਯਾਦ ਰਹੇ ਡੀਜੀਪੀ ਦਿਨਕਰ ਗੁਪਤਾ ਦੇ ਵਿਦੇਸ਼ ਛੁੱਟੀ ਜਾਣ ਤੋਂ ਬਾਅਦ ਪੰਜਾਬ ਪੁਲਿਸ ਦੀ ਕਮਾਨ ਵੀਕੇ ਭਾਵਰਾ ਦੇ ਹੱਥ ਹੈ। ਮਾਮਲਾ ਨਾਜ਼ੁਕ ਹੋਣ ਕਰਕੇ ਉਨ੍ਹਾਂ ਨੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਨੂੰ ਮੀਟਿੰਗ ਲਈ ਬੁਲਾਇਆ ਹੈ। ਬੇਸ਼ੱਕ ਪੁਲਿਸ ਅਫਸਰ ਇਸ ਨੂੰ ਆਮ ਮੀਟਿੰਗ ਕਹਿ ਰਹੇ ਹਨ ਪਰ ਮਾਮਲੇ ਦੀ ਗੰਭੀਰਤਾ ਕਰਕੇ ਇਹ ਕਾਫੀ ਅਹਿਮ ਹੈ। ਇਸ ਜਾਂਚ ਨਾਲ ਕੈਪਟਨ ਸਰਕਾਰ ਦਾ ਵੀ ਵੱਕਾਰ ਜੁੜਿਆ ਹੋਇਆ ਹੈ। ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਵੱਲੋਂ ਫ਼ਰੀਦਕੋਟ ਦੀ ਅਦਾਲਤ ਵਿੱਚ ਦਾਇਰ ਚਾਰਜਸ਼ੀਟ ਵਿਵਾਦਾਂ ਵਿੱਚ ਘਿਰ ਹੋਈ ਹੈ। ਇਸ ਕਰਕੇ ਹੀ ਕਸੂਤੇ ਘਿਰੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਜਾਂਚ ਟੀਮ ’ਤੇ ਹੱਲਾ ਬੋਲ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਨੇ ਜਿਸ ਦਿਨ ਚਾਰਜਸ਼ੀਟ ਦਾਇਰ ਕੀਤੀ ਸੀ, ਉਸੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੇ ਜਾਂਚ ਟੀਮ ਵਿੱਚ ਸ਼ਾਮਲ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ’ਤੇ ਸਰਕਾਰ ਦੇ ਹੱਥਾਂ ਦੀ ਕਠਪੁਤਲੀ ਬਣਨ ਦਾ ਦੋਸ਼ ਲਾਇਆ ਸੀ। ਅਫਸਰਾਂ ਵਿੱਚ ਮਤਭੇਦਾਂ ਮਗਰੋਂ ਅਕਾਲੀ ਦਲ ਹੋਰ ਹਮਲਾਵਰ ਹੋ ਗਿਆ ਹੈ। ਅਕਾਲੀ ਦਲ ਦਾ ਕਹਿਣਾ ਹੈ ਕਿ ਸਰਕਾਰ ਤੇ ਇਸ਼ਾਰੇ ’ਤੇ ਹੀ ਸਾਰੀ ਚਾਰਜਸ਼ੀਟ ਤਿਆਰ ਕੀਤੀ ਗਈ ਹੈ। ਸਿੱਟ ਦੀ ਚਾਰਜਸ਼ੀਟ ਵਿੱਚ ਪੰਜ ਪੁਲਿਸ ਅਧਿਕਾਰੀਆਂ, ਸਾਬਕਾ ਉਪ ਮੁੱਖ ਮੰਤਰੀ ਤੇ ਸਾਬਕਾ ਅਕਾਲੀ ਵਿਧਾਇਕ ਦੀ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ। ਇਹ ਵੀ ਚਰਚਾ ਹੈ ਕਿ ਆਈਜੀ ਨੇ ਵਿਸ਼ੇਸ਼ ਜਾਂਚ ਟੀਮ ਦੇ ਚਾਰ ਅਧਿਕਾਰੀਆਂ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਹੀ ਇਸ ਨੂੰ ਦਾਇਰ ਕੀਤਾ ਹੈ। ਇਹ ਮੱਤਭੇਦ ਖੁੱਲ੍ਹ ਕੇ ਸਾਹਮਣੇ ਵੀ ਆ ਗਏ ਹਨ। ਇਸ ਨਾਲ ਸਰਕਾਰ ਦੀ ਕਾਰਗੁਜਾਰੀ 'ਤੇ ਵੀ ਸਵਾਲ ਉੱਠਿਆ ਹੈ। ਇਸ ਲਈ ਮਾਮਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਟਾਪ ਹੈਡਲਾਈਨ

ਲੁਧਿਆਣਾ 'ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਲੰਗਰ ਹਾਲ 'ਚ ਹੋਇਆ ਸੀ ਵਿਵਾਦ; ਜਾਣੋ ਪੂਰਾ ਮਾਮਲਾ
ਲੁਧਿਆਣਾ 'ਚ ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ, ਲੰਗਰ ਹਾਲ 'ਚ ਹੋਇਆ ਸੀ ਵਿਵਾਦ; ਜਾਣੋ ਪੂਰਾ ਮਾਮਲਾ
ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
ਪਠਾਨਕੋਟ 'ਚ ਤੇਜ਼ ਮੀਂਹ, ਜਲੰਧਰ 'ਚ ਛਾਏ ਬੱਦਲ, ਪੰਜਾਬ-ਚੰਡੀਗੜ੍ਹ 'ਚ 2 ਦਿਨ ਮੀਂਹ ਦਾ ਅਲਰਟ; ਚੱਲਣਗੀਆਂ ਤੇਜ਼ ਹਵਾਵਾਂ
PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ
PAK ਅੱਤਵਾਦੀ ਸ਼ਹਿਜਾਦ ਭੱਟੀ 'ਤੇ NIA ਦੀ ਕਾਰਵਾਈ, ਮੁਹਾਲੀ ਕੋਰਟ ਨੇ NBW ਕੀਤਾ ਜਾਰੀ; ਬ੍ਰਾਜੀਲ 'ਚ ਲੁੱਕਿਆ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
ਪੰਜਾਬ ਕਾਂਗਰਸ 'ਚ ਪਈ ਫੁੱਟ ਵਧੀ, ਚੰਨੀ-ਰੰਧਾਵਾ ਦਾ ਵੜਿੰਗ ਤੋਂ ਕਿਨਾਰਾ, ਦਿੱਲੀ ਧਰਨੇ ਤੋਂ ਗਾਇਬ; ਜਾਣੋ ਪੂਰਾ ਮਾਮਲਾ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
Plastic Currency: ਭਾਰਤ 'ਚ ਛੇਤੀ ਆਉਣਗੇ ਪਲਾਸਟਿਕ ਦੇ ਨੋਟ, ਸਰਕਾਰ ਨੇ RBI ਨੂੰ ਦਿੱਤੀ ਮੰਜ਼ੂਰੀ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਹੁਣ ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ! ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ; ਜਾਣੋ ਵਜ੍ਹਾ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਫਿਰੋਜ਼ਪੁਰ 'ਚ ਚੱਲੀਆਂ ਤਾੜਤਾੜ ਗੋਲੀਆਂ, ਹਮਲਾਵਰਾਂ ਨੇ ਬਜ਼ੁਰਗ ਨੂੰ ਬਣਾਇਆ ਨਿਸ਼ਾਨਾ; ਮੱਚੀ ਸਨਸਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਜੁਲਾਈ 2026
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਪੰਜਾਬ 'ਚ ਵੱਡੀ ਵਾਰਦਾਤ! ਪਤੀ ਨੇ ਆਪਣੀ ਟੀਚਰ ਪਤਨੀ ਦਾ ਕੁੱਟ-ਕੁੱਟ ਕੇ ਕੀਤਾ ਕਤਲ, ਫਿਰ ਖੁਦ ਵੀ ਲਿਆ ਫਾਹਾ; ਜਾਣੋ ਪੂਰਾ ਮਾਮਲਾ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
ਚੰਡੀਗੜ੍ਹ 'ਚ ਪੈਟਰੋਲ ਬੰਬ ਹਮਲਾ! ਸੈਕਟਰ-25 'ਚ ਦਹਿਸ਼ਤ, 6 ਗ੍ਰਿਫ਼ਤਾਰ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Ghudchadi Ritual :  ਲਾੜਾ ਘੋੜੀ 'ਤੇ ਹੀ ਕਿਉਂ ਆਉਂਦਾ ਹੈ? ਵਿਆਹ ਦੀ ਇਸ ਰਸਮ ਪਿੱਛੇ ਲੁਕੀ ਹੈ ਦਿਲਚਸਪ ਕਹਾਣੀ
Embed widget