ਪੜਚੋਲ ਕਰੋ

ਹੁਣ ਢੀਂਡਸਾ ਖੋਲ੍ਹਣਗੇ ਅੰਦਰਲੇ ਰਾਜ਼, ਬਾਦਲਾਂ ਲਈ ਨਵੀਂ ਚੁਣੌਤੀ!

ਸ਼੍ਰੋਮਣੀ ਅਕਾਲੀ ਦਲ (ਬ) ਵਿਚਾਲਾ ਕਲੇਸ਼ ਹੋਰ ਵਧ ਸਕਦਾ ਹੈ। ਪਾਰਟੀ ਵਿੱਚੋਂ ਮੁਅੱਤਲ ਕਰਨ ਮਗਰੋਂ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਪਾਰਟੀ ਬਾਰੇ ਕਈ ਰਾਜ਼ ਖੋਲ੍ਹਣਗੇ ਜਿਸ ਨਾਲ ਬਾਦਲ ਪਰਿਵਾਰ ਦੀ ਹਾਲਤ ਕਸੂਤੀ ਬਣ ਸਕਦੀ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) ਵਿਚਾਲਾ ਕਲੇਸ਼ ਹੋਰ ਵਧ ਸਕਦਾ ਹੈ। ਪਾਰਟੀ ਵਿੱਚੋਂ ਮੁਅੱਤਲ ਕਰਨ ਮਗਰੋਂ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦੇਣ ਦੀ ਤਿਆਰੀ ਕਰ ਲਈ ਹੈ। ਚਰਚਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਸੁਖਦੇਵ ਸਿੰਘ ਢੀਂਡਸਾ ਪਾਰਟੀ ਬਾਰੇ ਕਈ ਰਾਜ਼ ਖੋਲ੍ਹਣਗੇ ਜਿਸ ਨਾਲ ਬਾਦਲ ਪਰਿਵਾਰ ਦੀ ਹਾਲਤ ਕਸੂਤੀ ਬਣ ਸਕਦੀ ਹੈ। ਪਾਰਟੀ ਵਿੱਚ ਮੁਅੱਤਲ ਕਰਨ ਦੀ ਕਾਰਵਾਈ ’ਤੇ ਟਿੱਪਣੀ ਕਰਦਿਆਂ ਢੀਂਡਸਾ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜੋ ਫੈਸਲਾ ਲਿਆ ਹੈ, ਉਸ ਦੀ ਹੀ ਉਮੀਦ ਸੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਸਾਨੂੰ (ਸੁਖਦੇਵ ਢੀਂਡਸਾ ਤੇ ਪਰਮਿੰਦਰ ਢੀਂਡਸਾ) ‘ਦੋਸ਼ ਪੱਤਰ’ ਦੇਣ ਦਾ ਫੈਸਲਾ ਕੀਤਾ ਹੈ। ਇਸ ਲਈ ਨੋਟਿਸ ਮਿਲਣ ਤੋਂ ਬਾਅਦ ਹਰ ਦੋਸ਼ ਦਾ ਠੋਕਵਾਂ ਜਵਾਬ ਦੇਵਾਂਗੇ। ਯਾਦ ਰਹੇ ਇਸ ਤੋਂ ਪਹਿਲਾਂ ਬਗਾਵਤ ਕਰਨ ਵਾਲੇ ਸਾਰੇ ਟਕਸਾਲੀ ਲੀਡਰਾਂ ਨੂੰ ਪਾਰਟੀ ਵਿੱਚੋਂ ਬਰਖਾਸਤ ਕੀਤਾ ਗਿਆ ਸੀ। ਢੀਂਡਸਾ ਪਿਓ-ਪੁੱਤ ਨੂੰ ਸਿਰਫ ਮੁਅੱਤਲ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਢੀਂਡਸਾ ਕੋਲ ਪਾਰਟੀ ਦੇ ਕਈ ਅਹਿਮ ਰਾਜ ਹਨ। ਜੇਕਰ ਉਹ ਅੰਦਰਲੇ ਭੇਤ ਜਨਤਕ ਕਰਦੇ ਹਨ ਤਾਂ ਬਾਦਲ ਪਰਿਵਾਰ ਲਈ ਕਸੂਤੀ ਹਾਲਤ ਬਣ ਸਕਦੀ ਹੈ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਇਹ ਪਰਿਵਾਰ ਹੀ ਅਕਾਲੀ ਦਲ 'ਤੇ ਕਾਬਜ਼ ਹੈ। ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਤਾਂ ਕਾਫੀ ਸਮਾਂ ਪਹਿਲਾਂ ਹੀ ਬਾਗੀ ਹੋ ਚੁੱਕੇ ਹਨ ਪਰ ਪਿਛਲੇ ਦਿਨੀਂ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਵਜੋਂ ਅਸਤੀਫਾ ਦੇਣ ਤੋਂ ਬਾਅਦ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਵੀ ਅਕਾਲੀ ਦਲ ਦੀ ਲੀਡਰਸ਼ਿਪ ’ਤੇ ਨਿਸ਼ਾਨਾ ਸੇਧਣਾ ਸ਼ੁਰੂ ਕਰ ਦਿੱਤਾ ਹੈ। ਪਰਮਿੰਦਰ ਢੀਂਡਸਾ ਨੇ ਬੇਅਦਬੀ ਕਾਂਡ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਕੀਤੀ ਹੈ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਵਿੱਤ ਮੰਤਰੀ ਰਹੇ ਢੀਂਡਸਾ ਦਾ ਕਹਿਣਾ ਹੈ ਕਿ ਬੇਅਦਬੀ ਕਾਂਡ ਦੇ ਸਮੇਂ ਤਤਕਾਲੀ ਅਕਾਲੀ ਸਰਕਾਰ ਨੇ ਢੁੱਕਵੀਂ ਕਾਰਵਾਈ ਨਹੀਂ ਸੀ ਕੀਤੀ। ਮੀਡੀਆ ਕੋਲ ਪਿਛਲੇ ਦਿਨਾਂ ਦੌਰਾਨ ਸਾਬਕਾ ਵਿੱਤ ਮੰਤਰੀ ਨੇ ਜੋ ਖੁਲਾਸੇ ਕੀਤੇ ਹਨ, ਉਸ ਤੋਂ ਸਾਬਤ ਹੋ ਗਿਆ ਹੈ ਕਿ ਬਾਦਲਾਂ ਤੇ ਢੀਂਡਸਾ ਪਰਿਵਾਰ ਦਰਮਿਆਨ ਖੁੱਲ੍ਹੀ ਸਿਆਸੀ ਲੜਾਈ ਛਿੜ ਪਈ ਹੈ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
School Holiday in Punjab: ਪੰਜਾਬ 'ਚ ਛੁੱਟੀਆਂ ਦਾ ਐਲਾਨ, 27 ਤੋਂ ਲੈ ਕੇ 29 ਤਰੀਕ ਤੱਕ ਵਿਦਿਅਕ ਅਦਾਰੇ ਰਹਿਣਗੇ ਬੰਦ, ਜਾਣੋ ਕਿੱਥੇ ਲਗਾਤਾਰ 4 ਦਿਨ...
ਪੰਜਾਬ 'ਚ ਛੁੱਟੀਆਂ ਦਾ ਐਲਾਨ, 27 ਤੋਂ ਲੈ ਕੇ 29 ਤਰੀਕ ਤੱਕ ਵਿਦਿਅਕ ਅਦਾਰੇ ਰਹਿਣਗੇ ਬੰਦ, ਜਾਣੋ ਕਿੱਥੇ ਲਗਾਤਾਰ 4 ਦਿਨ...
Punjab News: ਪੰਜਾਬ ਦੇ ਅਧਿਆਪਕਾਂ ਲਈ ਖੁਸ਼ਖਬਰੀ, ਮਾਨ ਸਰਕਾਰ ਵੱਲੋਂ ਤਨਖਾਹਾਂ 'ਚ 120% ਤੋਂ ਵੱਧ ਦਾ ਇਤਿਹਾਸਕ ਵਾਧਾ, ਇਸ ਨਾਲ ਮਿਲਣਗੀਆਂ ਇਹ ਸਹੂਲਤਾਂ...
ਪੰਜਾਬ ਦੇ ਅਧਿਆਪਕਾਂ ਲਈ ਖੁਸ਼ਖਬਰੀ, ਮਾਨ ਸਰਕਾਰ ਵੱਲੋਂ ਤਨਖਾਹਾਂ 'ਚ 120% ਤੋਂ ਵੱਧ ਦਾ ਇਤਿਹਾਸਕ ਵਾਧਾ, ਇਸ ਨਾਲ ਮਿਲਣਗੀਆਂ ਇਹ ਸਹੂਲਤਾਂ...
Punjab Weather Update: ਪੰਜਾਬ 'ਚ ਹਵਾ ਚੱਕਰਵਾਤੀ ਸਰਕੂਲੇਸ਼ਨ ਐਕਟਿਵ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ ਤੇ ਗਰਜਣਗੇ ਬੱਦਲ; ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...
ਪੰਜਾਬ 'ਚ ਹਵਾ ਚੱਕਰਵਾਤੀ ਸਰਕੂਲੇਸ਼ਨ ਐਕਟਿਵ, ਇਨ੍ਹਾਂ ਜ਼ਿਲ੍ਹਿਆਂ 'ਚ ਛਮ-ਛਮ ਵਰ੍ਹੇਗਾ ਮੀਂਹ ਤੇ ਗਰਜਣਗੇ ਬੱਦਲ; ਜਾਣੋ ਮੌਸਮ ਨੂੰ ਲੈ ਕੇ ਵੱਡਾ ਅਪਡੇਟ...

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Punjab News: ਪੰਜਾਬ ਸਿਆਸਤ ਚ ਵੱਡਾ ਧਮਾਕਾ, ਭਾਜਪਾ ਦਾ ਅਕਾਲੀਆਂ ਨਾਲ ਗਠਜੋੜ ਫਾਈਨਲ? BJP ਬਣੇਗੀ 'ਬਿੱਗ ਬ੍ਰਦਰ': ਦਿੱਲੀ ਤੋਂ ਮੈਸੇਜ- ਅਕਾਲੀ ਦਲ ਵਿਰੁੱਧ ਨਾ ਬੋਲੋ...
Chandigarh News: ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
ਚੰਡੀਗੜ੍ਹ 'ਚ ਕਾਂਗਰਸ ਆਗੂਆਂ ਵੱਲੋਂ ਲੋਕਾਂ ਨੂੰ ਵੰਡੀ ਜਾਏਗੀ ਖੰਡ, ਪ੍ਰਧਾਨ ਬੋਲੇ- ਭਾਜਪਾ ਸਰਕਾਰ ਆਉਣ ਤੋਂ ਬਾਅਦ...
Punjabi Social Media Influencer Death: ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
ਪੰਜਾਬੀ ਸੋਸ਼ਲ ਮੀਡੀਆ ਇੰਫਲੂਇੰਸਰ ਦੀ ਦਰਦਨਾਕ ਮੌਤ, ਪੈਟਰੋਲ ਪਾ ਕੇ ਲਗਾਈ ਗਈ ਸੀ ਅੱਗ, ਜ਼ੇਰੇ ਇਲਾਜ ਦੌਰਾਨ ਤੋੜਿਆ ਦਮ...
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
Embed widget