ਚੰਡੀਗੜ੍ਹ: "ਵਿੱਕੀ ਗ਼ਲਤ ਸੀ। ਉਸ ਨੇ ਗ਼ਲਤ ਕੰਮ ਕੀਤੇ। ਅਸੀਂ ਉਸ ਦੇ ਗ਼ਲਤ ਕੰਮਾਂ ਦੀ ਨਾ ਕਦੇ ਹਮਾਇਤ ਕੀਤੀ ਤੇ ਨਾ ਕਦੇ ਉਸ ਨੂੰ ਬੁਲਾਇਆ ਪਰ ਇਸ ਦਾ ਮਤਲਬ ਇਹ ਨਹੀਂ ਕਿ ਪੁਲਿਸ ਝੂਠਾ ਮੁਕਾਬਲਾ ਬਣਾਵੇ। ਮੈਂ ਸੁਣਿਆ ਕਿ ਉਹ ਸੈਰੰਡਰ ਕਰਨਾ ਚਾਹੁੰਦਾ ਸੀ। ਇਸ ਦੀ ਸੀਬੀਆਈ ਵਰਗੀ ਏਜੰਸੀ ਜਾਂਚ ਕਰੇ ਨਹੀਂ ਤਾਂ ਅਸੀਂ ਅਦਾਲਤੀ ਚਾਰਜ਼ੋਈ ਕਰਾਂਗੇ।" ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਤੇ ਚਾਚਾ ਜਗਦੀਸ਼ ਸਿੰਘ ਨੇ ਐਨਕਾਊਂਟਰ ਤੋਂ ਬਾਅਦ ਪਹਿਲੀ ਵਾਰ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਇਹ ਗੱਲ ਕਹੀ ਹੈ।
ਉਨ੍ਹਾਂ ਕਿਹਾ ਕਿ ਪੁਲਿਸ ਵਿੱਕੀ ਦਾ ਮੁਕਾਬਲਾ ਕਰਨ ਦੀ ਥਾਂ ਉਸ ਨੂੰ ਘੇਰਾ ਪਾ ਕੇ ਗ੍ਰਿਫ਼ਤਾਰ ਕਰ ਸਕਦੀ ਸੀ। ਪੁਲਿਸ ਨੇ ਉਸ ਨਾਲ ਨਾਜਾਇਜ਼ ਕੀਤੀ। ਉਨ੍ਹਾਂ ਕਿਹਾ, "ਮੈਂ ਵਿੱਕੀ ਨੂੰ ਬਹੁਤ ਸਮਝਾਇਆ ਕਿ ਗੈਂਗ ਛੱਡ ਦੇ ਪਰ ਉਸ ਨੂੰ ਨਾਲ ਦਿਆਂ ਨੇ ਨਹੀਂ ਛੱਡਿਆ।
ਉਨ੍ਹਾਂ ਕਿਹਾ ਕਿ ਵਿੱਕੀ ਨੇ ਮੇਰੇ ਨਾਲ ਸੈਰੰਡਰ ਦੀ ਗੱਲ ਨਹੀਂ ਕੀਤੀ। ਜੇ ਕਰਦਾ ਤਾਂ ਇਹ ਦਿਨ ਨਾ ਆਉਂਦਾ। ਅਸੀਂ ਉਸ ਦਾ ਅਦਾਲਤ ਵਿੱਚ ਸੈਰੰਡਰ ਕਰਵਾ ਦਿੰਦੇ ਜਾਂ ਉਸ ਨੂੰ ਮੀਡੀਆ ਸਾਹਮਣੇ ਲੈ ਕੇ ਆਉਂਦੇ।