ਚੰਡੀਗੜ੍ਹ: ਪੁਲਿਸ ਮੁਕਾਬਲੇ ਮਗਰੋਂ ਗ੍ਰਿਫਾਤਰ ਗੈਂਗਸਟਰ ਦਿਲਪ੍ਰੀਤ ਬਾਬਾ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਦਾ ਦਾਅਵਾ ਹੈ ਕਿ ਦਿਲਪ੍ਰੀਤ ਤੇ ਉਸ ਦਾ ਸਾਥੀ ਗੈਂਗਸਟਰ ਰਿੰਦਾ ਏਕੇ 47 ਰੱਖਦੇ ਸੀ। ਮੁਹਾਲੀ ਪੁਲਿਸ ਨੇ ਅਦਾਲਤ ਤੋਂ ਸੱਤ ਦਿਨ ਦੇ ਰਿਮਾਂਡ ਦੀ ਮੰਗ ਕਰਦਿਆਂ ਏਕੇ 47 ਰਿਕਵਰ ਕਰਨ ਦੀ ਗੱਲ ਕਹੀ ਹੈ।
ਮੁਹਾਲੀ ਪੁਲਿਸ ਦੀ ਅਰਜ਼ੀ ਸਵੀਕਾਰ ਕਰਦੇ ਹੋਏ ਅਦਾਲਤ ਨੇ ਦਿਲਪ੍ਰੀਤ ਦਾ ਸੱਤ ਦਿਨ ਦਾ ਹੋਰ ਰਿਮਾਂਡ ਦੇ ਦਿੱਤਾ ਹੈ। ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਦਿਲਪ੍ਰੀਤ ਦੇ ਸਾਥੀ ਰਿੰਦਾ ਦੀਆਂ ਤਾਰਾਂ ਪਾਕਿਸਤਾਨ ਤੱਕ ਜੁੜੀਆਂ ਹੋਈਆਂ ਸੀ। ਇਸ ਬਾਰੇ ਵੀ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਦਿਲਪ੍ਰੀਤ ਨੇ ਮੁਹਾਲੀ ਪੁਲਿਸ ਕੋਲ ਖੁਲਾਸਾ ਕੀਤਾ ਕਿ ਪਰਮੀਸ਼ ਵਰਮਾ ਤੋਂ ਬਾਅਦ ਉਨ੍ਹਾਂ ਦਾ ਅਗਲਾ ਨਿਸ਼ਾਨਾ ਰੋਪੜ ਜੇਲ੍ਹ ਵਿੱਚ ਬੰਦ ਪਿੰਦਰੀ ਸੀ। ਪਿੰਦਰੀ ਰੋਪੜ ਜੇਲ੍ਹ ਵਿੱਚ ਬੰਦ ਹੈ ਤੇ ਉਸ ਦੀ ਦਿਲਪ੍ਰੀਤ ਨਾਲ ਪੁਰਾਣੀ ਰੰਜਿਸ਼ ਸੀ। ਪਿੰਦਰੀ ਨੂੰ ਮਾਰਨ ਲਈ ਦਿਲਪ੍ਰੀਤ ਨੇ ਰਿੰਦੇ ਤੋਂ ਏਕੇ 47 ਮੰਗਾਈ ਸੀ। ਇਸ ਦੀ ਬਰਾਮਦਗੀ ਕਰਨ ਲਈ ਮੁਹਾਲੀ ਪੁਲਿਸ ਨੇ ਸੱਤ ਦਿਨ ਦਾ ਰਿਮਾਂਡ ਮੰਗਿਆ ਸੀ।