ਫ਼ਿਰੋਜ਼ਪੁਰ: ਅੱਜ ਦੁਪਹਿਰ ਜੈਤੋ ਦੇ ਇੱਕ ਕਾਲਜ ਵਿੱਚ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਸਮਝਾਉਣ ਗਏ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ ਦੀ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਉਨ੍ਹਾਂ ਦਾ ਗੰਨਮੈਨ ਜ਼ਖਮੀ ਹੋ ਗਿਆ। ਇਸ ਬਾਰੇ ਫ਼ਿਰੋਜ਼ਪੁਰ ਰੇਂਜ ਦੇ ਡੀ.ਆਈ.ਜੀ. ਰਜਿੰਦਰ ਕੁਮਾਰ ਨੇ ਦੱਸਿਆ ਕਿ ਡੀ.ਐਸ.ਪੀ. ਸੰਧੂ ਆਪਣੇ 'ਤੇ ਲੱਗੇ ਪੱਖਪਾਤ ਦੇ ਇਲਜ਼ਾਮ ਨੂੰ ਸਹਾਰ ਨਹੀਂ ਸਕੇ।

ਉਨ੍ਹਾਂ ਦੱਸਿਆ ਕਿ ਕਾਲਜ ਵਿੱਚ ਵਿਦਿਆਰਥੀਆਂ ਦੇ ਧਰਨੇ ਮੌਕੇ ਇੱਕ ਧਿਰ ਨੇ ਡੀ.ਐਸ.ਪੀ. ਬਲਜਿੰਦਰ ਸਿੰਘ ਸੰਧੂ 'ਤੇ ਦੂਜੀ ਧਿਰ ਦਾ ਪੱਖ ਲੈਣ ਦੇ ਇਲਜ਼ਾਮ ਲਾਏ। ਉਹ ਇਸ ਗੱਲ ਨੂੰ ਦਿਲ 'ਤੇ ਲਾ ਗਏ ਤੇ ਖ਼ੁਦ ਨੂੰ ਗੋਲ਼ੀ ਮਾਰ ਲਈ।

ਇਸ ਮਾਮਲੇ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਡੀ.ਐਸ.ਪੀ. ਆਪਣੀ ਪਿਸਤੌਲ ਨਾਲ ਖੁਦ ਨੂੰ ਗੋਲ਼ੀ ਮਾਰਦੇ ਵਿਖਾਈ ਦੇ ਰਹੇ ਹਨ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਅਧਿਕਾਰੀ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਵਿੱਚ ਵਿਦਿਆਰਥੀਆਂ ਦੇ ਹੋਏ ਝਗੜੇ ਨੂੰ ਸੁਲਝਾਉਣ ਲਈ ਗਏ ਸਨ।