ਪੜਚੋਲ ਕਰੋ
(Source: ECI/ABP News)
ਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹ
ਧਰਮਿੰਦਰ ਨੇ ਕਿਹਾ, "ਸੰਨੀ, ਮੇਰੇ ਪੁੱਤਰ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਤੋਂ। ਕਿਹੋ ਜਿਹਾ ਬਲੀਦਾਨ ਦਿੱਤਾ ਹੈ, ਭਾਰਤ ਮਾਂ ਦੀ ਸੇਵਾ ਲਈ ???????? ਜਿਊਂਦਾ ਰਹਿ ਮਾਨ, ਬਹੁਤ-ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।"
![ਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹ dharmendra advised sunny deol to learn something from bhagwant mann ਧਰਮਿੰਦਰ ਵੱਲੋਂ ਸੰਨੀ ਦਿਓਲ ਨੂੰ ਭਗਵੰਤ ਮਾਨ ਤੋਂ ਕੁਝ ਸਿੱਖਣ ਦੀ ਸਲਾਹ](https://static.abplive.com/wp-content/uploads/sites/5/2019/07/04140413/dharmendra-sunny-deol-bhagwant-mann.jpg?impolicy=abp_cdn&imwidth=1200&height=675)
ਮੁੰਬਈ: ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਨੇ ਆਪਣੇ ਤਾਜ਼ੇ ਤਾਜ਼ੇ ਸਿਆਸਤਦਾਨ ਬਣੇ ਐਕਸ਼ਨ ਹੀਰੋ ਸੰਨੀ ਦਿਓਲ ਨੂੰ ਆਪਣੇ ਨਵੇਂ ਖੇਤਰ ਵਿੱਚ ਸਿੱਖਣ ਦੀ ਨਸੀਹਤ ਦਿੱਤੀ ਹੈ। ਧਰਮਿੰਦਰ ਨੇ ਸੰਨੀ ਨੂੰ ਭਗਵੰਤ ਮਾਨ ਦੀ ਮਿਸਾਲ ਵੀ ਦਿੱਤੀ, ਪਰ ਇਸ ਟਵੀਟ ਨਾਲ ਸਾਰਿਆਂ ਨੂੰ ਉਲਝਣ ਵਿੱਚ ਪਾ ਦਿੱਤਾ। ਧਰਮਿੰਦਰ ਦਾ ਇਹ ਬਿਆਨ ਉਦੋਂ ਸਾਹਮਣੇ ਆਇਆ ਹੈ, ਜਦ ਸੰਨੀ ਦਿਓਲ ਵੱਲੋਂ ਆਪਣੇ ਸੰਸਦੀ ਹਲਕੇ ਵਿੱਚ ਕੰਮਕਾਰ ਦੇਖਣ ਲਈ ਆਪਣਾ ਨੁਮਾਇੰਦਾ ਉਤਾਰ ਦਿੱਤਾ ਸੀ। ਹਾਲਾਂਕਿ, ਬਾਅਦ ਵਿੱਚ ਸੰਨੀ ਨੇ ਉਸ ਨੂੰ ਆਪਣਾ ਸਹਾਇਕ ਦੱਸਿਆ ਸੀ।
ਧਰਮਿੰਦਰ ਨੇ ਟਵਿੱਟਰ ਇੱਕ ਯੂਜ਼ਰ ਵੱਲੋਂ ਸੰਨੀ ਦਿਓਲ ਦੀ ਮੁੰਬਈ ਏਅਰਪੋਰਟ ਦੀ ਤਸਵੀਰ ਨੂੰ ਸਾਂਝਾ ਕਰਦਿਆਂ ਇਹ ਅਜੀਬ ਜਿਹਾ ਜਵਾਬ ਦਿੱਤਾ। ਧਰਮਿੰਦਰ ਨੇ ਕਿਹਾ, "ਸੰਨੀ, ਮੇਰੇ ਪੁੱਤਰ ਕੁਝ ਸਿੱਖਣ ਦੀ ਕੋਸ਼ਿਸ਼ ਕਰੋ, ਜਿਵੇਂ ਕਿ ਸੰਗਰੂਰ ਤੋਂ ਐਮਪੀ ਭਗਵੰਤ ਮਾਨ ਤੋਂ। ਕਿਹੋ ਜਿਹਾ ਬਲੀਦਾਨ ਦਿੱਤਾ ਹੈ, ਭਾਰਤ ਮਾਂ ਦੀ ਸੇਵਾ ਲਈ ???????? ਜਿਊਂਦਾ ਰਹਿ ਮਾਨ, ਬਹੁਤ-ਬਹੁਤ ਮਾਣ ਹੈ ਮੈਨੂੰ ਤੁਹਾਡੇ 'ਤੇ।"Sunny,My son try to learn something from my Son like,Bhagwant Singh Maan , MP from Sangrur. What a sacrifice , to serve mother India 🇮🇳. Jeete raho 👋Maan , Bahut, Bahut maan hai , mujhe aap par.🙏
— Dharmendra Deol (@aapkadharam) July 4, 2019
ਭਗਵੰਤ ਮਾਨ ਸੰਗਰੂਰ ਤੋਂ ਆਮ ਆਦਮੀ ਪਾਰਟੀ ਦਾ ਸੰਸਦ ਮੈਂਬਰ ਹੈ, ਜੋ ਪਹਿਲਾਂ ਕਲਾ ਦੇ ਖੇਤਰ ਵਿੱਚ ਸਰਗਰਮ ਸੀ ਅਤੇ ਫਿਰ ਸਿਆਸਤ ਵਿੱਚ ਆਇਆ ਹੈ। ਪਰ ਧਰਮਿੰਦਰ ਦੇ ਇਸ ਟਵੀਟ ਨਾਲ ਕਾਫੀ ਲੋਕ ਸੋਚੀਂ ਪੈ ਗਏ ਹਨ, ਕਿ ਆਖ਼ਰ ਹੁਣ ਉਨ੍ਹਾਂ ਅਜਿਹੀ ਗੱਲ ਕਿਉਂ ਕਹੀ। ਉੱਧਰ, ਧਰਮਿੰਦਰ ਦੇ ਇਸ ਟਵੀਟ ਨਾਲ ਸਿਆਸੀ ਗਲਿਆਰਿਆਂ ਵਿੱਚ ਵੀ ਘੁਸਰ ਮੁਸਰ ਸ਼ੁਰੂ ਹੋ ਗਈ ਹੈ ਕਿ ਆਖ਼ਰ ਉਨ੍ਹਾਂ ਨੂੰ ਮਿਸਾਲ ਦੇਣ ਲਈ ਭਾਜਪਾ ਦੀ ਕੱਟੜ ਵਿਰੋਧੀ 'ਆਪ' ਦਾ ਨੇਤਾ ਹੀ ਕਿਉਂ ਪਸੰਦ ਆਇਆ।APNA krodon ka pesha, His film career.
— Dharmendra Deol (@aapkadharam) July 4, 2019
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)