KBC-17 ‘ਚ ਨਜ਼ਰ ਆਉਣਗੇ ਦਿਲਜੀਤ ਦੋਸਾਂਝ, ਹੜ੍ਹ ਪੀੜਤਾਂ ਲਈ ਵੱਡਾ ਐਲਾਨ
Punjab News: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਕੌਣ ਬਨੇਗਾ ਕਰੋੜਪਤੀ (KBC) 17 'ਤੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਹੌਟ ਸੀਟ 'ਤੇ ਨਜ਼ਰ ਆਉਣਗੇ। ਦਿਲਜੀਤ ਨੇ ਇੱਕ ਫੈਨ ਦੇ ਸਵਾਲ ਦਾ ਜਵਾਬ ਦਿੱਤਾ ਹੈ।

Punjab News: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਜਲਦੀ ਹੀ ਕੌਣ ਬਨੇਗਾ ਕਰੋੜਪਤੀ (KBC) 17 'ਤੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਨਾਲ ਹੌਟ ਸੀਟ 'ਤੇ ਨਜ਼ਰ ਆਉਣਗੇ। ਦਿਲਜੀਤ ਨੇ ਇੱਕ ਫੈਨ ਦੇ ਸਵਾਲ ਦਾ ਜਵਾਬ ਦਿੱਤਾ ਹੈ।
ਦਰਅਸਲ, ਸ਼ੋਭਿਤਾ ਵਧਵਾ ਨਾਮ ਦੇ ਇੱਕ ਯੂਜ਼ਰ ਨੇ ਐਕਸ 'ਤੇ ਦਿਲਜੀਤ ਨੂੰ ਪੁੱਛਿਆ, "ਕੇਬੀਸੀ 'ਤੇ ਤੁਹਾਡਾ ਅਨੁਭਵ ਕਿਵੇਂ ਰਿਹਾ?" ਜਵਾਬ ਵਿੱਚ, ਦਿਲਜੀਤ ਨੇ ਅੰਗਰੇਜ਼ੀ ਅਤੇ ਪੰਜਾਬੀ ਦੋਵੇਂਂ ਮਿਕਸ ਭਾਸ਼ਾ ਵਿੱਚ ਲਿਖਿਆ ਕਿ ਇਹ ਸਭ ਪੰਜਾਬ ਵਿੱਚ ਆਏ ਹੜ੍ਹਾਂ ਲਈ ਹੈ।
ਇਸ ਨਾਲ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਦਿਲਜੀਤ ਕੇਬੀਸੀ 'ਤੇ ਜੋ ਵੀ ਪੈਸਾ ਜਿੱਤਣਗੇ ਉਹ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦਾਨ ਕਰ ਦੇਣਗੇ। ਦਿਲਜੀਤ ਦਾ ਕੇਬੀਸੀ ਸ਼ੋਅ ਕਦੋਂ ਪ੍ਰਸਾਰਿਤ ਹੋਵੇਗਾ, ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ, ਪਰ ਇਸਦਾ ਟੀਜ਼ਰ ਜਲਦੀ ਹੀ ਆਉਣ ਦੀ ਉਮੀਦ ਹੈ। ਇਸ ਐਪੀਸੋਡ ਦੇ ਵੀ ਇਸ ਮਹੀਨੇ ਰਿਲੀਜ਼ ਹੋਣ ਦੀ ਉਮੀਦ ਹੈ।

ਦਲਜੀਤ ਨੇ ਪੰਜਾਬ ਦੇ 10 ਪਿੰਡ ਲਏ ਸੀ ਗੋਦ
ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ, ਬਹੁਤ ਸਾਰੇ ਕਲਾਕਾਰਾਂ ਨੇ ਸਵੈ-ਇੱਛਾ ਨਾਲ ਮਦਦ ਕੀਤੀ ਹੈ, ਜਿਨ੍ਹਾਂ ਵਿੱਚ ਦਿਲਜੀਤ ਦੋਸਾਂਝ ਵੀ ਸ਼ਾਮਲ ਹਨ। ਉਨ੍ਹਾਂ ਨੇ 10 ਪਿੰਡਾਂ ਨੂੰ ਗੋਦ ਲਿਆ। ਉਸ ਤੋਂ ਬਾਅਦ ਉਨ੍ਹਾਂ ਦੀ ਟੀਮ ਪਿੰਡਾਂ ਵਿੱਚ ਮਦਦ ਵੀ ਕਰ ਰਹੀ ਹੈ ਅਤੇ ਖਾਣ-ਪੀਣ ਦਾ ਸਮਾਨ ਅਤੇ ਦਵਾਈਆਂ ਵੀ ਉਪਲਬਧ ਕਰਵਾ ਰਹੀ ਹੈ।
Before You Go
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਟ੍ਰੈਂਡਿੰਗ ਟੌਪਿਕ





















