ਪੜਚੋਲ ਕਰੋ
Advertisement
ਆਖਰ ਪੰਜਾਬ ਦੇ ਡੀਜੀਪੀ ਨੇ ਛੱਡੀ ਸਿੱਧੂ ਮੂਸੇਵਾਲਾ ਦੀ ਯਾਰੀ!
ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਖਰ ਸਿੱਧੂ ਮੂਸੇਵਾਲਾ ਦਾ ਵਿਵਾਦਤ ਗੀਤ ਆਪਣੇ ਟਵਿੱਟਰ ਹੈਂਡਲ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕੋਰੋਨਾਵਾਇਰਸ ਬਾਰੇ ਮੂਸੇਵਾਲਾ ਦਾ ਗੀਤ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਸੀ। ਇਸ ਲਈ ਡੀਜੀਪੀ ਦੀ ਬੇਹੱਦ ਅਲੋਚਨਾ ਹੋ ਰਹੀ ਸੀ। ਇਸ ਦੇ ਬਾਵਜੂਦ ਉਹ ਗੀਤ ਨਹੀਂ ਹਟਾ ਰਹੇ ਸੀ। ਲੰਘੇ ਦਿਨ ਅਚਾਨਕ ਉਨ੍ਹਾਂ ਨੇ ਗੀਤ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਹਟਾਉਣਾ ਹੀ ਬਿਹਤਰ ਸਮਝਿਆ।
ਚੰਡੀਗੜ੍ਹ: ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਖਰ ਸਿੱਧੂ ਮੂਸੇਵਾਲਾ ਦਾ ਵਿਵਾਦਤ ਗੀਤ ਆਪਣੇ ਟਵਿੱਟਰ ਹੈਂਡਲ ਤੋਂ ਹਟਾ ਦਿੱਤਾ ਹੈ। ਉਨ੍ਹਾਂ ਕੋਰੋਨਾਵਾਇਰਸ ਬਾਰੇ ਮੂਸੇਵਾਲਾ ਦਾ ਗੀਤ ਆਪਣੇ ਟਵਿੱਟਰ 'ਤੇ ਸ਼ੇਅਰ ਕੀਤਾ ਸੀ। ਇਸ ਲਈ ਡੀਜੀਪੀ ਦੀ ਬੇਹੱਦ ਅਲੋਚਨਾ ਹੋ ਰਹੀ ਸੀ। ਇਸ ਦੇ ਬਾਵਜੂਦ ਉਹ ਗੀਤ ਨਹੀਂ ਹਟਾ ਰਹੇ ਸੀ। ਲੰਘੇ ਦਿਨ ਅਚਾਨਕ ਉਨ੍ਹਾਂ ਨੇ ਗੀਤ ਨੂੰ ਆਪਣੇ ਟਵਿੱਟਰ ਹੈਂਡਲ ਤੋਂ ਹਟਾਉਣਾ ਹੀ ਬਿਹਤਰ ਸਮਝਿਆ।
ਦਰਅਸਲ ਸਿੱਧੂ ਮੂਸੇਵਾਲਾ ਦਾ ਇਹ ਗੀਤ ਕਰੋਨਾਵਾਇਰਸ ਬਾਰੇ ਸੀ, ਜਿਸ ਵਿੱਚ ਉਸ ਨੇ ਪਿੰਡ ਪਠਲਾਵਾ ਦੇ ਮਰਹੂਮ ਬਲਦੇਵ ਸਿੰਘ ਦੀਆਂ ਤਸਵੀਰਾਂ ਲਾ ਕੇ ਆਪਣੇ ਯੂ-ਟਿਊਬ ਪੇਜ ’ਤੇ ਪਾਇਆ ਹੋਇਆ ਸੀ। ਡੀਜੀਪੀ ਦਿਨਕਰ ਗੁਪਤਾ ਨੇ ਬਗੈਰ ਸੋਚੇ-ਸਮਝੇ ਇਸ ਨੂੰ ਆਪਣੇ ਟਵਿੱਟਰ ਹੈਂਡਲ 'ਤੇ ਸ਼ੇਅਰ ਕਰ ਦਿੱਤਾ। ਇਸ ਮਗਰੋਂ ਲੋਕਾਂ ਦੀ ਬੇਹੱਦ ਤਿੱਖੀ ਪ੍ਰਤੀਕ੍ਰਿਆ ਆਈ।
ਦੱਸ ਦਈਏ ਕਿ ਪੰਜਾਬ ਵਿੱਚ ਕਰੋਨਾਵਾਇਰਸ ਨਾਲ ਪਹਿਲੀ ਮੌਤ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ 18 ਮਾਰਚ ਨੂੰ ਹੋਈ ਸੀ। ਬਲਦੇਵ ਸਿੰਘ 7 ਮਾਰਚ ਨੂੰ ਆਪਣੇ ਦੋ ਹੋਰ ਸਾਥੀਆਂ ਸਣੇ ਇਟਲੀ ਤੋਂ ਆਇਆ ਸੀ। ਬਲਦੇਵ ਸਿੰਘ ਦੀ ਮੌਤ ਨੂੰ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ਰਾਹੀਂ ਕੁਝ ਇਸ ਤਰ੍ਹਾਂ ਪ੍ਰਚਾਰਿਆ ਸੀ ਜਿਵੇਂ ਉਹੀ ਕਰੋਨਾਵਾਇਰਸ ਫੈਲਾਉਣ ਲਈ ਜ਼ਿੰਮੇਵਾਰ ਹੋਵੇ। ਇਸ ਗੀਤ ਨੂੰ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਹੈਂਡਲ ’ਤੇ 26 ਮਾਰਚ ਦੀ ਰਾਤ ਨੂੰ ਪਾਇਆ ਸੀ। ਇਹੀ ਗੀਤ ਪੰਜਾਬ ਪੁਲੀਸ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ਪਾਇਆ ਗਿਆ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement