ਸਰਾਵਾਂ ਬੋਦਲਾ: "ਵਿੱਕੀ ਸੈਰੰਡਰ ਕਰਨਾ ਚਹੁੰਦਾ ਸੀ, ਮੇਰੇ ਨਾਲ ਗੱਲ ਹੋਈ ਹੈ। ਪੁਲਿਸ ਸਭ ਦੀ ਕਾਲ ਡੀਟੇਲ ਕਢਵਾਉਦੀ ਹੈ। ਮੇਰੀ ਵੀ ਕਢਵਾ ਲਵੇ ਕਾਲ ਡੀਟੇਲ, ਸਾਰਾ ਸੱਚ ਸਾਹਮਣੇ ਆ ਜਾਵੇਗਾ।" ਵਿੱਕੀ ਦੇ ਮਾਮਾ ਗੁਰਭੇਜ ਸੰਧੂ ਨੇ 'ਏਬੀਪੀ ਸਾਂਝਾ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇਹ ਦਾਅਵਾ ਹੈ।

ਉਨ੍ਹਾਂ ਕਿਹਾ, "ਮੈਨੂੰ ਵਿੱਕੀ ਨੇ ਸ਼ੁਕਰਵਾਰ ਨੂੰ 4 ਵਜੇ ਫੋਨ 'ਤੇ ਕਿਹਾ ਸੀ ਕਿ ਮਾਮਾ ਮੈਂ ਪੁਲਿਸ ਅਧਿਕਾਰੀ ਵਿਕਰਮ ਬਰਾੜ ਕੋਲ ਸਰੈਂਡਰ ਕਰਨ ਚੱਲਿਆ ਹਾਂ।" ਉਨ੍ਹਾਂ ਕਿਹਾ ਕਿ ਸੱਚ ਸਾਹਮਣੇ ਲਿਆਉਣ ਲਈ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਵਿੱਕੀ ਤੇ ਪ੍ਰੇਮਾ ਲਾਹੌਰੀਆ ਨੂੰ ਗੋਲੀਆਂ ਨੇੜਿਉਂ ਮਾਰੀਆਂ ਗਈਆਂ ਹਨ। ਇਸ ਲਈ ਸੱਚੇ ਮੁਕਾਬਲੇ ਵਾਲੀ ਕੋਈ ਵੀ ਗੱਲ ਨਹੀਂ ਲੱਗਦੀ।

ਉਨ੍ਹਾਂ ਕਿਹਾ ਕਿ ਗੈਂਗ ਛੱਡ ਕੇ ਵਿੱਕੀ ਸਿਆਸਤ ਵਿੱਚ ਆਉਣਾ ਚਾਹੁੰਦਾ ਸੀ ਤੇ ਉਹ ਪਿੰਡ ਦਾ ਸਰਪੰਚ ਬਣਨਾ ਚਾਹੁੰਦਾ ਸੀ। ਇਸ ਲਈ ਸਾਰੇ ਕੇਸ ਵੀ ਖ਼ਤਮ ਕਰਨਾ ਚਾਹੁੰਦਾ ਸੀ। ਉਨ੍ਹਾਂ ਕਿਹਾ ਕਿ ਵਿੱਕੀ ਨੂੰ ਜਲੰਧਰ ਰਹਿਣ ਵੇਲੇ ਕਾਂਗਰਸ ਦੇ ਇੱਕ ਲੀਡਰ ਨੇ ਖਰਾਬ ਕੀਤਾ ਸੀ। ਉਹ ਲੀਡਰ ਵੱਡਾ ਟਰਾਂਸਪੋਟਰ ਵੀ ਹੈ। ਉਨ੍ਹਾਂ ਕਿਹਾ ਕਿ ਅਸੀਂ ਉਸ ਨੂੰ ਗੈਂਗਸਟਰ ਕਲਚਰ ਤੋਂ ਮੋੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾ ਮੁੜਿਆ।